ਮੋਹਾਲੀ 'ਚ ਲੁੱਟ ਤੇ ਕਤਲ ਦੀ ਵੱਡੀ ਵਾਰਦਾਤ, ਹਾਈਕੋਰਟ ਦੇ ਸਾਬਕਾ AAG ਦੀ ਪਤਨੀ ਦਾ ਗਲ਼ਾ ਵੱਢਿਆ

30/12/2025 | Public Times Bureau | Panjab

ਮੋਹਾਲੀ ਦੇ ਫੇਜ਼-5 ਇਲਾਕੇ ਵਿੱਚ ਸੋਮਵਾਰ ਰਾਤ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ, ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਸ੍ਰੀਮਤੀ ਅਸ਼ੋਕ ਗੋਇਲ ਦੀ ਗਲਾ ਘੁੱਟ ਕੇ ਕਤਲ ਕਰ ਦਿੱਤੀ ਗਈ। ਇਸ ਵੇਲੇ ਕ੍ਰਿਸ਼ਨ ਕੁਮਾਰ ਗੋਇਲ ਆਪਣੀ ਬੇਟੀ ਨੂੰ ਮਿਲਣ ਲਈ ਮਸਕਟ (ਓਮਾਨ) ਗਏ ਹੋਏ ਸਨ।
ਪੁਲਿਸ ਮੁਤਾਬਕ ਘਟਨਾ ਸੋਮਵਾਰ ਰਾਤ ਕਰੀਬ 11 ਵਜੇ ਵਾਪਰੀ। ਮੰਗਲਵਾਰ ਸਵੇਰੇ ਘਰ ਦੀ ਨੌਕਰਾਨੀ ਨੇ ਦੇਖਿਆ ਕਿ ਨੌਕਰ ਨੀਰਜ ਨੂੰ ਕੁਰਸੀ ਨਾਲ ਬੰਨ੍ਹਿਆ ਗਿਆ ਸੀ ਅਤੇ ਸ੍ਰੀਮਤੀ ਗੋਇਲ ਦੀ ਲਾਸ਼ ਪਈ ਸੀ। ਪਹਿਲੀ ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਘਰ ਵਿੱਚ ਲੁੱਟ-ਖੋਹ ਕੀਤੀ ਅਤੇ ਗਹਿਣੇ ਤੇ ਨਕਦੀ ਚੁਰੀ ਕਰਕੇ ਭੱਜ ਗਏ। ਸੰਭਾਵਨਾ ਹੈ ਕਿ ਵਿਰੋਧ ਕਰਨ 'ਤੇ ਪਤਨੀ ਦਾ ਕਤਲ ਕੀਤਾ ਗਿਆ।
ਫੋਰੈਂਸਿਕ ਟੀਮ ਅਤੇ ਉੱਚ ਪੁਲਿਸ ਅਧਿਕਾਰੀਆਂ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਘਰ ਦੇ ਨੌਕਰ ਨੀਰਜ (25) ਦੀ ਭੂਮਿਕਾ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਨੌਕਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਜਾਰੀ ਹੈ।

Major incident of robbery and murder in mohali wife of former high court aag slits throat


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App