ਸਿਰ ਵਿਚ ਪੈ ਗਈਆਂ ਹਨ ਜੂੰਆਂ ਤੇ ਲੀਖਾਂ ਤਾਂ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਪਣਾਓ ਇਹ 5 ਘਰੇਲੂ ਉਪਾਅ

29/04/2024 | Public Times Bureau | National

ਹਰ ਮਾਤਾ-ਪਿਤਾ ਆਪਣੇ ਬੱਚਿਆਂ ਦੀ ਸਫਾਈ ਦਾ ਧਿਆਨ ਰੱਖਦੇ ਹਨ, ਪਰ ਇਸਦੇ ਬਾਵਜੂਦ ਕਈ ਕਾਰਨਾਂ ਕਰਕੇ ਉਨ੍ਹਾਂ ਨੂੰ ਸਿਰ ਵਿਚ ਜੂੰਆਂ (Lice Problem) ਹੋ ਜਾਂਦੀਆਂ ਹਨ, ਜੋ ਨਾ ਸਿਰਫ ਸਕੈਲਪ 'ਚੋਂ ਖ਼ੂਨ ਚੂਸਦੀਆਂ ਹਨ ਸਗੋਂ ਆਂਡੇ ਵੀ ਦਿੰਦੀਆਂ ਹਨ ਤੇ ਤੇਜ਼ੀ ਨਾਲ ਆਪਣੀ ਗਿਣਤੀ ਵੀ ਵਧਾ ਲੈਂਦੀਆਂ ਹਨ। ਅਜਿਹੇ 'ਚ ਸਮੇਂ ਸਿਰ ਇਨ੍ਹਾਂ 5 ਘਰੇਲੂ ਨੁਸਖਿਆਂ ਨੂੰ ਅਪਣਾਉਣਾ ਬਿਹਤਰ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਟੀ ਟ੍ਰੀ ਆਇਲ ਨਾਲ ਹਟਾਓ ਜੂੰਆਂ

ਜੂੰਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਟੀ ਟ੍ਰੀ ਆਇਲ 'ਚ ਸੌਂਫ ਦਾ ਤੇਲ ਮਿਲਾ ਸਕਦੇ ਹੋ ਤੇ ਖੋਪੜੀ 'ਤੇ ਚੰਗੀ ਤਰ੍ਹਾਂ ਮਾਲਿਸ਼ ਕਰ ਸਕਦੇ ਹੋ। ਧਿਆਨ ਰੱਖੋ ਕਿ ਇਸ ਨੂੰ ਲਗਾਉਣ ਸਮੇਂ ਘੱਟ ਤੋਂ ਘੱਟ 8 ਘੰਟੇ ਲਈ ਲੱਗਾ ਰਹਿਣ ਦਿਓ। ਇਸ ਦੇ ਲਈ ਰਾਤ ਦਾ ਸਮਾਂ ਸਭ ਤੋਂ ਵਧੀਆ ਹੈ ਜਿਸ ਤੋਂ ਬਾਅਦ ਤੁਹਾਨੂੰ ਸਵੇਰੇ ਸ਼ੈਂਪੂ ਨਾਲ ਆਪਣੇ ਵਾਲਾਂ ਨੂੰ ਧੋਣਾ ਪਵੇਗਾ ਤੇ ਚੰਗੀ ਤਰ੍ਹਾਂ ਨਾਲ ਕੰਘੀ ਕਰਨੀ ਹੋਵੇਗੀ। ਯਕੀਨ ਮੰਨੋ ਇਸ ਨਾਲ ਬਹੁਤ ਸਾਰੀਆਂ ਜੂੰਆਂ ਦੂਰ ਹੋ ਜਾਣਗੀਆਂ। ਤੁਸੀਂ ਹਫ਼ਤੇ 'ਚ 2 ਜਾਂ 3 ਦਿਨ ਇਸ ਰੁਟੀਨ ਦੀ ਪਾਲਣਾ ਕਰ ਸਕਦੇ ਹੋ।

ਲਸਣ ਦੀ ਪੇਸਟ

ਜੂੰਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਲਸਣ ਦੀ ਪੇਸਟ ਵੀ ਲਗਾਈ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਨਿੰਬੂ ਦੇ ਨਾਲ ਮਿਲਾ ਕੇ ਲਗਾਉਣ ਤੋਂ ਬਾਅਦ ਵੀ ਵਾਲਾਂ ਨੂੰ ਕੁਝ ਸਮੇਂ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਤੇ ਬਾਅਦ 'ਚ ਸ਼ੈਂਪੂ ਤੋਂ ਬਾਅਦ ਕੋਸੇ ਪਾਣੀ ਨਾਲ ਵਾਲਾਂ ਨੂੰ ਧੋ ਲਓ।

ਜੈਤੂਨ ਦਾ ਤੇਲ ਵੀ ਹੈ ਅਸਰਦਾਰ

ਜੈਤੂਨ ਦਾ ਤੇਲ ਜ਼ਿੱਦੀ ਤੋਂ ਜ਼ਿੱਦੀ ਜੂੰਆਂ ਨੂੰ ਮਾਰਨ ਲਈ ਕਾਫੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਿਚ ਸੌਂਫ ਦਾ ਤੇਲ ਵੀ ਮਿਲਾ ਕੇ ਆਪਣੇ ਵਾਲਾਂ 'ਤੇ ਲਗਾ ਸਕਦੇ ਹੋ। ਜੇਕਰ ਤੁਸੀਂ ਹਫਤੇ 'ਚ ਘੱਟ ਤੋਂ ਘੱਟ 3 ਵਾਰ ਇਸ ਦੀ ਮਾਲਿਸ਼ ਕਰੋਗੇ ਤਾਂ ਜੂੰਆਂ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।

ਪਿਆਜ਼ ਦਾ ਰਸ ਲਗਾਓ

ਪਿਆਜ਼ ਦਾ ਰਸ ਸਿਰ 'ਚੋਂ ਜੂੰਆਂ ਨੂੰ ਦੂਰ ਕਰਨ 'ਚ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਿਆਜ਼ ਨੂੰ ਪੀਸ ਕੇ ਤਾਜ਼ਾ ਰਸ ਕੱਢ ਲਓ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਵਾਲ਼ਾਂ ਦੀਆਂ ਜੜ੍ਹਾਂ 'ਚ ਲਗਾ ਲਓ। ਦੱਸ ਦੇੇਈਏ ਕਿ ਰਾਤ ਨੂੰ ਅਜਿਹਾ ਕਰਨ ਦੇ ਅਗਲੇ ਦਿਨ ਸਵੇਰੇ ਸ਼ੈਂਪੂ ਨਾਲ ਹੇਅਰ ਵਾਸ਼ ਕਰ ਲਓ। ਤੁਸੀਂ ਦੇਖੋਗੇ ਕਿ ਨਾ ਸਿਰਫ਼ ਜੂੰਆਂ ਸਗੋਂ ਡੈਂਡਰਫ ਵੀ ਸਾਫ਼ ਹੋ ਗਿਆ ਹੈ।

ਸਿਰਕੇ ਦੀ ਵਰਤੋਂ

ਕੀ ਤੁਸੀਂ ਜਾਣਦੇ ਹੋ ਕਿ ਜੂੰਆਂ ਦੀ ਸਮੱਸਿਆ ਤੋਂ ਵਾਲਾਂ 'ਚ ਡਿਸਟਿਲਡ ਵਿਨੇਗਰ ਲਗਾ ਕੇ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਕਰਨ ਤੋਂ ਬਾਅਦ ਵਾਲਾਂ ਨੂੰ ਘੱਟ ਤੋਂ ਘੱਟ 4 ਘੰਟੇ ਲਈ ਛੱਡ ਦਿਓ ਤੇ ਫਿਰ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਤੁਸੀਂ ਦੇਖੋਗੇ ਕਿ ਸਿਰ ਤੋਂ ਜੂੰਆਂ ਦਾ ਨਾਮੋ-ਨਿਸ਼ਾਨ ਮਿਲ ਜਾਵੇਗਾ।

 

 

If You Have Got Lice On Your Head Follow These 5 Home Remedies To Get Rid Of Them


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App