ਮਾਤ ਭਾਸ਼ਾ ਦੀ ਨਿਪੁੰਨਤਾ ਤੋਂ ਬਿਨਾਂ ਦੂਸਰੀ ਭਾਸ਼ਾ ਨਹੀਂ ਸਿੱਖੀ ਜਾ ਸਕਦੀ: ਰਵਿੰਦਰ ਰੰਧਾਵਾ ਨੈਸ਼ਨਲ ਐਵਾਰਡੀ

24/03/2025 | Public Times Bureau | Panjab

ਮੈਡਮ ਰੰਧਾਵਾ ਦੀ ਕਾਰਜਸ਼ੈਲੀ ਅਤੇ ਕਾਰਜਕੁਸ਼ਲਤਾ ਦੀਆਂ ਨਿੱਗਰ ਪੈੜਾਂ ਦੀ ਨਿਸ਼ਾਨਦੇਹੀ ਕਰਨੀ ਹੋਵੇ ਤਾਂ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਦੀ ਝਾਤ ਮੁੱਢ ਬੰਨ੍ਹਦੀ ਹੈ । ਇਥੇ ਮੈਡਮ ਰੰਧਾਵਾ ਨੇ ਪੰਜ ਸਾਲ ਬਤੌਰ ਕਾਰਜਕਾਰੀ ਪ੍ਰਿੰਸੀਪਲ ਵਜੋਂ ਆਪਣੇ ਮਿਹਨਤੀ ਅਤੇ ਕਰਮਯੋਗੀ ਸਟਾਫ ਦੀ ਅਗਵਾਈ ਕਰਦਿਆਂ ਸਮਾਜ ਨੂੰ ਦਸਿਆ ਕਿ ਅਧਿਆਪਕ ਦਿੱਤੇ ਟਾਇਮ ਟੇਬਲ ਦਾ ਮੁਹਤਾਜ਼ ਹੋ ਕੇ ਕਲਾਸ ਰੂਮ ਵਿੱਚ ਸੀਮਤ ਸਿਲੇਬਸ ਤੱਕ ਹੀ ਸੀਮਤ ਨਹੀਂ ਰਹਿੰਦਾ ਬਲਕਿ ਵਿਦਿਆਰਥੀਆਂ ਦੇ ਸੰਪੂਰਣ ਵਿਕਾਸ ਲਈ ਉਨ੍ਹਾਂ ਦੀ ਯੋਗ ਅਗਵਾਈ ਕਰਦਾ ਹੋਇਆ ਖੁਲ੍ਹੀ ਕਿਤਾਬ ਵਰਗਾ ਬਣ ਕੇ ਗੁਜ਼ਰਦਾ ਹੈ। ਜਗਦੇਵ ਕਲਾਂ ਵਿਖੇ ਵਾਤਾਵਰਣ ਪ੍ਰਦੁਸ਼ਣ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਸਕੂਲ ਵਿੱਚ ਪ੍ਰਕਿਰਤਕ ਵਾਤਾਵਰਨ ਸਿਰਜਣ ਲਈ ਫੁੱਲਾਂ ਅਤੇ ਹਰਬਲ ਪਾਰਕ ਹੀ ਨਹੀਂ ਬਣਾਏ ਬਲਕਿ ਗਿਲਹਿਰੀਆਂ, ਬੁਲਬੁੱਲਾਂ, ਕੋਇਲਾਂ, ਤੋਤਿਆਂ ਅਤੇ ਚਿੜੀਆਂ ਦੇ ਚਹਿਕਣ ਲਈ ਛਾਂ-ਦਾਰ ਦਰਖਤਾਂ ਨਾਲ਼ ਸ਼ਾਂਤੀ ਨਿਕੇਤਨ ਵੀ ਸਿਰਜਿਆ।ਵਿਦਿਆਰਥੀਆਂ ਅਤੇ ਅਧਿਆਪਕ ਸਾਥੀਆਂ ਨੂੰ ਸਿਲੇਬਸ ਤੋਂ ਬਾਹਰ ਝਾਕਣਾ ਸਿਖਾਉਣ ਲਈ ਸਕੂਲ ਦੀ ਲਾਇਬ੍ਰੇਰੀ ਨੂੰ ਜੀਵੰਤ ਕੀਤਾ। ਸਕੂਲ ਦੀਆਂ ਦੀਵਾਰਾਂ ਨੂੰ ਵੀ ਪੁਸਤਕਾਂ ਦਾ ਰੂਪ ਦੇ ਕੇ ਬਾਲਾ ਵਰਕ ਨਾਲ ਸ਼ਿੰਗਾਰਿਆ।

ਸਿਆਣਿਆਂ ਦਾ ਕਥਨ ਹੈ ਕਿ ਈਸ਼ਵਰ ਜਦੋਂ ਵੀ ਕਿਸੇ ਆਤਮਾ ਉੱਤੇ ਖੁਸ਼ ਹੁੰਦਾ ਹੈ ਤਾਂ ਉਸਨੂੰ ਸੁਲੱਖਣੀ ਕੁੱਖ, ਮੱਥੇ ਉੱਤੇ ਸਰਸਵਤੀ ਦਾ ਵਾਸ ਤੇ ਹੱਥਾਂ ਵਿੱਚ ਕਲ਼ਮ ਫੜਾ ਕੇ ਆਪਣੇ ਕਾਰਜ ਸੰਭਾਲਦਾ ਹੈ, ਤਾਂ ਜੋ ਉਹ ਅਧਿਆਪਕ, ਲੇਖਕ ਜਾਂ ਸੰਗੀਤਕਾਰ ਬਣ ਕੇ ਚੌਗਿਰਦਾ ਰੁਸ਼ਨਾਉਣ ਨੂੰ ਹੀ ਆਪਣਾ ਜੀਵਨ ਸਮਰਪਿਤ ਕਰ ਦੇਵੇ। ਅਜਿਹੀਆਂ ਮਿਸਾਲਾਂ ਚੋਂ ਬਿਹਤਰੀਨ ਮਿਸਾਲ ਹੈ ਸਕੂਲ ਆਫ ਐਮੀਨੈਂਸ ਕਰਮਪੁਰਾ ( ਅੰਮ੍ਰਿਤਸਰ) ਦੀ ਸੀਨੀਅਰ ਲੈਕਚਰਾਰ ਰਵਿੰਦਰ ਕੌਰ ਰੰਧਾਵਾ ਨੈਸ਼ਨਲ ਐਵਾਰਡੀ ਦੀ। ਬੇਸ਼ੱਕ ਰਵਿੰਦਰ ਰੰਧਾਵਾ ਕਰਮਯੋਗੀ ਅਧਿਆਪਕਾ ਦੀ ਕਰਮਸ਼ੀਲਤਾ ਦੀ ਕਰਮਭੂਮੀ ਕਰਮਪੁਰਾ ਦਾ ਸਕੂਲ ਆਫ ਐਮੀਨੈਂਸ ਹੈ ਪਰ ਇਸ ਸਕੂਲ ਨੂੰ ਸਮਾਰਟ ਸਕੂਲ ਬਨਾਉਣ ਲਈ ਚੱਤੋ ਪਹਿਰ ਆਪਣੇ ਸੁਪਨਿਆਂ ਦਾ ਸਕੂਲ ਬਨਾਉਣਾ ਵੀ ਮੈਡਮ ਰੰਧਾਵਾ ਦੇ ਹੀ ਹਿੱਸੇ ਆਇਆ ਸੀ। ਪਰ ਜਦੋਂ ਤਬਾਦਲਾ ਹੋ ਜਾਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਮਪੁਰਾ ਹੀ ਕਰਮਭੂਮੀ ਬਣ ਗਿਆ ਤਾਂ ਜਗਦੇਵ ਕਲਾਂ ਵਾਲੇ ਸੁਪਨੇ ਵੀ ਨਾਲ ਨਾਲ ਤੁਰਦੇ ਰਹਿੰਦੇ। ਅੰਗਰੇਜ਼ੀ ਵਿਸ਼ੇ ਦੀ ਲੈਕਚਰਾਰ ਮੈਡਮ ਰੰਧਾਵਾ ਦਾ ਮੰਨਣਾ ਅਤੇ ਦਾਅਵਾ ਹੈ ਕਿ ਜਦੋਂ ਤੱਕ ਵਿਦਿਆਰਥੀ ਆਪਣੀ ਮਾਂ ਬੋਲੀ ਜਾਂ ਭਾਸ਼ਾ ਵਿੱਚ ਨਿਪੁੰਨ ਨਹੀਂ ਹੁੰਦਾ ਉਦੋਂ ਤੱਕ ਉਹ ਕਿਸੇ ਵੀ ਦੁਸਰੀ ਭਾਸ਼ਾ ਨੂੰ ਨਹੀਂ ਸਿੱਖ ਸਕਦਾ। ਇਸੇ ਧਾਰਨਾ ਅਤੇ ਉਦੇਸ਼ ਤਹਿਤ ਹੀ ਉਹ ਅੰਗਰੇਜ਼ੀ ਦੀ ਗ੍ਰਾਮਰ ਪੜਾਉਣ ਤੋਂ ਪਹਿਲਾਂ ਪੰਜਾਬੀ ਦੀ ਵਿਆਕਰਣ ਪੜ੍ਹਾਉਂਦੇ ਹਨ , ਨਤੀਜਾ ਦੋਹਾਂ ਵਿਸ਼ਿਆਂ ਦਾ ਸੌ ਫੀਸਦੀ ਹੁੰਦਾ।

ਮੈਡਮ ਰਵਿੰਦਰ ਨੇ ਆਪਣੀ ਇਸ ਲਾਸਾਨੀ ਖੋਜ ਨਾਲ ਜਿੱਥੇ ਅੰਗਰੇਜ਼ੀ ਵਿਸ਼ੇ ਨੂੰ ਸਰਲ ਅਤੇ ਸੌਖਾ ਬਣਾਇਆ ਉਥੇ ਨਿੱਜੀ ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਝੂਠ ਦਾ ਮਖੌਟਾ ਵੀ ਉਤਾਰਿਆ।ਮੈਡਮ ਰੰਧਾਵਾ ਨੇ ਸਕੂਲਾਂ ਵਿੱਚ ਪੰਜਾਬੀ ਸਭਿਆਚਾਰ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਤੌਰ ਐਨਐਸਐਸ ਪ੍ਰੋਗਰਾਮ ਅਫਸਰ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਗਰੂਕ ਕਰਦੇ ਹੋਏ ਗਿਆਨ ਦੀਆਂ ਜਗਦੀਆਂ ਮਸ਼ਾਲਾਂ ਫੜਾਈਆਂ ਉਥੇ ਨਸ਼ਿਆਂ, ਅਨਪੜ੍ਹਤਾ, ਦਹੇਜ਼ ਦੇ ਖਿਲਾਫ ਵਿੱਦਿਆ ਦੀ ਉੱਤਮਤਾ ਨੂੰ ਦਰਸਾਇਆ। ਐਨਸੀਸੀ ਯੂਨਿਟ ਸਥਾਪਿਤ ਕਰਕੇ ਕੌਮੀ ਭਾਵਨਾ ਅਤੇ ਪ੍ਰੇਮ ਦਾ ਸਬਕ ਦਿੱਤਾ। ਮੈਡਮ ਰੰਧਾਵਾ ਨੇ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਦੀ ਉੱਤਮ ਮਹਿਕ ਨੂੰ ਮਹਿਕਾਉਂਦੇ ਹੋਏ ਜ਼ਿਲ੍ਹਾ, ਰਾਜ ,ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਪੰਜਾਬੀ ਸਭਿਆਚਾਰ ਨੂੰ ਸਮਰਪਿਤ ਤਿੰਨ ਪੁਸਤਕਾਂ ਦੀ ਸਿਰਜਕ ਰਵਿੰਦਰ ਕੌਰ ਰੰਧਾਵਾ ਨੈਸ਼ਨਲ ਐਵਾਰਡੀ ਨੇ ਦੋ ਵਾਰ ਕਨੇਡਾ ਵਿੱਖੇ ਹੋਈਆਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਵਿਚ ਸ਼ਿਰਕਤ ਕਰਦਿਆਂ ਖੋਜ ਪੱਤਰ ਪੜ੍ਹਕੇ ਵਿਸ਼ਵ ਪੱਧਰੀ ਸਤਿਕਾਰ ਬਣਾਇਆ।



Without Mastery Of The Mother Tongue One Cannot Learn Another Language Ravinder Randhawa National Awardee


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App