ਗੁਰੂ ਸਾਹਿਬ ਦੇ ਵਲੋਂ ਕਿਲ੍ਹਾ ਛੱਡਣ ਦਾ ਫ਼ੈਸਲਾ ਲੈ ਲਿਆ ਅਤੇ ਛੇ ਪੋਹ ਦੀ ਰਾਤ ਨੂੰ ਗੁਰੂ ਸਾਹਿਬ ਨੇ ਕਿਲ੍ਹਾ ਛੱਡਣ ਦਾ ਹੁਕਮ ਦੇ ਦਿੱਤਾ। ਗੁਰੂ ਸਾਹਿਬ ਕਿਲ੍ਹਾ ਛੱਡ ਕੇ ਅਜੇ ਕੀਰਤਪੁਰ ਸਾਹਿਬ ਲੰਘੇ ਹੀ ਸਨ ਕੇ 7 ਪੋਹ ਦੀ ਸਵੇਰ ਪਹਾੜੀ ਤੇ ਮੁਗ਼ਲਾਂ ਨੇ ਪਿੱਛੋਂ ਤੀਰਾਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਭਾਈ ਉਦੇ ਸਿੰਘ ਨੂੰ ਬਖ਼ਸ਼ ਕੇ ਸ਼ਾਹੀ ਟਿੱਬੀ ਤੇ 50 ਸਿੰਘਾਂ ਦੇ ਨਾਲ ਤੈਨਾਤ ਕਰਕੇ ਲੜਨ ਦਾ ਹੁਕਮ ਦਿੱਤਾ। ਗੁਰੂ ਜੀ ਜਦੋਂ ਸਰਸਾ ਨਦੀ ’ਤੇ ਪਹੁੰਚੇ ਤਾਂ ਭਾਰੀ ਮੀਂਹ ਪੈਣਾ ਸ਼ੁਰੂ ਹੋਗਿਆ ਅਤੇ ਦੂਸਰੇ ਪਾਸੇ ਪਹਾੜੀ ਰਾਜੇ ਅਤੇ ਮੁਗ਼ਲ ਫ਼ੌਜਦਾਰਾਂ ਨੇ ਕਸਮਾਂ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ ਅਤੇ ਗੁਰੂ ਸਾਹਿਬ ਦਾ ਭਾਰੀ ਨੁਕਸਾਨ ਹੋਇਆ। ਬਹੁਤ ਸਾਰੇ ਕਾਵਿ ਗ੍ਰੰਥ ਅਤੇ ਕਈ ਕੀਮਤੀ ਚੀਜ਼ਾਂ ਸਰਸਾ ਨਦੀ ਵਿੱਚ ਰੁੜ ਗਈਆਂ। ਗੁਰੂ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਤੋਂ ਨਿਖੜ ਗਏ। ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ 3 ਟੁਕੜੇ ਹੋਗਏ, ਗੁਰੂ ਸਾਹਿਬ ਰੋਪੜ ਵੱਲ ਚੱਲ ਪਏ ਅਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਕੂਚ ਕਰ ਗਏ।
The Hill Hindu Kings Took The Oath Of The Mother Cow And Joined With The Mughals And Attacked Near The Sarsa River
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)