ਰੋਜ਼-ਰੋਜ਼ ਝਗੜੇ ਤੋਂ ਤੰਗ ਹੋਕੇ ਗੁੱਸੇ 'ਚ ਆ ਕੇ ਔਰਤ ਨੇ ਕਟ.ਰ ਦੇ ਬਲੇ.ਡ ਨਾਲ ਕੀਤੀ ਪਤੀ ਦੀ ਹੱ-ਤਿ-ਆ

23/01/2024 | Public Times Bureau | Panjab

ਤੁਸੀਂ ਕਈ ਘਰੇਲੂ ਝਗੜੇ ਦੇਖੇ ਹੋਣਗੇ, ਜਿਨ੍ਹਾਂ ਵਿਚ ਪਤੀ ਨੇ ਪਤਨੀ ਦਾ ਕਤਲ ਕੀਤਾ, ਸਹੁਰੇ ਨੇ ਦਾਜ ਲਈ ਨੂੰਹ 'ਤੇ ਤਸ਼ੱਦਦ ਕੀਤਾ ਹੋਵੇ, ਪਰ ਲੁਧਿਆਣਾ ਦੇ ਬਸੰਤ ਨਗਰ, ਨੂਰ ਵਾਲਾ ਰੋਡ 'ਤੇ ਘਰੇਲੂ ਝਗੜੇ ਕਾਰਨ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਗੌਰਵ ਕੁਮਾਰ ਨਾਂ ਦਾ ਵਿਅਕਤੀ ਬਸੰਤ ਨਗਰ ਇਲਾਕੇ 'ਚ ਹੌਜ਼ਰੀ ਦੀ ਦੁਕਾਨ ਚਲਾਉਂਦਾ ਹੈ। ਉਸਦਾ ਘਰ ਵੀ ਉਸਦੀ ਦੁਕਾਨ ਦੇ ਉੱਪਰ ਹੈ। ਉਸਦਾ ਅਕਸਰ ਪਤਨੀ ਸੋਨਮ ਨਾਲ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਅੱਜ ਸਵੇਰੇ ਵੀ ਉਨ੍ਹਾਂ ਦਾ ਝਗੜਾ ਹੋ ਗਿਆ ਤੇ ਇਸ ਦੌਰਾਨ ਪਤਨੀ ਨੇ ਹੌਜ਼ਰੀ ਲਈ ਵਰਤੇ ਜਾਂਦੇ ਕਟਰ ਦਾ ਬਲੇਡ ਪਤੀ ਵੱਲ ਸੁੱਟ ਦਿੱਤਾ, ਜੋ ਉਸ ਦੀ ਗਰਦਨ ਦੇ ਪਿਛਲੇ ਹਿੱਸੇ 'ਚ ਵੱਜਿਆ। ਜ਼ਖ਼ਮੀ ਨੂੰ ਹਸਪਤਾਲ ਵੀ ਨਹੀਂ ਲਿਜਾਇਆ ਗਿਆ ਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ।

ਇਸ ਪੂਰੀ ਘਟਨਾ ਦਾ ਗਵਾਹ ਉਸ ਦਾ 11 ਸਾਲ ਦਾ ਬੇਟਾ ਸੀ, ਜਿਸ ਤੋਂ ਪੁਲਿਸ ਅਜੇ ਪੁੱਛਗਿੱਛ ਕਰ ਰਹੀ ਹੈ। ਜੋਧੇਵਾਲ ਥਾਣਾ ਇੰਚਾਰਜ ਪਰਮਦੀਪ ਸਿੰਘ ਅਨੁਸਾਰ ਪਤਨੀ ਨੇ ਕਟਰ ਦਾ ਬਲੇਡ ਦੂਰੋਂ ਹੀ ਸੁੱਟ ਦਿੱਤਾ ਸੀ, ਜਿਸ ਕਾਰਨ ਗੌਰਵ ਦੀ ਮੌਤ ਹੋ ਗਈ। ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਕੇ ਉਸ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

Tired Of Daily Quarrels The Woman Got Angry And Killed Her Husband With The Blade Of A Knife


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App