ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਵੱਖ ਵੱਖ ਮੁਲਕਾਂ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਸ੍ਰੋਤਿਆਂ ਦੇ ਰੂ ਬ ਰੂ ਕਰਵਾਉਣ ਹਿੱਤ ਪਰਵਾਸੀ ਲੇਖਕ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਡਾਃ ਸ ਪ ਸਿੰਘ ਤੇ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਨੇ ਕੀਤੀ। ਇਸ ਪ੍ਰੋਗਰਾਮ ਵਿਚ ਵੱਖ ਵੱਖ ਮੁਲਕਾਂ ਵਿਚ ਵੱਸਦੇ 24 ਲੇਖਕਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਰਸਮੀ ਤੌਰ ਤੇ ਜੀ ਆਇਆਂ ਕਿਹਾ ਅਤੇ ਕਾਲਜ ਵਿਚ 2011 ਵਿਚ ਸਥਾਪਿਤ ਹੋਏ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਪ੍ਰਮੁੱਖ ਸਰਗਰਮੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝਾ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਆਪਣੀਆਂ ਨਿਰੰਤਰ ਸਰਗਰਮੀਆਂ ਤੇ ਤ੍ਰੈ^ਮਾਸਿਕ ਪੱਤ੍ਰਿਕਾ ਪਰਵਾਸ ਦੇ ਮਾਧਿਅਮ ਰਾਹੀਂ ਵਿਸ਼ਵ ਭਰ ਵਿਚ ਵੱਸਦੇ ਪੰਜਾਬੀ ਲੇਖਕਾਂ ਤੇ ਸਾਹਿਤ ਸਭਾਵਾਂ ਵਿਚ ਆਪਣੀ ਸਨਮਾਨਯੋਗ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਵਲੋਂ ਨਿਰੰਤਰ ਕਰਵਾਏ ਜਾਂਦੇ ਕਵੀ ਦਰਬਾਰਾਂ, ਪਰਵਾਸੀ ਲੇਖਕਾਂ ਦੀਆਂ ਪੁਸਤਕਾਂ ਤੇ ਵਿਚਾਰ ਚਰਚਾ ਸਦਕਾ ਹਰ ਪਰਵਾਸੀ ਪੰਜਾਬੀ ਲੇਖਕ ਆਪਣੀ ਪੰਜਾਬ ਫੇਰੀ ਦੋਰਾਨ ਇਸ ਕੇਂਦਰ ਅਤੇ ਇਸ ਨਾਲ ਜੁੜੇ ਹੋਏ ਮੈਂਬਰਾਂ ਨੂੰ ਉਚੇਚੇ ਤੌਰ ਤੇ ਮਿਲਣ ਲਈ ਤਰਜ਼ੀਹ ਦਿੰਦਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਵੀ ਸੰਬੋਧਨ ਕੀਤਾ। ਇਸ ਉਪਰੰਤ ਪੰਜਾਬੀ ਲੇਖਕਾਂ ਜਰਨੈਲ ਸਿੰਘ ਸੇਖਾ (ਕੈਨੇਡਾ), ਸੁਰਿੰਦਰ ਸਿੰਘ ਸੁੱਨੜ (ਅਮਰੀਕਾ), ਇੰਦਰਜੀਤ ਸਿੰਘ ਬੱਲ (ਕੈਨੇਡਾ), ਦਰਸ਼ਨ ਸਿੰਘ ਜਟਾਣਾ (ਕੈਨੇਡਾ) ਪ੍ਰੋ. ਸੁਰਜੀਤ ਸਿੰਘ ਕਾਉਂਕੇ (ਅਮਰੀਕਾ), ਗੁਰਬਚਨ ਸਿੰਘ ਚਿੰਤਕ (ਕੈਨੇਡਾ), ਸਤਿੰਦਰਪਾਲ ਸਿੰਘ ਸਿੱਧਵਾਂ (ਕੈਨੇਡਾ), ਮਦਨਦੀਪ ਬੰਗਾ( ਕੈਨੇਡਾ)ਦਰਸ਼ਨ ਸਿੰਘ ਢਿੱਲੋਂ (ਯੂ. ਕੇ.), ਨਿਰਮਲ ਸਿੰਘ ਕੰਧਾਲਵੀ (ਯੂ. ਕੇ.), ਬੀਬੀ ਸੁਰਜੀਤ ਕੌਰ (ਅਮਰੀਕਾ), ਦਰਸ਼ਨ ਬੁਲੰਦਵੀ (ਯੂ. ਕੇ.), ਡਾ. ਰਾਏ ਮੁਹਿੰਦਰ ਸਿੰਘ (ਯੂ. ਕੇ.), ਹਰਦਮ ਸਿੰਘ ਮਾਨ (ਕੈਨੇਡਾ), ਲੋਕ ਗਾਇਕ ਸਰਬਜੀਤ ਚੀਮਾ (ਕੈਨੇਡਾ), ਸੁੰਦਰਪਾਲ ਕੌਰ ਰਾਜਾਸਾਂਸੀ (ਕੈਨੇਡਾ), ਬਲਵਿੰਦਰ ਸਿੰਘ ਬਾਜਵਾ (ਅਮਰੀਕਾ), ਨਾਟਕਕਾਰ ਨਾਹਰ ਸਿੰਘ ਔਜਲਾ (ਕੈਨੇਡਾ), ਇੰਦਰਜੀਤ ਸਿੰਘ ਗਰੇਵਾਲ (ਅਮਰੀਕਾ), ਅਮਨਜੀਤ ਕੌਰ ਸ਼ਰਮਾ (ਅਮਰੀਕਾ), ਬਾਜ਼ ਟੀ ਵੀ ਦੇ ਮਾਲਕ ਅਰਜੁਨ ਰਿਆੜ (ਅਮਰੀਕਾ) ਪਰਮਵੀਰ ਸਿੰਘ ਪਰਾਈਮ ਏਸ਼ੀਆ ਟੀ ਵੀ( ਕੈਨੇਡਾ) ਅਤੇ ਮਨਮੋਹਨ ਸਿੰਘ ਸਮਰਾ (ਕੈਨੇਡਾ) ਨੇ ਆਪਣੇ ਸਿਰਜਣਾ ਸਫ਼ਰ ਬਾਰੇ ਤੇ ਪਰਵਾਸ ਦੇ ਅਨੁਭਵ ਸ੍ਰੋਤਿਆਂ ਨਾਲ ਸਾਂਝੇ ਕੀਤੇ। ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਇਨ੍ਹਾਂ ਸਾਰੇ ਲੇਖਕਾਂ ਨੂੰ ਫ਼ੁਲਕਾਰੀ ਅਤੇ ਸਨਮਾਨ ਚਿੰਨ੍ਹ ਭੇਟਾ ਕੀਤਾ ਗਿਆ। ਪ੍ਰੋਗਰਾਮ ਦੇ ਆਖ਼ੀਰ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਃ॥. ਸ਼ਰਨਜੀਤ ਕੌਰ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਭਵਿੱਖ ਵਿਚ ਵੀ ਨਿਰੰਤਰ ਅਜਿਹੀਆਂ ਸਰਗਰਮੀਆਂ ਉਲੀਕਦਾ ਰਹੇਗਾ। ਮੰਚ ਸੰਚਾਲਨ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਪ੍ਰੋ. ਜਤਿੰਦਰ ਕਪੂਰ, ਪ੍ਰੋਃ . ਮਨਜੀਤ ਸਿੰਘ ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ.ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਮੋਹਨ ਸਿੰਘ ਬੱਲ, ਜਗਮੋਹਨ ਸਿੰਘ ਗਿੱਲ ਕੋਲਕਾਤਾ, ਤ੍ਰੈਲੋਚਨ ਲੋਚੀ, ਡਾ. ਦਲੀਪ ਸਿੰਘ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਗੁਰਪ੍ਰੀਤ ਸਿੰਘ, ਡਾਃ ਮਨਦੀਪ ਕੌਰ ਰੰਧਾਵਾ,ਡਾ. ਸੁਸ਼ਮਿੰਦਰਜੀਤ ਕੌਰ, ਪ੍ਰੋਃ . ਜਸਪ੍ਰੀਤ ਕੌਰ, ਡਾ. ਗੀਤਾ ਜਲਾਨ, ਪ੍ਰੋ. ਗੁਰਵਿੰਦਰ ਕੌਰ, ਹਰਜਿੰਦਰ ਸਿੰਘ, ਪ੍ਰੋਃ . ਆਸ਼ਾ ਰਾਣੀ ਅਤੇ ਵੱਖ ਵੱਖ ਵਿਭਾਗਾਂ ਦੇ ਹੋਰ ਪ੍ਰੋਫ਼ੈਸਰ ਸਾਹਿਬਾਨ ਵੀ ਹਾਜ਼ਰ ਰਹੇ।
At Gujranwala Khalsa College Ludhiana 24 Writers From Different Countries Attended The Meeting Of Migrant Writers
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)