ਰਾਸ਼ਟਰੀ ਰਾਜਧਾਨੀ ਦੇ Old Rajinder Nagar ਸਥਿਤ ਰਾਓ ਕੋਚਿੰਗ ਸੈਂਟਰ ਦੀ ਬੇਸਮੈਂਟ 'ਚ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੀਆਂ ਦੋ ਵਿਦਿਆਰਥਣਾਂ ਅਤੇ ਇਕ ਲੜਕੇ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੜਕ ’ਤੇ ਪਾਣੀ ਭਰਨ ਦੌਰਾਨ ਤੇਜ਼ ਰਫ਼ਤਾਰ ਥਾਰ ਗੱਡੀ ਦੇ ਟਰਨ ਲੈਣ ਦੌਰਾਨ ਕੋਚਿੰਗ ਸੈਂਟਰ ਦਾ ਦਰਵਾਜ਼ਾ ਟੁਟਿਆ। ਦਰਵਾਜ਼ਾ ਟੁੱਟਣ ਨਾਲ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਪਾਣੀ ਵੜ ਗਿਆ। ਪੁਲਿਸ ਇਸ ਮਾਮਲੇ ਵਿਚ ਥਾਰ ਮਾਲਕ ਨੂੰ ਵੀ ਦੋਸ਼ੀ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਸੀਸੀਟੀਵੀ ਰਾਹੀਂ ਵਾਹਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਸਿਆ ਜਾ ਰਿਹਾ ਹੈ ਕਿ ਜਿਸ ਇਮਾਰਤ ਚ ਹਾਦਸਾ ਵਾਪਰਿਆ ਹੈ ਉਸ ਇਮਾਰਤ ਦੇ ਚਾਰ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਨੇ ਆਪਣੀ ਇਮਾਰਤ ਰਾਓ ਆਈਏਐਸ ਕੋਚਿੰਗ ਸੈਂਟਰ ਦੇ ਮਾਲਕ ਨੂੰ ਕਿਰਾਏ 'ਤੇ ਦਿੱਤੀ। ਸ਼ਨੀਵਾਰ ਸ਼ਾਮ ਨੂੰ ਹੋਈ ਭਾਰੀ ਮੀਹ ਕਾਰਨ ਰਾਜਿੰਦਰ ਨਗਰ 'ਚ ਸੜਕ 'ਤੇ ਕਾਫੀ ਪਾਣੀ ਖੜ੍ਹਾ ਹੋਇਆ, ਜਿਸ ਕਾਰਨ ਬੇਸਮੈਂਟ 'ਚ ਪਾਣੀ ਵੜਨ ਕਾਰਨ ਲਾਇਬ੍ਰੇਰੀ 'ਚ ਪੜ੍ਹ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਰਾਓ ਆਈਏਐਸ ਸਟੱਡੀ ਸਰਕਲ ਵਿਚ ਹੋਏ ਹਾਦਸੇ ਸਬੰਧੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਪਾਣੀ ਭਰਦਾ ਨਜ਼ਰ ਆ ਰਿਹਾ ਹੈ।
Through Cctv Footage Thar Is Being Considered As The Reason For The Delhi Coaching Center Accident
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)