GEN - Z ਪੀੜ੍ਹੀ ਜਿਨ੍ਹਾਂ ਦਾ ਜਨਮ 1997 ਤੋਂ ਲੈਕੇ 2012 ਦੇ ਵਿਚ ਆਉਂਦਾ ਹੈ ਅਕਸਰ ਹੀ ਅਸੀਂ ਸੋਸ਼ਲ ਮੀਡਿਆ ਤੇ ਇਸਦੇ ਬਾਰੇ ਆਮ ਸੁਣਦੇ ਹਾਂ, ਕਿ ਇਨ੍ਹਾਂ ਵਿਚ ਖਾਸ ਤਰਾਂ ਦਾ ਟੈਲੇੰਟ ਹੁੰਦਾ ਹੈ ਜੋ ਬਿਨਾ ਡੀਆਰਈ ਕੋਈ ਵੀ ਔਖੇ ਕੰਮ ਨੂੰ ਆਸਾਨੀ ਦੇ ਨਾਲ ਕਰ ਲੈਂਦੇ ਹਨ, ਜਿਹੜੀ ਚੀਜ ਉਨ੍ਹਾਂ ਨੂੰ ਕੀਤੇ ਵੀ ਤਕਲੀਫ ਦਿੰਦੀ ਹੈ ਤਾ ਉਨ੍ਹਾਂ ਨੂੰ ਬਿਨਾ ਘਬਰਾਏ ਹੱਲ ਕਰ ਲੈਂਦੇ ਹਨ। ਕੰਮ ਅਤੇ ਨਿੱਜੀ ਜੀਵਨ ਨੂੰ ਸਖ਼ਤੀ ਨਾਲ ਵੱਖ ਕਰਨ ਦੀ ਬਜਾਏ ਉਹਨਾਂ ਨੂੰ ਜੋੜਦੇ ਹਨ, ਇਕ ਆਜ਼ਾਦੀ ਦੇ ਤੌਰ ਨਾਲ ਕਮ ਕਰਨ ਵਿਚ ਰੁਝਾਨ ਰੱਖਦੇ ਹਨ।
GEN - Z ਚ ਜੰਮੇ ਲੋਕ ਅਕਸਰ ਹੀ ਆਪਣੇ ਆਪ ਨੂੰ ਸਭ ਤੋਂ ਵੱਖਰਾ ਰੱਖਦੇ ਹਨ, ਭੀੜ ਦੇ ਵਿੱਚੋ ਆਪਣੇ ਵੱਲ ਕਿਵੇਂ ਕਿਸੇ ਨੂੰ ਆਕਰਸ਼ਿਤ ਕਰਨਾ ਹੈ ਉਹ ਵੀ ਬਾਖੂਬੀ ਜਾਣਦੇ ਹਨ। ਬੋਲਣ ਦਾ ਤਰੀਕਾ, ਰਹਿਣ ਸਹਿਣ ਸਭ ਤੋਂ ਅਨੋਖਾ ਹੁੰਦਾ ਹੈ, ਹਾਲਾਂਕਿ ਉਮਰ ਦੇ ਹਿਸਾਬ ਨਾਲ ਵੱਡੇ ਲਗਦੇ ਹਨ।ਅਕਸਰ ਆਪਣੇ ਕੰਮ ਦੇ ਪ੍ਰਬੰਧਾਂ ਵਿੱਚ ਲਚਕਤਾ ਅਤੇ ਆਜ਼ਾਦੀ ਦੀ ਮੰਗ ਕਰਦੇ ਹਨ। ਉਹ ਡਿਜੀਟਲ ਤੌਰ 'ਤੇ ਸਮਝਦਾਰ ਹਨ, ਤਕਨਾਲੋਜੀ ਨਾਲ ਆਰਾਮਦਾਇਕ ਹਨ, ਅਤੇ ਆਪਣੇ ਕੰਮ ਵਿੱਚ ਇਸਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਉਮੀਦ ਕਰਦੇ ਹਨ।
ਬਚੇ ਜ਼ਿਆਦਾ ਦੇਰ ਇਕ ਜਗ੍ਹਾ ਤੇ ਕੰਮ ਕਰਨਾ ਨਹੀਂ ਪਸੰਦ ਕਰਦੇ, ਹਰ ਵੇਲੇ ਉਨ੍ਹਾਂ ਦਾ ਧਿਆਣ ਪੈਸਿਆਂ ਵੱਲ ਹੁੰਦਾ ਹੈ ਕਿ ਬਿਨਾ ਮੇਹਨਤ ਕੀਤੇ ਉਨ੍ਹਾਂ ਦੇ ਕੋਲ ਪੈਸੇ ਆਉਂਦੇ ਰਹਿਣ, ਜਿਸ ਨੂੰ ਲੈਕੇ ਆਪਸੀ ਗੱਲ ਕਰਨ ਤੋਂ ਪਰਹੇਜ ਕਰ ਸੋਸ਼ਲ ਮੀਡਿਆ ਨਵੇਂ ਦੋਸਤਾਂ ਨਾਲ ਮੁਲਾਕਾਤ ਕਰਦੇ ਹਨ, ਕੰਟੇੰਟ ਬਨੌਂਦੇ ਹਨ, ਅਤੇ ਆਪਣੀ ਮਰਜ਼ੀ ਦਾ ਕੰਮ ਕਰ ਪੈਸੇ ਕਮਾਉਣ ਦੀ ਦੌੜ ਵਿਚ ਜ਼ਿਆਦਾ ਵਿਅਸਤ ਹਨ। ਥੋੜ੍ਹਾ ਕੰਮ ਕਰ ਬਹੁਤ ਸਾਰੀ ਤਾਰੀਫ ਭਾਲਦੇ ਹਨ।ਪਰ ਉਥੇ ਹੀ ਸਿਹਤ ਵੱਲ ਦੇਖੀਏ ਤਾ ਡਿਪਰੈਸ਼ਨ ਚ ਵੀ ਬਹੁਤ ਸਾਰੇ ਬਚੇ ਹਨ, ਆਪਣੇ ਤਕਲੀਫ ਕਿਸੇ ਨੂੰ ਨਹੀਂ ਦਸਦੇ, ਘਰਦਿਆਂ ਨਾਲ ਸਮਾਂ ਘਟ ਬਤੀਤ ਕਰਦੇ ਹਨ, ਗੁੱਸਾ ਕਾਫੀ ਕਰਦੇ ਹਨ, ਹਰ ਚੀਜ ਨੂੰ ਦਿਲ ਤੇ ਲਗਾਅ ਲੈਂਦੇ ਹਨ, ਹਰ ਵੇਲੇ ਫੋਨਾਂ ਵਿਚ ਰੁਝੇ ਰਹਿਣਾ, ਮਾਨਸਿਕ ਤੰਦਰੁਸਤੀ ਅਤੇ ਪ੍ਰਮਾਣਿਕਤਾ ਦੀ ਕਦਰ ਕਰਨਾ, GYM ਕਰਨਾ ਕਾਫੀ ਪਸੰਦ ਕਰਦੇ ਹਨ।





