ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟਿਆ, 30 ਲੱਖ ਲੋਕਾਂ ਲਈ ਅਲਰਟ ਜਾਰੀ

23/05/2023 | Public Times Bureau | Maxico

ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟ ਗਿਆ ਹੈ। ਇਸਨੂੰ ਪੋਪੋਕੇਟਪੇਟਲ ਵਜੋਂ ਜਾਣਿਆ ਜਾਂਦਾ ਹੈ। ਇਹ ਜਵਾਲਾਮੁਖੀ ਮੱਧ ਮੈਕਸੀਕੋ ਵਿੱਚ ਸਥਿਤ ਹੈ। ਜਵਾਲਾਮੁਖੀ ਫਟਣ ਤੋਂ ਬਾਅਦ ਐਤਵਾਰ ਨੂੰ ਇਸ ਖੇਤਰ ਚ ਅਲਰਟ ਵਧਾ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਸਕੂਲ ਅਤੇ ਜਨਤਕ ਪਾਰਕਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਈ ਉਡਾਣਾਂ ਵੀ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਮੈਕਸੀਕੋ ਦੇ ਨੈਸ਼ਨਲ ਸਿਵਲ ਪ੍ਰੋਟੈਕਸ਼ਨ ਕੋਆਰਡੀਨੇਸ਼ਨ (CNPC) ਨੇ ਐਤਵਾਰ ਨੂੰ ਯੈਲੋ ਫੇਜ਼ 3 ਅਲਰਟ ਜਾਰੀ ਕੀਤਾ। ਲਗਭਗ 25 ਮਿਲੀਅਨ ਲੋਕ ਜਵਾਲਾਮੁਖੀ ਦੇ 60 ਮੀਲ ਦੇ ਅੰਦਰ ਰਹਿੰਦੇ ਹਨ। ਇਸ ਲਈ ਜਵਾਲਾਮੁਖੀ ਦੇ ਆਲੇ-ਦੁਆਲੇ ਦੇ ਪਿੰਡਾਂ ਚ ਰਹਿਣ ਵਾਲੇ ਕਰੀਬ 30 ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ ਗਈ ਹੈ। CNPC ਨੇ ਜਵਾਲਾਮੁਖੀ ਦੇ ਆਸ-ਪਾਸ ਤੇਜ਼ੀ ਨਾਲ ਸੁਆਹ ਫੈਲਣ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਸੁਆਹ ਫੈਲਣ ਤੋਂ ਬਾਅਦ ਮੈਕਸੀਕੋ ਸਿਟੀ ਦੇ ਬੇਨੀਟੋ ਜੁਆਰੇਜ਼ ਅੰਤਰਰਾਸ਼ਟਰੀ ਹਵਾਈ ਅੱਡੇ (AICM) ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜਵਾਲਾਮੁਖੀ 15 ਮਈ ਤੋਂ ਸਰਗਰਮ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀਆਂ ਗਤੀਵਿਧੀਆਂ ਹੋਰ ਵਧ ਸਕਦੀਆਂ ਹਨ। ਪੋਪੋਕੇਟਪੇਟਲ ਨੂੰ ਮੈਕਸੀਕੋ ਦਾ ਸਭ ਤੋਂ ਖਤਰਨਾਕ ਜਵਾਲਾਮੁਖੀ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਦੇ ਆਸ-ਪਾਸ ਵੱਡੀ ਗਿਣਤੀ ਵਿਚ ਲੋਕ ਰਹਿੰਦੇ ਹਨ। ਪੋਪੋਕੇਟਪੇਟਲ ਜਵਾਲਾਮੁਖੀ ਪਹਿਲੀ ਵਾਰ 1994 ਵਿੱਚ ਸਰਗਰਮ ਸੀ। ਇਸ ਤੋਂ ਬਾਅਦ ਸਾਲ 2000 ਚ ਵੱਡਾ ਧਮਾਕਾ ਹੋਇਆ ਸੀ। ਫਿਰ ਕਰੀਬ 50 ਹਜ਼ਾਰ ਲੋਕਾਂ ਨੂੰ ਇਲਾਕਾ ਖਾਲੀ ਕਰਨਾ ਪਿਆ। ਇਸ ਤੋਂ ਬਾਅਦ ਵੀ ਇਹ ਜਵਾਲਾਮੁਖੀ ਕਈ ਵਾਰ ਸਰਗਰਮ ਹੋ ਚੁੱਕਾ ਹੈ, ਜਿਸ ਦੇ ਮੱਦੇਨਜ਼ਰ ਅਧਿਕਾਰੀ ਸਮੇਂ-ਸਮੇਂ ਤੇ ਚਿਤਾਵਨੀਆਂ ਦਿੰਦੇ ਰਹਿੰਦੇ ਹਨ।

Mexico s Most Dangerous Volcano Erupted Alert Issued For 3 Million People


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App