ਸ਼ੱਕੀ ਹਾਲਾਤ ਚ ਲਾਪਤਾ ਹੋਏ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ, ਇੱਕ ਦੀਆਂ ਨਹੀਂ ਹਨ ਅੱਖਾਂ

18/09/2023 | Public Times Bureau | Panjab

ਦੋ ਦਿਨ ਪਹਿਲੋਂ ਭੇਦ ਭਰੇ ਹਾਲਾਤ ਵਿੱਚ ਲਾਪਤਾ ਹੋਏ ਨੌਜਵਾਨਾਂ ਦੀਆਂ ਲਾਸ਼ਾਂ ਭਾਮੀਆਂ ਕਲਾਂ ਦੇ ਨਾਲੇ ਚੋਂ ਬਰਾਮਦ ਕੀਤੀਆਂ ਗਈਆਂ। ਸੋਮਵਾਰ ਨੂੰ ਜਦ ਕੁਝ ਰਾਹਗੀਰ ਨਾਲੇ ਦੇ ਲਾਗਿਓਂ ਲੰਘੇ ਤਾਂ ਉਨ੍ਹਾਂ ਨੇ ਦੇਖਿਆ ਕਿ ਲਾਸ਼ਾਂ ਨਾਲੇ ਵਿੱਚ ਪਈਆਂ ਹੋਈਆਂ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ 16 ਸਤੰਬਰ ਨੂੰ ਗਗਨ ਨਗਰ ਦਾ ਰਹਿਣ ਵਾਲਾ ਗੁਲਸ਼ਨ ਕੁਮਾਰ ਤੇ ਉਸ ਦਾ ਦੋਸਤ ਮਾਇਆ ਨਗਰ ਦਾ ਵਾਸੀ ਰਾਹੁਲ ਸਿੰਘ ਸਕੂਟਰ ਤੇ ਸਵਾਰ ਹੋ ਕੇ ਬਾਜ਼ਾਰ ਗਏ ਸਨ। ਦੇਰ ਰਾਤ ਤਕ ਵੀ ਜਦ ਦੋਵੇਂ ਨੌਜਵਾਨ ਘਰ ਨਾ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ। ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਦੋਵਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਹੈ। ਪੁਲਿਸ ਅਤੇ ਪਰਿਵਾਰਕ ਮੈਂਬਰ ਦੋਹਾਂ ਦੀ ਤਲਾਸ਼ ਕਰ ਹੀ ਰਹੇ ਸਨ ਕਿ ਸੋਮਵਾਰ ਨੂੰ ਉਨ੍ਹਾਂ ਦੀਆਂ ਲਾਸ਼ ਨਾਲੇ ਚੋਂ ਮਿਲੀਆਂ। ਨੌਜਵਾਨ ਦੀਆਂ ਅੱਖਾਂ ਨਾਲ ਵਿੱਚ ਡੁੱਬਣ ਕਰਕੇ ਨਿਕਲੀਆਂ ਜਾਂ ਕਾਰਣ ਕੁਝ ਹੋਰ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Bodies Of Youths Who Went Missing Under Suspicious Circumstances Have Been Recovered One Of Them Has No Eyes


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App