ਭਾਰਤੀ ਫ਼ੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਬਾਠ ਨਾਲ ਪਟਿਆਲਾ ’ਚ ਹੋਈ ਮਾਰਕੁੱਟ ਦੇ ਮਾਮਲੇ ਦੀ ਹੁਣ ਮੈਜਿਸਟ੍ਰੇਟ ਜਾਂਚ ਕੀਤੀ ਜਾਵੇਗੀ। ਗ੍ਰਹਿ ਵਿਭਾਗ ਨੇ ਪਟਿਆਲਾ ਨਗਲ ਨਿਗਮ ਦੇ ਕਮਿਸ਼ਨਰ ਆਈਏਐੱਸ ਅਧਿਕਾਰੀ ਪਰਮਵੀਰ ਸਿੰਘ ਨੂੰ ਜਾਂਚ ਸੌਂਪੀ ਹੈ। ਸਿੰਘ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਦੀਆਂ ਤਾਕਤਾਂ ਦਿੱਤੀਆਂ ਗਈਆਂ ਹਨ। ਉਹ ਤਿੰਨ ਹਫ਼ਤਿਆਂ ’ਚ ਆਪਣੀ ਰਿਪੋਰਟ ਦੇਣਗੇ। ਇਸ ਮਾਮਲੇ ’ਚ ਗ੍ਰਹਿ ਵਿਭਾਗ ਨੇ ਚਾਰ ਇੰਸੈਪਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਓਧਰ ਕਰਨਲ ਦੇ ਪਰਿਵਾਰ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮੈਜਿਸਟ੍ਰੇਟੀ ਜਾਂਚ ਕਰਵਾਉਣ ਤੋਂ ਇਨਕਾਰ ਕਰਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
13 ਮਾਰਚ ਦੀ ਰਾਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਾਹਮਣੇ ਢਾਬੇ ’ਤੇ ਖਾਣਾ ਕਾਰ ਰਹੇ ਕਰਨਲ ਪੁਸ਼ਪਿੰਦਰ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਬਾਠ ਦੀ ਕਾਰ ਪਾਰਕਿੰਗ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ ਸੀ। ਪੁਲਿਸ ਮੁਲਾਜ਼ਮਾਂ ਨੇ ਕਰਨਲ ਬਾਠ ਤੇ ਉਨ੍ਹਾਂ ਦੇ ਪੁੱਤਰ ਦੀ ਮਾਰਕੁੱਟ ਕਰ ਦਿੱਤੀ। ਮਾਰਕੁੱਟ ’ਚ ਕਰਨਲ ਦਾ ਹੱਥ ਟੁੱਟ ਗਿਆ। ਸੇਵਾਮੁਕਤ ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਨੇ ਇਹ ਮਾਮਲਾ ਐਕਸ ’ਤੇ ਉਠਾਇਆ। ਉਨ੍ਹਾਂ ਨੇ ਲਿਖਿਆ ਕਿ 12 ਪੁਲਿਸ ਮੁਲਾਜ਼ਮਾਂ ਨੇ ਕਰਨਲ ਤੇ ਉਨ੍ਹਾਂ ਦੇ ਪੁੱਤਰ ਨੂੰ ਨਾ ਸਿਰਫ਼ ਮਾਰਿਆ, ਉਨ੍ਹਾਂ ਦਾ ਆਈਡੀ ਕਾਰਜ ਤੇ ਮੋਬਾਈਲ ਫੋਨ ਵੀ ਲੁੱਟ ਲਿਆ। ਕਰਨਲ ਇਕ ਸੰਵੇਦਨਸ਼ੀਲ ਖ਼ੁਫ਼ੀਆ ਏਜੰਸੀ ਨਾਲ ਜੁੜੇ ਹਨ। ਕਾਰਡ ਦੀ ਡਿਜੀਟਲੀ ਕਾਪੀ ਵੀ ਕੀਤੀ ਜਾ ਸਕਦੀ ਹੈ। ਮੋਬਾਈਲ ’ਚ ਈਮੇਲ-ਕਾਂਟੈਕਟ ਤੇ ਮੈਸੇਜ ਦੀ ਵੀ ਦੁਰਵਰਤੋਂ ਹੋ ਸਕਦੀ ਹੈ।
Magistrate s Inquiry Ordered In Colonel Assault Case Investigation Handed Over To Is Officer Paramveer Singh Report Sought In Three Weeks
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)