ਭਗਵੰਤ ਮਾਨ ਸਰਕਾਰ ਦੇ ਵਲੋਂ ਪੁਲਿਸ ਵਿਭਾਗ ਚ ਕਾਂਸਟੇਬਲ ਤੇ ਸਬ-ਇੰਸਪੈਕਟਰਾਂ ਦੀਆਂ ਨੌਕਰੀਆਂ ਕੱਢੀਆਂ ਹਨ। ਚਾਹਵਾਨ ਨੌਜਵਾਨ ਸਬ ਇੰਸਪੈਕਟਰ ਦੀ ਪੋਸਟ ਲਈ 7 ਫਰਵਰੀ ਤੋਂ 28 ਫਰਵਰੀ 2023 ਅਤੇ ਕਾਂਸਟੇਬਲ ਦੀ ਪੋਸਟ ਲਈ 15 ਫਰਵਰੀ ਤੋਂ 8 ਮਾਰਚ 2023 ਤਕ ਅਪਲਾਈ ਕਰ ਸਕਦੇ ਹਨ। ਕਾਂਸਟੇਬਲ ਦੀ ਭਰਤੀ ਲਈ ਘੱਟੋ-ਘੱਟ 12ਵੀਂ ਪਾਸ, ਹੋਣਾ ਲਾਜ਼ਮੀ ਹੈ, ਜਦਕਿ ਸਬ-ਇੰਸਪੈਕਟਰ ਲਈ ਘੱਟੋ-ਘੱਟ ਗ੍ਰੈਜੂਏਸ਼ਨ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਹੈਲਪ ਡੈਸਕ ਨੰਬਰ 02261306245 ਜਾਰੀ ਕੀਤਾ ਗਿਆ ਹੈ। ਕਾਂਸਟੇਬਲ ਦਾ 39-12-2020 ਦੇ ਪੇਅ ਸਕੇਲ ਮੁਤਾਬਕ 19,900 ਪ੍ਰਤੀ ਮਹੀਨਾ ਮਿਲੇਗਾ। ਨੌਜਵਾਨਾਂ ਨੂੰ ਪੋਸਟ ਲਈ ਅਪਲਾਈ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਕਰਨਾ ਪਵੇਗਾ। 18 ਸਾਲ ਤੋਂ 28 ਸਾਲ ਤਕ ਦੇ ਯੁਵਾ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਵਾਲੇ ਪੁਰਸ਼ਾਂ ਦੀ ਹਾਈਟ 5 ਫੁੱਟ 7 ਇੰਚ ਤੇ ਔਰਤਾਂ ਦੀ 5 ਫੁੱਟ 2 ਇੰਚ ਹੋਣੀ ਲਾਜ਼ਮੀ ਹੈ। 18 ਸਾਲ ਤੋਂ 28 ਸਾਲ ਤਕ ਦੇ ਨੌਜਵਾਨ ਇਨ੍ਹਾਂ ਅਸਾਮੀਆਂ ਲਈ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ www.punjabpolice.gov.in ਤੇ ਅਪਲਾਈ ਕਰ ਸਕਦੇ ਹਨ।
Bhagwant Maan Government Released Jobs In Police Department For 12th Pass Youth
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)