ਜੋਧਪੁਰ ਦੇ ਪਿੰਡ ਜੋਲੀਆਲੀ ਵਿੱਚ ਇੱਕ ਨੌਜਵਾਨ ਦਾ ਚੋਰੀ ਆਪਣੀ ਨਾਬਾਲਗ ਪਤਨੀ ਨੂੰ ਮਿਲਣ ਪਹੁੰਚਣਾ ਇੰਨ ਮਹਿੰਗਾ ਪੈ ਜਾਵੇਗਾ ਉਸ ਨੇ ਕਦੇ ਸੋਚਿਆ ਨਹੀਂ ਹੋਵੇਗਾ। ਪਿੰਡ ਵਾਸੀਆਂ ਨੇ ਨੌਜਵਾਨ ਨੂੰ ਚੋਰ ਸਮਝ ਕੇ ਫੜ ਲਿਆ। ਨੌਜਵਾਨ ਦੇ ਹੱਥ-ਪੈਰ ਬੰਨ੍ਹ ਦਿੱਤੇ, ਮੂੰਹ ਕਾਲਾ ਕਰ ਦਿੱਤਾ ਅਤੇ ਕੈਂਚੀ ਨਾਲ ਵਾਲ ਕੱਟ ਦਿੱਤੇ ਤੇ ਜਮ ਕੇ ਕੁਟਾਪਾ ਚਾੜ੍ਹਿਆ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਜਵਾਈ ਹੈ। ਪਰ ਇਸ ਤੋਂ ਬਾਅਦ ਵੀ ਪਿੰਡ ਵਾਲੇ ਨਹੀਂ ਰੁਕੇ। ਝਾਂਵਰ ਪੁਲਿਸ ਸਟੇਸ਼ਨ ਅਧਿਕਾਰੀ ਪਰਮੇਸ਼ਵਰੀ ਦੇਵੀ ਨੇ ਦੱਸਿਆ ਕਿ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਵਾਲ ਕੱਟੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਆਈ ਹੈ। ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ ਦਾ ਖੁਦ ਨੋਟਿਸ ਲੈਂਦਿਆਂ ਮੁਲਜ਼ਮਾਂ ਦੀ ਭਾਲ ਕੀਤੀ। ਮੁੱਖ ਮੁਲਜ਼ਮ ਸਰਪੰਚ ਦੇ ਲੜਕੇ ਪੰਚਰਾਮ ਸਮੇਤ ਵਾਲ ਕੱਟਣ ਵਾਲੇ ਕੁਝ ਵਿਅਕਤੀਆਂ ਨੂੰ ਅਮਨ ਭੰਗ ਕਰਨ ਦੀ ਧਾਰਾ ਤਹਿਤ ਹਿਰਾਸਤ ਵਿੱਚ ਲਿਆ ਹੈ। ਜ਼ਿਕਰ ਕਰ ਦਈਏ ਕਿ ਜੋਧਪੁਰ ਦੇ ਪਿੰਡ ਖੁਡਾਲਾ ਦੇ ਨੌਜਵਾਨ ਦਾ ਵਿਆਹ 7 ਮਹੀਨੇ ਪਹਿਲਾਂ ਪਿੰਡ ਜੌਲੀ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨਾਬਾਲਗ ਹੋਣ ਕਾਰਨ ਵਿਆਹ ਤੋਂ ਬਾਅਦ ਮੁਕਲਾਵਾ ਨਹੀਂ ਹੋਇਆ। ਇਹ ਨੌਜਵਾਨ 23 ਮਈ ਮੰਗਲਵਾਰ ਨੂੰ ਚੋਰੀ-ਛਿਪੇ ਆਪਣੀ ਪਤਨੀ ਨੂੰ ਮਿਲਣ ਲਈ ਪਿੰਡ ਜੌਲੀਆਂ ਪਹੁੰਚਿਆ। ਨੌਜਵਾਨ ਆਪਣੀ ਪਤਨੀ ਨੂੰ ਮਿਲ ਕੇ ਘਰ ਪਰਤ ਰਿਹਾ ਸੀ ਕਿ ਉਸ ਸਮੇਂ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਦੇਖ ਲਿਆ।ਮੌਜੂਦ ਲੋਕਾਂ ਨੇ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਨੌਜਵਾਨ ਨੂੰ ਫੜ ਕੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਪਿੰਡ ਲੈ ਆਏ। ਦੋਸ਼ੀ ਸੁਨੀਲ ਪੰਚਰਾਮ ਅਤੇ ਪਿੰਡ ਦੇ ਹੋਰ ਲੋਕਾਂ ਨੇ ਉਸ ਦੇ ਹੱਥ-ਪੈਰ ਪਲਾਸਟਿਕ ਦੀ ਰੱਸੀ ਨਾਲ ਬੰਨ੍ਹ ਕੇ ਉਸ ਦਾ ਮੂੰਹ ਕਾਲਾ ਕਰ ਦਿੱਤਾ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਇਸ ਤੋਂ ਬਾਅਦ ਸੁਨੀਲ ਪੰਚਰਾਮ ਨੇ ਕੈਂਚੀ ਨਾਲ ਨੌਜਵਾਨ ਦੇ ਵਾਲ ਕੱਟ ਦਿੱਤੇ ਅਤੇ ਫਿਰ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਗਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਨੌਜਵਾਨ ਲਗਾਤਾਰ ਖ਼ੁਦ ਨੂੰ ਜਵਾਈ ਦੱਸ ਰਿਹਾ ਸੀ ਸੀ ਪਿੰਡ ਵਾਲੇ ਉਸ ਦਾ ਕੁਟਾਪਾ ਚਾੜ੍ਹਨ ਵਿੱਚ ਮਸਤ ਸੀ।
The Wife Was Found Stolen And The Villagers Blackened Her Face By Mistook Her Son in law As A Thief
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)