ਬੈਂਗਲੁਰੂ ਚ 2 ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਕਈ ਲੋਕਾਂ ਉਤੇ ਕਹਿਰ ਬਣਕੇ ਟੁੱਟਿਆ ਹੈ। ਇਸ ਬਰਸਾਤ ਕਾਰਨ ਇੱਕ ਜਿਊਲਰੀ ਦੀ ਦੁਕਾਨ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਕਰੀਬ 2 ਕਰੋੜ ਦੇ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਦੁਕਾਨ ਮਾਲਕ ਦਾ ਦੋਸ਼ ਹੈ ਕਿ ਮੀਂਹ ਦੇ ਤੇਜ਼ ਵਹਾਅ ਵਿੱਚ ਕਰੀਬ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਰੁੜ੍ਹ ਗਏ। ਕਰਨਾਟਕ ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼ ਨੇ ਜਨਜੀਵਨ ਹਲਾ ਕੇ ਰੱਖ ਦਿੱਤਾ ਹੈ। ਬੈਂਗਲੁਰੂ ਦੇ ਮੱਲੇਸ਼ਵਰ ਚ ਨਿਹਾਨ ਜਵੈਲਰਜ਼ ਦੀ ਦੁਕਾਨ ਚ ਮੀਂਹ ਕਾਰਨ ਪਾਣੀ ਭਰ ਗਿਆ। ਦੁਕਾਨ ਮਾਲਕ ਮੁਤਾਬਕ ਬਰਸਾਤੀ ਪਾਣੀ ਦੇ ਤੇਜ਼ ਵਹਾਅ ਕਾਰਨ ਕਰੀਬ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਰੁੜ੍ਹ ਗਏ । ਦੁਕਾਨ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪਾਣੀ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਕੂੜਾ ਵੀ ਆ ਗਿਆ ਸੀ, ਜਿਸ ਕਾਰਨ ਮੁਲਾਜ਼ਮ ਦੁਕਾਨ ਦਾ ਸ਼ਟਰ ਵੀ ਬੰਦ ਨਹੀਂ ਕਰ ਸਕੇ।ਦੁਕਾਨ ਮਾਲਕ ਦਾ ਦੋਸ਼ ਹੈ ਕਿ ਦੁਕਾਨ ਦੇ ਨੇੜੇ ਚੱਲ ਰਿਹਾ ਕੰਮ ਹੀ ਬਰਬਾਦੀ ਦਾ ਮੁੱਖ ਕਾਰਨ ਰਿਹਾ। ਉਨ੍ਹਾਂ ਦੱਸਿਆ ਕਿ ਅਸੀਂ ਨਿਗਮ ਦੇ ਅਧਿਕਾਰੀਆਂ ਤੋਂ ਫੋਨ ਤੇ ਮਦਦ ਮੰਗੀ ਪਰ ਅਧਿਕਾਰੀ ਮਦਦ ਲਈ ਨਹੀਂ ਆਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ 80 ਫੀਸਦੀ ਗਹਿਣੇ ਗੁਆ ਚੁੱਕੇ ਹਾਂ। ਕਰੀਬ 2 ਕਰੋੜ ਰੁਪਏ ਦੇ ਗਹਿਣੇ ਪਾਣੀ ਚ ਵਹਿ ਗਏ ਹਨ।
In Bengaluru Due To Heavy Rain 2 Crore Gold Jewelery Of Goldsmith Washed In The Water
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)