ਫਤਹਿਗੜ੍ਹ ਸਾਹਿਬ ਵਿਖੇ ਦੋ ਸਾਲ ਪਹਿਲਾਂ 3 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 55 ਸਾਲਾ ਵਿਅਕਤੀ ਨੂੰ ਇੱਥੋਂ ਦੀ ਇੱਕ ਅਦਾਲਤ ਵੱਲੋਂ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਹੈ।
24 ਜੂਨ 2023 ਨੂੰ ਦਰਜ ਕੀਤੇ ਮੁਕੱਦਮੇ 'ਚ ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਵੱਲੋਂ ਕੁਲਦੀਪ ਸਿੰਘ (55) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਸੀ ਕਿ ਉਸ ਦੇ ਪਹਿਲੇ ਪਤੀ ਨਾਲ ਉਸ ਦਾ ਤਲਾਕ ਹੋ ਗਿਆ ਸੀ। ਉਸ ਵਿਆਹ ਤੋਂ ਉਸ ਦੀ ਇੱਕ 3 ਸਾਲਾ ਲੜਕੀ ਵੀ ਹੈ, ਜੋ ਕਿ ਉਸ ਦੇ ਦੂਜੀ ਪਤੀ ਦੇ ਨਾਲ ਹੀ ਰਹਿੰਦੀ ਹੈ।
23 ਜੂਨ ਨੂੰ ਸ਼ਾਮ ਕਰੀਬ 5.30 ਵਜੇ ਉਸ ਦੀ ਉਕਤ ਲੜਕੀ ਉਸ ਦੇ ਜੇਠ ਕੁਲਦੀਪ ਸਿੰਘ ਦੇ ਘਰ ਖੇਡਣ ਲਈ ਗਈ ਸੀ, ਜਿੱਥੇ ਉਸ ਦੀ ਬੱਚੀ ਨਾਲ ਕੁਲਦੀਪ ਸਿੰਘ ਵੱਲੋਂ ਬਲਾਤਕਾਰ ਕੀਤਾ ਗਿਆ। ਮੁਕੱਦਮੇ ਦੀ ਅਦਾਲਤ 'ਚ ਚੱਲੀ ਸੁਣਵਾਈ ਪੂਰੀ ਹੋਣ 'ਤੇ ਐਡੀਸ਼ਨਲ ਸੈਸ਼ਨਜ਼ ਜੱਜ ਫਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਕੁਲਦੀਪ ਸਿੰਘ ਨੂੰ ਮਾਮਲੇ ਦੋਸ਼ੀ ਮੰਨਦੇ ਹੋਏ 20 ਸਾਲ ਦੀ ਬਾਮੁਸ਼ੱਕਤ ਕੈਦ ਅਤੇ ਇੱਕ ਲੱਖ ਦਸ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।
Accused Sentenced To 20 Years In Prison And Fined Rs 1 Lakh For Raping A 3 year old Girl In Fatehgarh Sahib 2 Years Ago
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)