ਤਪਾ ਪੁਲਿਸ ਨੂੰ ਪਿਛਲੇ ਦਿਨ ਪਿੰਡ ਘੁੰਨਸ ਵਿੱਚ ਹੋਏ ਨੌਜਵਾਨ ਤਰਸੇਮ ਸਿੰਘ (ਉਰਫ ਸੇਮੀ) ਦੀ ਮੌਤ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ। ਪੁਲਿਸ ਨੇ ਇਸ ਮਾਮਲੇ ਦੇ ਪੰਜ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ, ਜਿਸ ਵਿੱਚ ਤਿੰਨ ਭਾਈ ਵੀ ਸ਼ਾਮਲ ਹਨ।
ਡੀ.ਐਸ.ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਅਤੇ ਥਾਣਾ ਮੁਖੀ ਸ਼ਰੀਫ ਖਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਅਤੇ ਐਸ.ਪੀ(ਡੀ) ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਤਪਾ ਪੁਲਿਸ ਦੀ ਟੀਮ ਨੇ ਕਤਲ ਦੀ ਗੁੱਥੀ ਬੜੀ ਸੁਚੱਜੀ ਤਰ੍ਹਾਂ ਸੁਲਝਾਈ।
ਘਟਨਾ 6 ਦਸੰਬਰ ਨੂੰ ਪਿੰਡ ਘੁੰਨਸ ਦੇ ਸ਼ਰਾਬ ਦੇ ਠੇਕੇ 'ਤੇ ਹੋਈ ਬਹਿਸ ਦੌਰਾਨ ਲੜਾਈ ਦਾ ਰੂਪ ਧਾਰ ਲਿਆ। ਇਸ ਦੌਰਾਨ ਤਰਸੇਮ ਸਿੰਘ ਨੂੰ ਹਮਲਾ ਕਰਕੇ ਮਾਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਰੇਸਮ ਸਿੰਘ ਦੇ ਬਿਆਨ ਅਨੁਸਾਰ, ਜ਼ਿੰਮੇਵਾਰ ਜੋਨੀ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਸਿੰਕਦਰ ਸਿੰਘ ਹਨ। ਹਮਲਾਵਰਾਂ ਵਾਰਦਾਤ ਸਮੇਂ ਦੋ ਕਾਰਾਂ ਨੂੰ ਵੀ ਨੁਕਸਾਨ ਪਹੁੰਚਾ ਚੁੱਕੇ ਸਨ।
ਪੁਲਿਸ ਨੂੰ ਗੁਪਤ ਸੂਚਨਾ ਮਿਲਣ 'ਤੇ ਥਾਣਾ ਮੁਖੀ ਸਰੀਫ ਖਾਂ, ਥਾਣੇਦਾਰ ਹਰਵਿੰਦਰ ਪਾਲ ਅਤੇ ਟੀਮ ਨੇ ਰੇਲਵੇ ਸਟੇਸ਼ਨ ਦੇ ਨੇੜੇ ਛਾਪਾ ਮਾਰ ਕੇ ਦੋਸ਼ੀਆਂ ਨੂੰ ਕਾਬੂ ਕੀਤਾ। ਉਨ੍ਹਾਂ ਕੋਲੋਂ ਗੰਡਾਸਾ, ਕਿਰਪਾਨ, ਲੋਹੇ ਦੀ ਰਾਡ, ਡਾਗਾਂ ਅਤੇ ਡੰਡੇ ਵੀ ਬਰਾਮਦ ਕੀਤੇ ਗਏ।
ਪੁਲਿਸ ਨੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਉੱਤੇ ਪਹਿਲਾਂ ਵੀ 2-2 ਲੜਾਈ/ਝਗੜੇ ਦੇ ਮਾਮਲੇ ਦਰਜ ਹਨ।
Village Ghunnas Murder Police Arrest Five Accused Along With Weapons Incident Happened The Previous Day
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)