ਗੁਰੂ ਨਾਨਕ ਦੇਵ ਹਸਪਤਾਲ ਵਿਚ ਸ਼ੁੱਕਰਵਾਰ ਰਾਤ ਮਰੀਜ਼ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਡਾਕਟਰਾਂ, ਸਟਾਫ ਨਰਸ ਤੇ ਦਰਜਾ ਚਾਰ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ। ਇਹ ਲੋਕ ਇਕ ਘੰਟੇ ਤੱਕ ਹਸਤਪਾਲ ਵਿਚ ਹੁੱਲ੍ਹੜਬਾਜ਼ੀ ਕਰਦੇ ਰਹੇ। ਡਾਕਟਰਾਂ ਨੂੰ ਗਾਲ੍ਹਾਂ ਕੱਢਦੇ ਰਹੇ। ਪੀਜੀ ਡਾਕਟਰਾਂ ਤੇ ਸਟਾਫ ਨੇ ਇਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਉਹ ਨਹੀਂ ਮੰਨੇ। ਆਖ਼ਰਕਾਰ ਡਾਕਟਰਾਂ ਦਾ ਸਮੂਹ ਥਾਣਾ ਮਜੀਠਾ ਪੁੱਜਾ ਅਤੇ ਸ਼ਿਕਾਇਤ ਦਰਜ ਕਰਨ ਲਈ ਕਿਹਾ ਪਰ ਇਲਜ਼ਾਮ ਹੈ ਕਿ ਪੁਲਿਸ ਨੇ ਇਨ੍ਹਾਂ ਦੀ ਗੱਲ ਨਹੀਂ ਸੁਣੀ।ਦਰਅਸਲ, ਸ਼ੁੱਕਰਵਾਰ ਨੂੰ ਅਜਨਾਲਾ ਤੋਂ ਦੋ ਮਰੀਜ਼ਾਂ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ। ਇਕ ਮਰੀਜ਼ ਦੇ ਗੋਲ਼ੀ ਲੱਗੀ ਸੀ ਜਦਕਿ ਦੂਜੇ ਦੇ ਪੱਟ ਵਿਚ ਸੱਟ ਲੱਗੀ ਸੀ। ਦੋਵਾਂ ਨੂੰ ਆਰਥੋ ਯੂਨਿਟ ਨੰਬਰ ਦੋ ਵਿਚ ਰਾਤ ਲਗਪਗ 12.30 ਵਜੇ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਵਾਰਡ ਦਾ ਤਾਲਾ ਬੰਦ ਕਰ ਦਿੱਤਾ ਗਿਆ। ਵਾਰਡ ਵਿਚ ਕੰਮ ਕਰ ਰਹੀ ਸਿਸਟਰ ਕਮਲ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਅੱਠ-ਦਸ ਲੋਕ ਵਾਰਡ ਦੇ ਬਾਹਰ ਪੁੱਜੇ ਅਤੇ ਦਰਵਾਜ਼ਾ ਖੜਕਾਉਣ ਲੱਗੇ। ਉਨ੍ਹਾਂ ਨੂੰ ਕਿਹਾ ਗਿਆ ਕਿ ਮਰੀਜ਼ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਹਨ ਤੇ ਤੁਸੀਂ ਕੱਲ੍ਹ ਆਉਣਾ। ਇਸ ’ਤੇ ਇਹ ਲੋਕ ਭੜਕ ਉੱਠੇ ਅਤੇ ਦਰਵਾੜਾ ਭੰਨ੍ਹਣਾ ਸ਼ੁਰੂ ਕਰ ਦਿੱਤਾ। ਇਹ ਲੋਕ ਖ਼ੁਦ ਨੂੰ ਕਾਂਗਰਸ ਦੇ ਆਗੂ ਦੱਸ ਰਹੇ ਸਨ। ਦਰਜਾ ਚਾਰ ਮੁਲਾਜ਼ਮ ਆਇਆ ਤਾਂ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਪਰ ਇਨ੍ਹਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਡਾ. ਸੋਹੇਲ ਹਾਂਡਾ ਮੁਤਾਬਕ, ਇਨ੍ਹਾਂ ਲੋਕਾਂ ਨੇ ਸਟਾਫ ਨੂੰ ਗਾਲ੍ਹਾਂ ਵਗੈਰਾ ਕੱਢੀਆਂ। ਵਿਰੋਧ ਕਰਨ ’ਤੇ ਇਹ ਲੋਕ ਕੁੱਟਮਾਰ ’ਤੇ ਉਤਰ ਆਏ। ਇਨ੍ਹਾਂ ਡਾਕਟਰ ਤੇ ਸਟਾਫ ਨੂੰ ਕਾਲਰ ਤੋਂ ਫੜ ਕੇ ਕੁੱਟਿਆ। ਲਗਪਗ ਇਕ ਘੰਟੇ ਤੱਕ ਇਹ ਲੋਕ ਹੁੱਲ੍ਹੜਬਾਜ਼ੀ ਕਰਦੇ ਰਹੇ। ਪੁਲਿਸ ਕੰਟਰੋਲ ਰੂਪ ਨੂੰ ਫੋਨ ਕੀਤਾ ਗਿਆ। ਇਹ ਲੋਕ ਇੰਨੇ ਹਮਲਾਵਰ ਹੋ ਗਏ ਕਿ ਸਟਾਫ ਨੇ ਖ਼ੁਦ ਨੂੰ ਕਮਰੇ ਵਿਚ ਬੰਦ ਕਰ ਕੇ ਆਪਣੀ ਜਾਨ ਬਚਾਈ। ਇੱਧਰ, ਪੁਲਿਸ ਕਰਮੀ ਇਕ ਘੰਟੇ ਬਾਅਦ ਪੁੱਜੇ। ਉਦੋਂ ਤੱਕ ਇਹ ਲੋਕ ਇੱਥੋਂ ਜਾ ਚੁੱਕੇ ਸਨ। ਇਸ ਤੋਂ ਬਾਅਦ ਡਾਕਟਰਾਂ ਤੇ ਸਟਾਫ ਦਾ ਇਕ ਸਮੂਹ ਥਾਣਾ ਮਜੀਠਾ ਪੁੱਜਾ। ਇੱਥੇ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਵੱਡੇ ਸਾਹਿਬ ਨੇ ਮਨ੍ਹਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਦਰਜ ਨਾ ਕੀਤੀ ਜਾਵੇ। ਡਾ. ਹਾਂਡਾ ਨੇ ਦੱਸਿਆ ਕਿ ਉਨ੍ਹਾਂ ਘਟਨਾਕ੍ਰਮ ਦੀ ਵੀਡੀਓ ਪੁਲਿਸ ਸਾਹਮਣੇ ਰੱਖੀ ਅਤੇ ਐੱਫਆਈਆਰ ਦਰਜ ਕਰਨ ਲਈ ਕਿਹਾ ਪਰ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਤੁਸੀਂ ਲੋਕ ਇੱਥੋਂ ਜਾਓ, ਨਹੀਂ ਤਾਂ ਸਾਰਿਆਂ ਨੂੰ ਅੰਦਰ ਕਰ ਦਵਾਂਗਾ। ਇਸ ਦੀ ਰਿਕਾਰਡਿੰਗ ਵੀ ਡਾਕਟਰਾਂ ਨੇ ਕਰ ਲਈ। ਥਾਣੇ ਵਿਚ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਸਾਫ਼ ਹੈ ਕਿ ਹਸਪਤਾਲ ਵਿਚ ਹੁੱਲ੍ਹੜਬਾਜ਼ੀ ਕਰਨ ਵਾਲੇ ਸਿਆਸੀ ਸ਼ੈਅ ਪ੍ਰਾਪਤ ਸਨ, ਇਸ ਲਈ ਪੁਲਿਸ ਸੁਣ ਨਹੀਂ ਰਹੀ। ਅਸੀਂ ਪੰਜ ਘੰਟੇ ਥਾਣੇ ਬੈਠੇ ਰਹੇ। ਡਾ. ਹਾਂਡਾ ਨੇ ਦੱਸਿਆ ਇਸ ਘਟਨਾ ਦੀ ਸ਼ਿਕਾਇਤ ਹੁਣ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੂੰ ਦਿੱਤੀ ਗਈ ਹੈ। ਜੇਕਰ ਕਾਰਵਾਈ ਨਾ ਹੋਈ ਤਾਂ ਡਾਕਟਰ ਅਗਲੀ ਰਣਨੀਤੀ ਬਣਾਉਣਗੇ।
In Guru Nanak Dev Hospital Rioting In The Middle Of The Night Beating Of Doctors And Staff He Saved His Life By Locking Himself In The Room
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)