ਪਿਛਲੇ 24 ਘੰਟਿਆਂ ਵਿੱਚ ਬਾਰਡਰ ਸਕਿਊਰਿਟੀ ਫੋਰਸ (ਬੀਐਸਐਫ) ਨੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਤਸਕਰੀ ਨੂੰ ਨਾਕਾਮ ਕਰ ਦਿੱਤਾ। ਤਿੰਨ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਬੀਐਸਐਫ ਨੇ ਡਰੋਨ ਅਤੇ ਹੈਰੋਇਨ ਬਰਾਮਦ ਕਰਕੇ ਤਸਕਰੀ ਦੀ ਕੋਸ਼ਿਸ਼ਾਂ ਅਸਫਲ ਕਰ ਦਿੱਤੀਆਂ।

ਫਿਰੋਜ਼ਪੁਰ ਸੈਕਟਰ ਦੇ ਪਿੰਡ ਅਲੀ ਔਲਖ ਵਿੱਚ ਜਵਾਨਾਂ ਨੇ ਇੱਕ ਡੀਜੇਆਈ ਮੈਵਿਕ-3 ਕਲਾਸਿਕ ਡਰੋਨ ਅਤੇ 380 ਗ੍ਰਾਮ ਹੈਰੋਇਨ ਬਰਾਮਦ ਕੀਤੀ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਲਸ ਤੋਂ ਇੱਕ ਹੋਰ ਡਰੋਨ ਮਿਲਿਆ, ਜਿਸਦੇ ਤਸਕਰੀ ਵਿੱਚ ਵਰਤੇ ਜਾਣ ਦਾ ਸ਼ੱਕ ਹੈ।

ਅੰਮ੍ਰਿਤਸਰ ਦੇ ਪਿੰਡ ਧੰਨੋਏ ਖੁਰਦ ਵਿੱਚ ਤਕਨੀਕੀ ਨਿਗਰਾਨੀ ਦੌਰਾਨ ਹੈਰੋਇਨ ਦੇ ਦੋ ਪੈਕੇਟ (ਕੁੱਲ 1.619 ਕਿਲੋਗ੍ਰਾਮ) ਖੇਤਾਂ ਵਿੱਚ ਸੁੱਟੇ ਹੋਏ ਮਿਲੇ। ਬੀਐਸਐਫ ਨੇ ਕਿਹਾ ਕਿ ਚੁਸਤ ਨਿਗਰਾਨੀ ਅਤੇ ਤੇਜ਼ ਕਾਰਵਾਈ ਕਾਰਨ ਤਸਕਰੀ ਦੀ ਕੋਸ਼ਿਸ਼ਾਂ ਰੋਕ ਦਿੱਤੀਆਂ ਗਈਆਂ।

ਇਹ ਕਾਰਵਾਈ ਸਰਹੱਦ ਦੀ ਸੁਰੱਖਿਆ ਲਈ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।