ਲੁਧਿਆਣਾ ਦੇ RTI ਵਰਕਰ ਤੇ ਹਮਲੇ ਦੇ ਦੋਸ਼ ਵਿੱਚ CIA-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਅਗਵਾਈ ਵਾਲੀ ਟੀਮ ਨੇ ਹਮਲਾਵਰਾਂ ਦੀ ਪਛਾਣ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਹਮਲਾਵਰਾਂ ਨੇ 11 ਦਿਨ ਪਹਿਲਾਂ 40 ਸਾਲਾਂ ਆਰਟੀਆਈ ਵਰਕਰ ਅਰੁਣ ਭੱਟੀ ਦੇ ਕਤਲ ਦੀ ਕੋਸ਼ਿਸ਼ ਕੀਤੀ ਸੀ। ਗ੍ਰਿਫਤਾਰ ਦੋਸ਼ੀਆਂ ਵਿੱਚ ਇੱਕ ਮਹਿਲਾ ਕਾਂਟ੍ਰੈਕਟ ਕਿਲਰ ਤੇ ਨਗਰ ਨਿਗਮ ਲੁਧਿਆਣਾ (MCL) ਦੇ 2 ਕਰਮਚਾਰੀ ਸ਼ਾਮਲ ਹਨ। ਨਗਰ ਨਿਗਮ ਵਿੱਚ ਬਤੌਰ ਸੁਪਰਵਾਈਜ਼ਰ ਕੰਮ ਕਰ ਰਹੇ ਕਰਮਚਾਰੀ ਦਾ ਦੋਸ਼ ਹੈ ਕਿ ਅਰੁਣ ਭੱਟੀ ਉਸ ਨੂੰ ਬਲੈਕਮੇਲ ਕਰਦਾ ਸੀ ਅਤੇ 25 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਸੀ। ਉਸ ਤੋਂ ਪ੍ਰੇਸ਼ਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਿਸ ਇਸ ਬਲੈਕਮੇਲਿੰਗ ਦੇ ਲੱਗੇ ਦੋਸ਼ਾਂ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਦੋਸ਼ੀ ਨੇ ਅਰੁਣ ਭੱਟੀ ਦੇ ਕਤਲ ਲਈ ਔਰਤ ਅਤੇ ਉਸ ਦੇ ਸਾਥੀਆਂ ਨੂੰ 6 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਹਾਲਾਂਕਿ ਅਰੁਣ ਬਚ ਗਿਆ ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਗੋਬਿੰਦ ਨਗਰ ਦੇ ਬ੍ਰਿਜਪਾਲ ਐੱਮ.ਸੀ.ਐੱਲ. ਵਿੱਚ ਸੁਪਰਵਾਈਜ਼ਰ, ਈਸ਼ੂ ਸਰਸਵਾਲ ਨਿਵਾਸੀ ਵੱਡੀ ਹੈਬੋਵਾਲ ਨਿਗਮ ਵਿੱਚ ਸੀਵਰਮੈਨ ਤੇ ਵੱਡੀ ਹੈਬੋਵਾ ਦੀ ਨਿਸ਼ਾਨ ਸਭਰਵਾਲ ਵਜੋਂ ਹੋਈ ਹੈ। ਨਿਸ਼ਾ ਪਹਿਲਾਂ ਤੋਂ ਹੀ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਹੈ। ਉਹ 25 ਮਾਰਚ 2022 ਨੂੰ ਜ਼ਮਾਨਤ ਤੇ ਬਾਹਰ ਆ ਗਈ ਸੀ। ਜਿਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ, ਉਹ ਅਸ਼ੋਕ ਕੁਮਾਰ, ਗੁਲਸ਼ਨ ਕੁਮਾਰ ਸ਼ੇਰੂ, ਦਿਲਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਤੇ ਤਿੰਨ ਹੋਰ ਹਨ। ਇਨ੍ਹਾਂ ਦੀ ਪਛਾਣ ਅਜੇ ਬਾਕੀ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅਰੁਣ ਭੱਟੀ ਤੇ 16 ਮਾਰਚ ਨੂੰ ਹਮਲਾ ਕੀਤਾ ਗਿਆ ਸੀ। ਉਸ ਦੌਰਾਨ ਉਹ ਮਹਾਵੀਰ ਐਨਕਲੇਵ ਕਾਲੋਨੀ ਵਿੱਚ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਪੁਲਿਸ ਸੇਟਸ਼ਨ ਥਾਣਾ ਸਲੇਮ ਟਾਬਰੀ ਵਿੱਚ ਅਣਪਛਾਤੇ ਦੋਸ਼ੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਐੱਮ.ਸੀ.ਐੱਲ. ਕਰਮਚਾਰੀ ਬ੍ਰਿਜਪਾਲ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਸੀ। ਅਰੁਣ ਭੱਟੀ ਨੇ ਬ੍ਰਿਜਪਾਲ ਖਿਲਾਫ ਸੂਚਨਾ ਦੇ ਅਧਿਕਾਰ ਐਕਟ ਤਹਿਤ ਕੁਝ ਜਾਣਕਾਰੀ ਮੰਗੀ ਸੀ। ਜਾਣਕਾਰੀ ਨਾਲ ਅਰੁਣ ਕਥਿਤ ਤੌਰ ਤੇ ਬ੍ਰਿਜਪਾਲ ਨੂੰ ਬਲੈਕਮੇਲ ਕਰ ਰਿਹਾ ਸੀ ਤੇ ਸੂਚਨਾ ਨੂੰ ਜਨਤਕ ਨਾ ਕਰਨ ਲਈ 25 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਬ੍ਰਿਜਪਾਲ ਨੇ ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। ਸਿੱਧੂ ਨੇ ਕਿਹਾ ਬ੍ਰਿਜਪਾਲ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਸੂਚਨਾ ਨੂੰ ਜਨਤਕ ਨਾ ਕਰਨਲਈ 25 ਲੱਖ ਰੁਪਏ ਮੰਗ ਰਿਹਾ ਸੀ। ਬ੍ਰਿਜਪਾਲ ਨੇ ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। ਸਿੱਧੂ ਨੇ ਕਿਹਾ ਕਿ ਬ੍ਰਿਜਪਾਲ ਨੇ ਆਪਣੇ ਇੱਕ ਦੋਸਤ ਅਸ਼ੋਕ ਨਾਲ ਗੱਲਾਂ ਸਾਂਜੀਆਂ ਕੀਤੀਆਂ, ਜੋ ਸੀਵਰ ਮੈਨ ਈਸ਼ੂ ਸਰਸਵਾਲ ਦਾ ਪਿਤਾ ਅਤੇ ਐੱਮ.ਸੀ.ਐੱਲ. ਦੇ ਸੁਪਰਵਾਈਜ਼ਰ ਸੀ। ਅਸ਼ੋਕ ਨਿਸ਼ਾ ਸਭਰਵਾਲ ਨੂੰ ਜਾਣਦਾ ਸੀ ਜੋ ਇੱਕ ਹੀ ਇਲਾਕੇ ਵਿੱਚ ਰਹਿੰਦੇ ਹਨ। ਨਿਸ਼ਾਤੇ ਉਸ ਦੇ ਪਤੀ ਮਨੀਸ਼ ਸਭਰਵਾਲ ਦਾ ਅਪਰਾਧਕ ਰਿਕਾਰਡ ਹੈ।
Lady Contract Killer Arrested In Ludhiana Betel Nut For 6 Lakhs To Kill Rti Worker
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)