ਮਨੀ ਟ੍ਰਾਂਸਫਰ ਘੋਟਾਲਾ ਇੱਕ ਵੱਡਾ ਮੁੱਦਾ ਬਣ ਗਿਆ ਹੈ। ਕਈ ਲੋਕ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਮਿਹਨਤ ਦੀ ਕਮਾਈ ਪਲਾਂ 'ਚ ਖ਼ਤਮ ਹੋ ਜਾਂਦੀ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਇਹ ਘੁਟਾਲੇ ਕਿਵੇਂ ਕੰਮ ਕਰਦੇ ਹਨ ਤੇ ਇਨ੍ਹਾਂ ਤੋਂ ਬਚਣ ਦੇ ਕੀ ਤਰੀਕੇ ਹਨ।ਘੁਟਾਲੇਬਾਜ਼ ਅਕਸਰ ਸੋਸ਼ਲ ਮੀਡੀਆ, ਈਮੇਲ ਜਾਂ ਫ਼ੋਨ ਕਾਲਾਂ ਰਾਹੀਂ ਸੰਪਰਕ ਕਰਦੇ ਹਨ। ਉਹ ਆਪਣੇ ਆਪ ਨੂੰ ਕਿਸੇ ਬੈਂਕ ਜਾਂ ਨਾਮੀ ਸੰਸਥਾ ਦੇ ਪ੍ਰਤੀਨਿਧ ਵਜੋਂ ਪੇਸ਼ ਕਰਦੇ ਹਨ। ਘੁਟਾਲੇ ਕਰਨ ਵਾਲੇ ਫਿਰ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਨੂੰ ਕੋਈ ਵਿਸ਼ੇਸ਼ ਪੇਸ਼ਕਸ਼ ਜਾਂ ਇਨਾਮ ਮਿਲਿਆ ਹੈ। ਇਸ ਦੇ ਲਈ ਉਹ ਉਨ੍ਹਾਂ ਨੂੰ ਕੁਝ ਪੈਸੇ ਟ੍ਰਾਂਸਫਰ ਕਰਨ ਲਈ ਕਹਿੰਦੇ ਹਨ। ਉਹ ਜਾਅਲੀ ਲਿੰਕ ਭੇਜਦੇ ਹਨ, ਜੋ ਕਿ ਅਸਲੀ ਬੈਂਕ ਦੀ ਵੈੱਬਸਾਈਟ ਦੇ ਸਮਾਨ ਦਿਖਾਈ ਦਿੰਦੇ ਹਨ। ਲੋਕ ਇਨ੍ਹਾਂ 'ਤੇ ਕਲਿੱਕ ਕਰਦੇ ਹਨ ਅਤੇ ਆਪਣੀ ਨਿੱਜੀ ਜਾਣਕਾਰੀ ਤੇ ਬੈਂਕ ਵੇਰਵੇ ਸਾਂਝੇ ਕਰਦੇ ਹਨ। ਘੁਟਾਲੇਬਾਜ਼ ਅਕਸਰ ਐਮਰਜੈਂਸੀ ਦਾ ਬਹਾਨਾ ਬਣਾਉਂਦੇ ਹਨ, ਜਿਵੇਂ ਕਿ ਕਿਸੇ ਰਿਸ਼ਤੇਦਾਰ ਦੀ ਮਦਦ ਕਰਨ ਲਈ ਪੈਸੇ ਦੀ ਤੁਰੰਤ ਲੋੜ। ਇਹ ਲੋਕਾਂ ਨੂੰ ਤੇਜ਼ੀ ਨਾਲ ਫੈਸਲੇ ਲੈਣ ਲਈ ਮਜਬੂਰ ਕਰਦਾ ਹੈ।
Now People Are Being Robbed With Money Transfer Scam Know How To Avoid It
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)