ਖਰੜ ਫਲਾਈ ਓਵਰ 'ਤੇ ਹਿਮਾਚਲ ਬਸ ਦੀ ਭੰਨ ਤੋੜ ਕਰਨ ਵਾਲੇ ਦੋ ਸ਼ਰਾਰਤੀ ਅਨਸਰਾਂ ਨੂੰ ਸਿਟੀ ਥਾਣਾ ਖਰੜ ਦੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਖਰੜ ਇੱਕ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ 18 ਮਾਰਚ ਨੂੰ ਨਾ ਮਾਲੂਮ ਵਿਅਕਤੀਆਂ ਨੇ ਐਚ ਆਰ ਟੀਸੀ ਦੀ ਬੱਸ ਨੰਬਰ ਐਚਪੀ 67ਏ 1321 ਜੋ ਕਿ ਸੈਕਟਰ 43 ਚੰਡੀਗੜ੍ਹ ਤੋਂ ਹਮੀਰਪੁਰ ਦੇ ਰੂਟ 'ਤੇ ਜਾ ਰਹੀ ਸੀ ਨੂੰ ਨਾ ਮਾਲੂਮ ਵਿਅਕਤੀਆਂ ਨੇ ਖਰੜ ਫਲਾਈ ਓਵਰ ' ਤੇ ਰੋਕਿਆ ਗਿਆ ਅਤੇ ਭਨ ਤੋੜ ਕੀਤੀ ਗਈ। ਪੁਲਿਸ ਨੇ 126(2), 324(4), 3(5), 351(2) ਅਤੇ ਪਬਲਿਕ ਪ੍ਰਾਪਰਟੀ ਐਕਟ 1984 ਅਧੀਨ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਅਤੇ ਸਬ ਇੰਸਪੈਕਟਰ ਅਜੀਤੇਸ਼ ਕੌਸ਼ਲ ਮੁੱਖ ਅਫਸਰ ਥਾਣਾ ਸਿਟੀ ਖਰੜ ਦੀ ਰਹਿਨੁਮਾਈ ਹੇਠ ਦੋਸ਼ੀਆ ਦੀ ਭਾਲ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਅਤੇ ਵੱਖ-ਵੱਖ ਜਾਣਕਾਰੀ ਤਹਿਤ ਹਰਦੀਪ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਪਿੰਡ ਕੋਟਲਾ ਨਿਹੰਗ ਜ਼ਿਲ੍ਹਾ ਰੋਪੜ ਹਾਲ ਵਾਸੀ ਬੱਲੋਮਾਜਰਾ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਗਗਨਦੀਪ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਜੰਡਵਾਲਾ ਭੀਮੇਸ਼ਾਹ ਜਿਲਾ ਫਾਜਿਲਕਾ ਹਾਲ ਵਾਸੀ ਮਕਾਨ ਨੰ 80 ਨੇੜੇ ਟੀ.ਡੀ.ਆਈ ਜਿਲਾ ਐਸ.ਏ.ਐਸ ਨਗਰ ਨੂੰ ਸਮੇਤ ਕਾਰ ਪੀਬੀ 1 ਸੀ PB 01 ਸੀ 0595 ਮਾਰਕਾ ਆਲਟੋ ਰੰਗ ਚਿੱਟਾ ਸਹਿਤ ਕਾਬੂ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਕੋਈ ਵੀ ਅਜਿਹੀ ਵਾਰਦਾਤ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Police Arrest Two Miscreants Who Vandalized A Himachal Bus On Kharar Flyover
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)