IPhone 18 Pro ਸੀਰੀਜ਼ ਦੀ ਸੇਲ ਕੱਲ੍ਹ ਤੋਂ ਸ਼ੁਰੂ: A20 Pro ਚਿਪਸੈੱਟ ਤੇ 48MP ਕੈਮਰੇ ਨਾਲ ਲੈਸ, ਮਿਲੇਗਾ ₹7,000 ਦਾ ਕੈਸ਼ਬੈਕ

17/09/2026 | Public Times Bureau | National

ਐਪਲ ਵੱਲੋਂ ਹਾਲ ਹੀ ਵਿੱਚ ਲਾਂਚ ਕੀਤੀ ਗਈ ਨਵੀਂ iPhone 18 Pro ਸੀਰੀਜ਼ (iPhone 18 Pro ਅਤੇ iPhone 18 Pro Max) ਦੀ ਵਿਕਰੀ ਕੱਲ੍ਹ ਯਾਨੀ 18 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਦਾਰੀ ਕਰਨ 'ਤੇ ਯੋਗ ਬੈਂਕ ਕਾਰਡਾਂ ਰਾਹੀਂ ₹7,000 ਦਾ ਇੰਸਟੈਂਟ ਕੈਸ਼ਬੈਕ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ Pro ਮਾਡਲ ਦੀ ਪ੍ਰਭਾਵੀ ਕੀਮਤ ₹1,57,900 ਅਤੇ Pro Max ਦੀ ਪ੍ਰਭਾਵੀ ਕੀਮਤ ₹1,72,900 ਹੋ ਜਾਵੇਗੀ। ਇਸ ਤੋਂ ਇਲਾਵਾ ਪੁਰਾਣੇ ਡਿਵਾਈਸ ਬਦਲਣ 'ਤੇ ₹45,000 ਤੋਂ ₹81,500 ਤੱਕ ਦਾ ਐਕਸਚੇਂਜ ਬੋਨਸ ਵੀ ਮਿਲੇਗਾ।

ਫੀਚਰਜ਼ ਦੀ ਗੱਲ ਕਰੀਏ ਤਾਂ iPhone 18 Pro ਵਿੱਚ 6.3 ਇੰਚ ਅਤੇ Pro Max ਵਿੱਚ 6.9 ਇੰਚ ਦੀ Super Retina XDR OLED ਡਿਸਪਲੇਅ ਦਿੱਤੀ ਗਈ ਹੈ, ਜੋ 3,000 ਨਿਟਸ ਪੀਕ ਬ੍ਰਾਈਟਨੈੱਸ ਅਤੇ Ceramic Shield 2 ਨਾਲ ਆਉਂਦੀ ਹੈ। ਬਹਤਰੀਨ ਪਰਫਾਰਮੈਂਸ ਲਈ 2nm ਤਕਨਾਲੋਜੀ 'ਤੇ ਆਧਾਰਿਤ ਨਵਾਂ A20 Pro ਚਿਪਸੈੱਟ, 12GB RAM, iOS 27 ਅਤੇ 2TB ਤੱਕ ਸਟੋਰੇਜ ਵਿਕਲਪ ਮਿਲਦੇ ਹਨ। ਫੋਟੋਗ੍ਰਾਫੀ ਲਈ 48MP ਦੇ ਟ੍ਰਿਪਲ ਰੀਅਰ ਕੈਮਰਾ ਸੈਟਅਪ (ਪ੍ਰਾਈਮਰੀ, ਟੈਲੀਫੋਟੋ, ਅਲਟ੍ਰਾਵਾਈਡ) ਅਤੇ 18MP ਫਰੰਟ ਕੈਮਰੇ ਨਾਲ ਲੈਸ ਇਹ ਡਿਵਾਈਸਾਂ Burgundy, Glacier, Silver ਅਤੇ Black ਰੰਗਾਂ ਵਿੱਚ ਉਪਲਬਧ ਹੋਣਗੀਆਂ।

Iphone 18 pro series sale starts tomorrow equipped with a20 pro chipset and 48mp camera 7 000 cashback available


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App