ਅੱਜ ਦੇ ਦਿਨ (ਮਿਤੀ 29 ਅਪ੍ਰੈਲ, 2024) ਦਾ ਇਤਿਹਾਸ ਪ੍ਰਕਾਸ਼ ਗੁਰਪੁਰਬ: ਸ੍ਰੀ ਗੁਰੂ ਤੇਗ ਬਹਾਦਰ ਜੀ

29/04/2024 | Public Times Bureau | panjab

ਮਾਤਾ ਜੀ: ਮਾਤਾ ਨਾਨਕੀ ਜੀ 
ਪਿਤਾ ਜੀ: ਸ੍ਰੀ ਗੁਰੂ ਹਰਿਗੋਬਿੰਦ ਜੀ 
ਪ੍ਰਕਾਸ਼ ਮਿਤੀ: 5 ਵੈਸਾਖ, ਸੰਮਤ 1678 ਬਿ. 
ਪ੍ਰਕਾਸ਼ ਸਥਾਨ: ਸ੍ਰੀ ਅੰਮ੍ਰਿਤਸਰ ਸਾਹਿਬ (ਗੁਰੂ ਕੇ ਮਹਿਲ)  
ਮਹਿਲ: ਮਾਤਾ ਗੁਜਰ ਕੌਰ ਜੀ 
ਸੰਤਾਨ: ਸ੍ਰੀ ਗੁਰੂ ਗੋਬਿੰਦ ਸਿੰਘ ਜੀ 
ਗੁਰਿਆਈ ਮਿਤੀ: 3 ਵੈਸਾਖ, ਸੰਮਤ 1721 ਬਿ. 
ਸ਼ਹਾਦਤ ਦੀ ਮਿਤੀ: 11 ਮੱਘਰ, ਸੰਮਤ 1732 ਬਿ. 
ਸ਼ਹਾਦਤ ਦਾ ਸਥਾਨ: ਚਾਂਦਨੀ ਚੌਂਕ, ਦਿੱਲੀ 


ਮੁੱਢਲਾ ਜੀਵਨ: ਬਚਪਨ ਤੋਂ ਹੀ ਆਪ ਜੀ ਦਲੇਰ, ਤਿਆਗੀ,  ਪਰਉਪਕਾਰੀ ਅਤੇ ਸਾਧੂ ਸੁਭਾਅ ਦੇ ਮਾਲਕ ਸਨ।ਗੁਰਮਤਿ ਦੀ  ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਆਪ ਜੀ ਨੇ ਯੁੱਧ ਕਲਾ 
ਵੀ ਸਿੱਖੀ।ਆਪ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਉਹ ਅੱਜ ਦਾ ਸਬਕ ਆਤਮ ਪਰਗਾਸ ਸਮਾਜ ਭਲਾਈ ਸਭਾ ਜੌਹਰ ਦਿਖਾਏ ਕਿ ਆਪ ਜੀ ਦੇ ਪਿਤਾ ਜੀ, ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਆਪ ਜੀ ਤੇ ਪ੍ਰਸੰਨ ਹੋ ਕੇ ਆਪ ਜੀ ਦਾ ਨਾਂ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ। 

ਗੁਰੂ ਜੀ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਸਾਉਣਾ: ਗੁਰੂ ਜੀ  ਨੇ ਕਹਿਲੂਰ ਦੇ ਰਾਜੇ ਦੀਪ ਚੰਦ ਪਾਸੋਂ ਮਾਖੋਵਾਲ ਪਿੰਡ ਦੀ ਜ਼ਮੀਨ  ਮੁੱਲ ਲੈ ਕੇ ਅਕਤੂਬਰ 1665 ਈ. ਵਿੱਚ ਅਨੰਦਪੁਰ ਸਾਹਿਬ ਦੀ  ਨੀਂਹ ਰੱਖੀ।ਇਸ ਨਗਰ ਦਾ ਪਹਿਲਾ ਨਾਂ ਚੱਕ ਨਾਨਕੀ ਸਤਿਗੁਰਾਂ  ਨੇ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ, ਜੋ ਬਾਅਦ ਵਿੱਚ  ਅਨੰਦਪੁਰ ਸਾਹਿਬ (ਅਨੰਦਾਂ ਦੀ ਪੁਰੀ) ਦੇ ਨਾਂ ਨਾਲ ਪ੍ਰਸਿੱਧ ਹੋਇਆ। 

ਪ੍ਰਚਾਰ ਦੌਰੇ: ਆਪਣੇ ਪ੍ਰਚਾਰ ਦੌਰਿਆਂ ਦੌਰਾਨ ਗੁਰੂ ਜੀ ਪੰਜਾਬ  ਦੇ ਪਿੰਡਾਂ ਤੋਂ ਇਲਾਵਾ ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਮਥੁਰਾ,  ਆਗਰਾ, ਕਾਨਪੁਰ, ਇਲਾਹਾਬਾਦ, ਬਨਾਰਸ, ਗਯਾ, ਢਾਕਾ ਅਤੇ  ਆਸਾਮ ਆਦਿ ਦੇ ਇਲਾਕਿਆਂ ਵਿੱਚ ਗਏ।ਗੁਰੂ ਜੀ ਨੇ ਧੂਬੜੀ  (ਅਸਾਮ) ਵਿਖੇ ਰਾਜਾ ਰਾਮ ਸਿੰਘ ਅਤੇ ਹੋਮੀ ਕਬੀਲੇ ਦੇ ਸਰਦਾਰ  ਚੱਕਰਧਵੱਜ ਵਿੱਚ ਸੁਲ੍ਹਾ ਕਰਵਾਈ।ਗੁਰੂ ਸਾਹਿਬ ਦੇ ਉਪਦੇਸ਼ਾਂ ਨੇ  ਦੋਹਾਂ ਧਿਰਾਂ ਦੇ ਮਨਾਂ ਵਿੱਚੋਂ ਵੈਰ ਭਾਵਨਾ ਨੂੰ ਖ਼ਤਮ ਕਰ ਦਿੱਤਾ।  ਇਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ ਗੁਰੂ ਜੀ ਨੇ ਮੁੱਖ ਤੌਰ ਤੇ ਲੋਕਾਂ ਨੂੰ  ਅੱਜ ਦਾ ਸਬਕ ਆਤਮ ਪਰਗਾਸ ਸਮਾਜ ਭਲਾਈ ਸਭਾ ਨਾ ਕਿਸੇ ਤੋਂ ਡਰਨ ਅਤੇ ਨਾ ਹੀ ਕਿਸੇ ਨੂੰ ਡਰਾਉਣ ਦੀ ਪ੍ਰੇਰਨਾ  ਕਰਕੇ ਉਨ੍ਹਾਂ ਅੰਦਰ ਕੁਰਬਾਨੀ ਦਾ ਜਜ਼ਬਾ ਭਰਿਆ।

ਔਰੰਗਜ਼ੇਬ ਦੇ ਅੱਤਿਆਚਾਰ: ਮੁਗਲ ਬਾਦਸ਼ਾਹ ਔਰੰਗਜ਼ੇਬ ਨੇ  1658 ਈ. ਤੋਂ 1707 ਈ. ਤੱਕ ਦੇ ਆਪਣੇ ਰਾਜ ਦੇ ਸਮੇਂ ਦੌਰਾਨ  ਭਾਰਤ ਵਿੱਚ ਹਰ ਪਾਸੇ ਬਹੁਤ ਜ਼ੁਲਮ ਕੀਤੇ।ਉਸ ਦੇ ਹੁਕਮ ਨਾਲ  ਦੇਸ਼ ਅੰਦਰ ਧਾਰਮਿਕ ਕੱਟੜਤਾ ਦੀ ਲਹਿਰ ਚਲਾਈ ਗਈ, ਜਿਸ  ਤਹਿਤ ਹਿੰਦੂ ਲੋਕਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੱਢਿਆ ਜਾਣ  ਲੱਗਿਆ।ਔਰੰਗਜ਼ੇਬ ਨੇ 1674 ਈ. ਵਿੱਚ ਫ਼ੈਸਲਾ ਕੀਤਾ ਕਿ  ਗੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾਇਆ ਜਾਵੇ।ਉਸ ਨੇ ਇਸ  ਲਈ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਚੁਣਿਆ ਕਿਉਂਕਿ ਉਹ  ਸੋਚਦਾ ਸੀ ਕਿ ਕਸ਼ਮੀਰ ਦੇ ਪੰਡਿਤ ਬਹੁਤ ਵਿਦਵਾਨ ਹਨ।ਇਸ  ਲਈ ਜੇਕਰ ਉਹ ਇਸਲਾਮ ਧਰਮ ਅਪਣਾ ਲੈਣਗੇ ਤਾਂ ਬਾਕੀ ਦੇ  ਆਮ ਲੋਕ ਵੀ ਉਨ੍ਹਾਂ ਵੱਲ ਵੇਖ ਕੇ ਅਸਾਨੀ ਨਾਲ ਆਪਣਾ ਧਰਮ  ਬਦਲ ਲੈਣਗੇ। 

 ਕਸ਼ਮੀਰੀ ਪੰਡਿਤਾਂ ਦੀ ਪੁਕਾਰ: ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਬਚਾਉਣ ਦੀ ਫਰਿਆਦ ਲੈ ਕੇ, ਪੰਡਿਤ ਕਿਰਪਾ ਰਾਮ ਦੀ  ਅਗਵਾਈ ਹੇਠ, ਕੁਝ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਵਫ਼ਦ ਸ੍ਰੀ  ਅਨੰਦਪੁਰ ਸਾਹਿਬ ਪੁੱਜਾ।25 ਮਈ, 1675 ਈ. ਨੂੰ ਉਨ੍ਹਾਂ ਦੀ  ਮੁਲਾਕਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਈ। ਸਤਿਗੁਰਾਂ ਨੇ  ਅੱਜ ਦਾ ਸਬਕ ਆਤਮ ਪਰਗਾਸ ਸਮਾਜ ਭਲਾਈ ਸਭਾ ਕਸ਼ਮੀਰੀ ਪੰਡਿਤਾਂ ਦੇ ਦੁੱਖ ਨੂੰ ਬਹੁਤ ਹਮਦਰਦੀ ਨਾਲ ਸੁਣਿਆ। ਗੁਰੂ ਜੀ ਨੇ ਸੋਚ ਵਿਚਾਰ ਕਰਨ ਉਪਰੰਤ ਇਹ ਬਚਨ ਕੀਤਾ ਕਿ  ਇਹ ਸੰਕਟ ਤਾਂ ਟਲ ਸਕਦਾ ਹੈ, ਜੇਕਰ ਕੋਈ ਮਹਾਨ ਵਿਅਕਤੀ  ਆਪਣਾ ਬਲੀਦਾਨ ਦੇਵੇ।ਇਹ ਸੁਣ ਕੇ ਪਾਸ ਬੈਠੇ ਬਾਲ ਸ੍ਰੀ  ਗੋਬਿੰਦ ਰਾਇ ਜੀ ਨੇ ਕਿਹਾ ਕਿ ਪਿਤਾ ਜੀ! ਤੁਹਾਡੇ ਤੋਂ ਮਹਾਨ ਵਿਅਕਤੀ ਹੋਰ  ਕੌਣ ਹੋ ਸਕਦਾ ਹੈ? ਇਹ ਸੁਣ ਕੇ ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਬਾਦਸ਼ਾਹ ਨੂੰ ਲਿਖ ਭੇਜੋ  ਕਿ ਗੁਰੂ ਤੇਗ ਬਹਾਦਰ ਸਾਡੇ ਧਾਰਮਿਕ ਰਹਿਬਰ ਹਨ।ਜੇਕਰ ਉਹ  ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ  ਕਰ ਲਵਾਂਗੇ।ਇਸ ਤਰ੍ਹਾਂ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮ ਨੂੰ ਵੰਗਾਰਿਆ। 

 ਗੁਰੂ ਸਾਹਿਬ ਜੀ ਦੀ ਸ਼ਹੀਦੀ: ਗੁਰੂ ਸਾਹਿਬ ਜੀ ਨੇ ਸ੍ਰੀ  ਅਨੰਦਪੁਰ ਸਾਹਿਬ ਤੋਂ ਚੱਲਣ ਵੇਲੇ ਸੰਗਤਾਂ ਨੂੰ ਬਚਨ ਕੀਤਾ ਕਿ  ਸਾਡੇ ਤੋਂ ਬਾਅਦ ਗੁਰਿਆਈ ਦੀ ਜ਼ੁੰਮੇਵਾਰੀ ਗੋਬਿੰਦ ਰਾਇ ਜੀ  ਸੰਭਾਲਣਗੇ।ਮਿਤੀ 11 ਜੁਲਾਈ, 1675 ਈ. ਨੂੰ ਗੁਰੂ ਜੀ ਪੰਜ  ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ।ਉਸ ਸਮੇਂ  ਭਾਵੇਂ ਔਰੰਗਜ਼ੇਬ ਦਿੱਲੀ ਵਿੱਚ ਨਹੀਂ ਸੀ, ਪਰ ਉਸ ਦੇ ਹੁਕਮ  ਨਾਲ ਹੀ ਸਭ ਕੁਝ ਹੋ ਰਿਹਾ ਸੀ।ਔਰੰਗਜ਼ੇਬ ਦੇ ਭੇਜੇ ਹੁਕਮ   ਅਨੁਸਾਰ ਸਥਾਨਕ ਹਾਕਮਾਂ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ  ਅੱਜ ਦਾ ਸਬਕ ਆਤਮ ਪਰਗਾਸ ਸਮਾਜ ਭਲਾਈ ਸਭਾ ਰੱਖੀਆਂ, ‘ਇਸਲਾਮ ਕਬੂਲ ਕਰੋ, ਕਰਾਮਾਤ ਵਿਖਾਓ ਜਾਂ ਮੌਤ  ਕਬੂਲ ਕਰੋ।’ ਗੁਰੂ ਜੀ ਨੇ ਉੱਤਰ ਦਿੱਤਾ ਕਿ ਸਾਡੇ ਲਈ ਆਪਣਾ  ਧਰਮ ਪਿਆਰਾ ਹੈ; ਕਰਾਮਾਤ ਕਹਿਰ ਦਾ ਨਾਂ ਹੈ, ਇਹ ਅਸਾਂ ਦਿਖਾਉਣੀ ਨਹੀਂ, ਕਿਉਂਕਿ ਇਹ ਗੁਰੂ ਆਸ਼ੇ ਦੇ ਉਲਟ  ਹੈ।ਤੀਸਰੀ ਰਹੀ ਮੌਤ ਦੀ ਗੱਲ, ਇਸ ਨੂੰ ਅਸੀਂ ਪ੍ਰਵਾਨ ਕਰਦੇ  ਹਾਂ।

ਇਹ ਸੁਣ ਕੇ ਸਤਿਗੁਰਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ  ਕਰ ਦਿੱਤਾ ਗਿਆ।ਦਿੱਲੀ ਦੇ ਚਾਂਦਨੀ ਚੌਂਕ ਵਿੱਚ ਇਹ ਵਰਤਾਰਾ  ਵੇਖਣ ਵਾਲਿਆਂ ਦੀ ਭੀੜ ਲੱਗ ਗਈ।ਗੁਰੂ ਜੀ ਨੂੰ ਆਪਣਾ ਧਰਮ  ਛੱਡ ਕੇ ਇਸਲਾਮ ਕਬੂਲ ਕਰਨ ਲਈ ਮਾਨਸਿਕ ਤੌਰ ਤੇ ਡਰਾਉਣ  ਧਮਕਾਉਣ ਦੇ ਨਾਲ ਨਾਲ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਿਆਰੇ  ਤਿੰਨ ਸਿੱਖਾਂ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਦੇ ਕੇ ਸ਼ਹੀਦ  ਕੀਤਾ ਗਿਆ ਤਾਂ ਜੋ ਗੁਰੂ ਸਾਹਿਬ ਤਸੀਹਿਆਂ ਤੋਂ ਡਰ ਕੇ ਈਨ  ਮੰਨ ਲੈਣ ਅਤੇ ਮੁਸਲਮਾਨ ਧਰਮ ਕਬੂਲ ਲੈਣ।ਇਸ ਤਹਿਤ ਸਭ  ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਗੁਰੂ ਜੀ ਦੀਆਂ ਅੱਖਾਂ ਦੇ  ਸਾਹਮਣੇ ਆਰੇ ਨਾਲ ਚੀਰਿਆ ਗਿਆ।ਫਿਰ ਭਾਈ ਸਤੀ ਦਾਸ  ਜੀ ਨੂੰ ਜਿਉਂਦੇ ਜੀਅ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸਾੜਿਆ  ਗਿਆ।ਇਹਨਾਂ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਪਾਣੀ ਦੀ  ਉਬਲਦੀ ਦੇਗ ਵਿੱਚ ਬਿਠਾ ਕੇ ਉਬਾਲਿਆ ਗਿਆ।

ਗੁਰੂ ਜੀ ਦੇ  ਤਿੰਨ ਪਿਆਰੇ ਸਿੱਖ, ਆਪਣਾ ਸਿੱਖੀ ਸਿਦਕ ਨਿਭਾਉਂਦੇ ਹੋਏ ਗੁਰੂ  ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ।ਤਿੰਨਾਂ ਸਿੱਖਾਂ ਦੀ  ਅੱਜ ਦਾ ਸਬਕ ਆਤਮ ਪਰਗਾਸ ਸਮਾਜ ਭਲਾਈ ਸਭਾ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੂੰ ਆਪਣਾ ਫ਼ੈਸਲਾ ਬਦਲਣ ਲਈ  ਮਜ਼ਬੂਰ ਕੀਤਾ ਗਿਆ ਪਰ ਗੁਰੂ ਸਾਹਿਬ ਜੀ ਨੇ ਸ਼ਹੀਦੀ ਨੂੰ  ਪ੍ਰਵਾਨ ਕੀਤਾ ਅਤੇ 11 ਨਵੰਬਰ, 1675 ਈ. ਨੂੰ ਦਿੱਲੀ ਦੇ  ਚਾਂਦਨੀ ਚੌਂਕ ਵਿੱਚ ਜਲਾਦ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ  ਸੀਸ ਤਲਵਾਰ ਨਾਲ ਧੜ ਤੋਂ ਵੱਖ ਕਰਨ ਦਾ ਕਹਿਰ  ਕਮਾਇਆ।ਇਸ ਸਥਾਨ ਉੱਤੇ ਹੁਣ ਗੁਰਦੁਆਰਾ ਸੀਸ ਗੰਜ  ਸਾਹਿਬ ਸੁਸ਼ੋਭਿਤ ਹੈ।ਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਕੇ ਮੁਗਲ  ਹਕੂਮਤ ਦੁਆਰਾ ਭਾਰਤ ਦੇ ਗਲ਼ ਪਾਈਆਂ ਗੁਲਾਮੀ ਦੀਆਂ  ਜ਼ੰਜੀਰਾਂ ਸਦਾ ਲਈ ਤੋੜਨ ਦਾ ਬਿਗਲ ਵਜਾ ਦਿੱਤਾ।

  ਸੀਸ ਦਾ ਸਸਕਾਰ: ਗੁਰੂ ਜੀ ਦੀ ਸ਼ਹੀਦੀ ਉਪਰੰਤ ਭਾਈ ਜੈਤਾ  ਜੀ ਨੇ ਬਹੁਤ ਹੀ ਫੁਰਤੀ ਅਤੇ ਨਿਡਰਤਾ ਨਾਲ ਹਾਕਮਾਂ ਨੂੰ ਬਿਨਾਂ  ਪਤਾ ਲੱਗਣ ਦਿੱਤੇ ਸਤਿਗੁਰਾਂ ਦਾ ਸੀਸ ਉਠਾ ਲਿਆ।ਇਸ ਨਿਰਭੈ  ਸੂਰਮੇ ਨੇ ਜ਼ਾਲਮ ਹਕੂਮਤ ਦੀ ਪ੍ਰਵਾਹ ਨਹੀਂ ਕੀਤੀ ਅਤੇ ਦਿਨ  ਰਾਤ ਚੱਲਦਾ ਹੋਇਆ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਕੋਲ ਪਹੁੰਚ ਗਿਆ।ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਗਲ਼ ਨਾਲ  ਲਾਇਆ ਅਤੇ ਪਿਆਰ ਨਾਲ ਬਚਨ ਕਹੇ, ‘ਰੰਘਰੇਟੇ ਗੁਰ ਕੇ  ਬੇਟੇ’।ਜਿੱਥੇ ਨੌਵੇਂ ਪਾਤਸ਼ਾਹ ਜੀ ਦੇ ਸੀਸ ਦਾ ਸਸਕਾਰ ਕੀਤਾ  ਗਿਆ, ਉੱਥੇ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਗੰਜ  ਸਾਹਿਬ ਸੁਸ਼ੋਭਿਤ ਹੈ।  

ਗੁਰੂ ਜੀ ਦੇ ਧੜ ਦਾ ਸਸਕਾਰ: ਸਤਿਗੁਰਾਂ ਦੇ ਧੜ ਨੂੰ ਸੰਭਾਲਣ  ਦੀ ਸੇਵਾ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਨਿਭਾਈ।ਉਹ ਸਮਾਂ  ਦੇਖ ਕੇ ਸਤਿਗੁਰਾਂ ਦਾ ਧੜ ਉਠਾ ਕੇ ਘਰ ਲੈ ਆਏ।ਉਨ੍ਹਾਂ ਨੇ  ਆਪਣੇ ਘਰ ਵਿੱਚ ਹੀ ਚਿਖਾ ਤਿਆਰ ਕਰਕੇ ਸਤਿਕਾਰ ਨਾਲ  ਸਤਿਗੁਰਾਂ ਦੀ ਦੇਹ ਰੱਖੀ ਅਤੇ ਘਰ ਨੂੰ ਹੀ ਅੱਗ ਲਗਾ ਦਿੱਤੀ।  ਜਿੱਥੇ ਗੁਰੂ ਜੀ ਦੇ ਸਰੀਰ ਦਾ ਸਸਕਾਰ ਹੋਇਆ, ਇੱਥੇ  ਗੁਰਦੁਆਰਾ ‘ਰਕਾਬ ਗੰਜ ਸਾਹਿਬ’ (ਦਿੱਲੀ) ਸੁਸ਼ੋਭਿਤ ਹੈ। 

 ਸ੍ਰਿਸ਼ਟੀ ਦੀ ਚਾਦਰ: ਆਪਣਾ ਬਲੀਦਾਨ ਦੇ ਕੇ ਨੌਵੇਂ ਪਾਤਸ਼ਾਹ,  ਸ੍ਰੀ ਗੁਰੂ ਤੇਗ ਬਹਾਦਰ ਜੀ, ਨੇ ਸਿਰਫ਼ ਹਿੰਦੂ ਧਰਮ ਦੇ ਤਿਲਕ ਤੇ  ਜੰਞੂ ਨੂੰ ਹੀ ਨਹੀਂ ਬਚਾਇਆ, ਸਗੋਂ ਸਾਰੀ ਮਨੁੱਖਤਾ ਦੀ  ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਦੀ  ਅਵਾਜ਼ ਬੁਲੰਦ ਕੀਤੀ।ਕਲਯੁੱਗ ਵਿੱਚ ਸ਼ਹੀਦੀ ਪਾ ਕੇ ਸਤਿਗੁਰਾਂ  ਨੇ ਬਹੁਤ ਵੱਡਾ ਸਾਕਾ ਕਰ ਦਿਖਾਇਆ।ਸ਼ਰਨ ਵਿੱਚ ਆਇਆਂ  ਲਈ ਭਲਾਈ ਕਰਦਿਆਂ ਆਪਣਾ ਸੀਸ ਕੁਰਬਾਨ ਕਰ ਦਿੱਤਾ,  ਪਰ ਮੁੱਖ ਤੋਂ ‘ਸੀ’ ਤੱਕ ਨਾ ਉਚਾਰੀ।ਧਰਮ ਦੀ ਰੱਖਿਆ ਲਈ  ਇਹ ਮਹਾਨ ਸਾਕਾ ਕੀਤਾ।ਸਤਿਗੁਰਾਂ ਨੇ ਆਪਣਾ ਸੀਸ ਤਾਂ ਵਾਰ  ਦਿੱਤਾ, ਪਰ ਸਿਦਕ ਨਾ ਹਾਰਿਆ।ਇਸ ਮਹਾਨ ਕੁਰਬਾਨੀ ਦੇ  ਸਦਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ‘ਧਰਮ ਦੀ ਚਾਦਰ’ ਵੀ ਕਿਹਾ ਜਾਂਦਾ ਹੈ।  ਅੱਜ ਦਾ ਸਬਕ ਆਤਮ ਪਰਗਾਸ ਸਮਾਜ ਭਲਾਈ ਸਭਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ  ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਚਿੱਤਰ ਨਾਟਕ ਵਿੱਚ, ਇਉਂ  ਫ਼ਰਮਾਉਂਦੇ ਹਨ:

                                                                                       ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ 
                                                                                       ਕੀਨੋ ਬਡੋ ਕਲੂ ਮਹਿ ਸਾਕਾ॥ 
                                                                                       ਸਾਧਨ ਹੇਤਿ ਇਤੀ ਜਿਿਨ ਕਰੀ॥ 
                                                                                   ਸੀਸੁ ਦੀਯਾ ਪਰੁ ਸੀ ਨ ਉਚਰੀ॥13॥ 
                                                                                        ਧਰਮ ਹੇਤ ਸਾਕਾ ਜਿਨ ਕੀਆ॥ 
                                                                                         ਸੀਸੁ ਦੀਆ ਪਰੁ ਸਿਰਰੁ ਨ ਦੀਆ॥ 

 ਬਾਣੀ ਰਚਨਾ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 59 ਸ਼ਬਦ  ਅਤੇ 57 ਸਲੋਕ ਉਚਾਰਨ ਕੀਤੇ ਹਨ।ਉਨ੍ਹਾਂ ਨੇ ਆਪਣੀ ਬਾਣੀ  ਵਿੱਚ ਇਹ ਮਨੁੱਖਾ ਜੀਵਨ ਅਜਾਈਂ ਨਾ ਗੁਆਉਣ ਅਤੇ ਪ੍ਰਭੂ  ਨਾਲ ਜੁੜ ਕੇ ਸਫ਼ਲ ਕਰਨ ਉੱਤੇ ਜ਼ੋਰ ਦਿੱਤਾ ਹੈ। 

 ਸਿੱਖਿਆ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਇੱਕ ਅਕਾਲ ਪੁਰਖ ਉੱਤੇ ਭਰੋਸਾ  ਰੱਖਣਾ ਚਾਹੀਦਾ ਹੈ, ਕਦੇ ਵੀ ਜ਼ਾਲਮ ਦੇ ਜ਼ੁਲਮ ਅੱਗੇ ਝੁਕਣਾ  ਨਹੀਂ ਚਾਹੀਦਾ ਅਤੇ ਮਨੁੱਖੀ ਅਧਿਕਾਰਾਂ ਅਤੇ ਕਦਰਾਂ ਕੀਮਤਾਂ ਦੀ ਅੱਜ ਦਾ ਸਬਕ ਆਤਮ ਪਰਗਾਸ ਸਮਾਜ ਭਲਾਈ ਸਭਾ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ  ਚਾਹੀਦਾ ਹੈ। 

 

Today s History april 29 2024 Prakash Gurpurab Sri Guru Teg Bahadur Ji


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App