ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਨੇੜੇ ਪ੍ਰਵਾਸੀ ਮਜ਼ਦੂਰਾਂ ਦੇ ਗੋਲੀ ਮਾਰ ਕੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਏ। ਦੋਸ਼ਿਆਂ ਦੀ ਸਮਰਾਲਾ ਪੁਲਿਸ ਨਾਲ ਵਾਰਦਾਤ ਵਿਚ ਵਰਤੇ ਗਏ ਹਥਿਆਰ ਨੂੰ ਬਰਾਮਦ ਕਰਨ ਦੋਰਾਨ ਝੜਪ ਹੋ ਗਈ। ਇਸ ਸਬੰਧ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਪਵਨਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਪਿੰਡ ਦਿਆਲਪੁਰਾ ਕੋਲ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਤਿੰਨ ਪ੍ਰਵਾਸੀ ਮਜ਼ਦੂਰਾਂ ਉੱਪਰ ਗੋਲੀਆਂ ਚਲਾ, ਮੋਟਰਸਾਈਕਲ ਖੋਹ ਫਰਾਰ ਹੋ ਗਏ ਸਨ। ਇੱਕ ਪ੍ਰਵਾਸੀ ਮਜ਼ਦੂਰ ਤੇ ਦੋ ਗੋਲੀਆਂ ਲੱਗੀਆਂ ਸਨ ਜਿਸ ਨੂੰ ਚੰਡੀਗੜ੍ਹ ਦੇ ਵਿੱਚ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਇਸ ਸੰਬੰਧ ਵਿੱਚ ਜਿਲ੍ਹਾ ਖੰਨਾ ਦੇ ਐਸ ਐਸ ਪੀ ਜੋਤੀ ਯਾਦਵ ਬੈਂਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਸਮਰਾਲਾ ਪੁਲਿਸ ਦੀਆਂ ਵੱਖੋ ਵੱਖਰੀਆਂ ਕੁਝ ਟੀਮਾਂ ਬਣਾਈਆਂ ਗਈਆਂ ਸਨ ਤੇ ਗੰਭੀਰਤਾ ਨਾਲ ਜਾਂਚ ਚੱਲ ਰਹੀ ਸੀ। ਇਸ ਸੰਬੰਧ ਵਿੱਚ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਦੀ ਉਮਰ 19 ਤੋਂ 20 ਸਾਲ ਹੈ ਤੇ ਇੱਕ ਦੋਸ਼ੀ ਸੌਹਾਣਾ ਦੀ ਛੱਪੜੀ ਵਿੱਚ ਰਹਿਣ ਵਾਲਾ ਸੀ ਅਤੇ ਇੱਕ ਅੰਮ੍ਰਿਤਸਰ ਦੇ ਕੋਲ ਦਾ ਵਾਸੀ ਸੀ ।
ਤੜਕੇ 3 ਵਜੇ ਪੁਲਿਸ ਵੱਲੋਂ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਮਰਾਲਾ ਪੁਲਿਸ ਦੇ ਐਸ ਐਚ ਓ ਪਵਿੱਤਰ ਸਿੰਘ ਜਦੋਂ ਦੋਸ਼ੀਆਂ ਤੋਂ ਘਟਨਾ ਵਿੱਚ ਵਰਤੇ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਲਈ ਲੈ ਕੇ ਗਏ ਤਾਂ ਦੋਸ਼ੀਆਂ ਨੇ ਬੜੇ ਚਲਾਕੀ ਨਾਲ ਆਪਣੀ ਰਿਵਾਲਵਰ ਸਮਰਾਲਾ ਪੁਲਿਸ ਦੇ ਐਸਐਚਓ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਇਸ ਝੜਪ ਦੌਰਾਨ ਗੋਲੀ ਦੋਸ਼ੀ ਸਤਨਾਮ ਸਿੰਘ ਦੇ ਪੈਰ ਤੇ ਲੱਗ ਗਈ ਇਸ ਦੌਰਾਨ ਸਮਰਾਲਾ ਪੁਲਿਸ ਦੇ ਐਸ ਐਚ ਓ ਪਵਿੱਤਰ ਸਿੰਘ ਵੀ ਜ਼ਖਮੀ ਹੋ ਗਏ । ਇਸ ਇਸ ਘਟਨਾ ਬਾਰੇ ਜਦੋਂ ਪੁਲਿਸ ਜ਼ਿਲ੍ਹਾ ਖੰਨਾ ਨੂੰ ਪਤਾ ਲੱਗਾ ਤਾਂ ਪੁਲਿਸ ਖੰਨਾ ਦੇ ਸੀਨੀਅਰ ਅਧਿਕਾਰੀ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਜਾਂਚ ਵਿੱਚ ਜੁੱਟ ਗਏ। ਪੁਲਿਸ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਦੋਸ਼ੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਸ ਸਮੇਂ ਇਹ ਭੰਗ ( ਸੁੱਖੇ ) ਤੇ ਨਸ਼ੇ ਵਿੱਚ ਸੀ ਅਤੇ ਨਿਹੰਗ ਦੇ ਬਾਣੇ ਵਿੱਚ ਰਹਿ ਕੇ ਇਹ ਘਟਨਾ ਨੂੰ ਅੰਜਾਮ ਦਿੰਦੇ ਸਨ । ਪੁਲਿਸ ਨੇ ਵੀ ਦੱਸਿਆ ਕਿ ਦੋਨੋਂ ਦੋਸ਼ੀਆਂ ਦੀ ਉਮਰ 19 ਤੋਂ 20 ਸਾਲ ਹੈ ਅਤੇ ਮਾਮਲੇ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।
During the recovery the accused clashed with the police and tried to snatch the revolver the accused was shot in the leg sho also injured
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)