ਪੈਲਸ ਦੀ ਜਗ੍ਹਾ ਸ਼ਮਸ਼ਾਨ ਘਾਟ ਪਹੁੰਚੀ ਬਰਾਤ, ਕੁੜੀਆਂ ਵਲੋਂ ਕੀਤਾ ਗਿਆ ਸਵਾਗਤ

ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਵਿਆਹ ਤੇ ਹਰ ਇਕ ਤਰ੍ਹਾਂ ਦੇ ਸ਼ੌਕ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹੈ ਹਰ ਇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਵਿਆਹ ਬੜੀ ਸ਼ਾਨੋ-ਸ਼ੌਕਤ ਦੇ ਨਾਲ ਹੋਵੇ ਇਸ ਦੇ ਲਈ ਹਰ ਇੱਕ ਵਿਅਕਤੀ ਮੇਹਨਤ ਵੀ ਕਰਦਾ ਹੈ ਅਤੇ ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਤਸਵੀਰਾਂ ਵੀ ਦੇਖੀਆਂ ਹੋਣਗੀਆਂ ਜਿਸ ਵਿੱਚ ਲੋਕ ਰਾਜਿਆਂ-ਮਹਾਂਰਾਜਿਆਂ ਵਾਂਗ ਵਿਆਹ ਕਰਦੇ ਹਨ ਲੇਕਿਨ ਅੰਮ੍ਰਿਤਸਰ ਦੇ ਮੁਹਕਮਪੂਰਾ ਇਲਾਕੇ ਚ ਇਕ ਇਸ ਤਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਇਕ ਗਰੀਬ ਪਰਿਵਾਰ ਆਪਣੀ ਧੀ ਦਾ ਵਿਆਹ ਕਰ ਰਿਹਾ ਹੈ ਅਤੇ ਬਰਾਤੀਆਂ ਨੂੰ ਸ਼ਮਸ਼ਾਨ ਘਾਟ ਵਿਚ ਹੀ ਰੋਟੀ ਖਾ ਲਈ ਮਜਬੂਰ ਹੋ ਰਿਹਾ ਹੈ।
ਪੰਜਾਬ ਵਿਚ ਲਗਾਤਾਰ ਹੀ ਗਰੀਬੀ ਚਰਮਸੀਮਾ ਤੇ ਜਿਸਦੀਆਂ ਜਿਹੀਆਂ ਜਾਗ ਦੀਆਂ ਤਸਵੀਰਾਂ ਅੱਜ ਸਾਹਮਣੇ ਆਈਆਂ ਹਨ। ਜਿੱਥੇ ਇੱਕ ਪਾਸੇ ਲੋਕ ਆਪਣੀ ਧੀ ਦਾ ਵਿਆਹ ਕਰਨ ਵਾਸਤੇ ਕਰੋੜਾਂ ਰੁਪਏ ਉਲਟਾ ਦਿੱਤੇ ਹਨ। ਉੱਥੇ ਹੀ ਇਸ ਗਰੀਬ ਕੁੜੀ ਦੇ ਘਰ ਵਾਲਿਆਂ ਵੱਲੋਂ ਸ਼ਮਸ਼ਾਨਘਾਟ ਦੇ ਵਿਚ ਹੀ ਬਰਾਤ ਨੂੰ ਰੋਟੀ ਖਵਾਈ ਗਏ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਵੱਲੋਂ ਇਸ ਪਰਿਵਾਰ ਦੀ ਮਦਦ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੇ ਸ਼ਮਸ਼ਾਨਘਾਟ ਦੀਆਂ ਹਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੀ ਪਰਿਵਾਰ ਪਾਸੋ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਸ਼ਮਸ਼ਾਨਘਾਟ ਵਿੱਚ ਦਾਦੀ ਪੋਤੀ ਕਾਫੀ ਲੰਬੇ ਸਮੇਂ ਤੋਂ ਵਧ ਰਹੀ ਸੀ ਅਤੇ ਕਾਫੀ ਗਰੀਬ ਹੋਣ ਕਰਕੇ ਅਤੇ ਸਮਾਜ ਸੇਵੀ ਲੋਕਾਂ ਦੀ ਮਦਦ ਦੇ ਨਾਲ ਇਸ ਲੜਕੀ ਦਾ ਅੱਜ ਵਿਆਹ ਕੀਤਾ ਗਿਆ ਅਤੇ ਸ਼ਮਸ਼ਾਨਘਾਟ ਦੇ ਅੰਦਰ ਹੀ ਇਹਨਾਂ ਦਾ ਘਰ ਹੋਣ ਕਰਕੇ ਬਰਾਤ ਸਿੱਧਾ ਸਮਸ਼ਾਨਘਾਟ ਅੰਦਰ ਆਈ ਅਤੇ ਡੋਲੀ ਵੀ ਸ਼ਮਸ਼ਾਨਘਾਟ ਦੇ ਅੰਦਰ ਹੀ ਵਿਦਿਆ ਕੀਤੀ ਗਈ।
ਇਸਦੇ ਨਾਲ ਹੀ ਬੋਲਦੇ ਉਹਨਾਂ ਨੇ ਕਿਹਾ ਕਿ ਜੋ ਲੋਕ ਸ਼ਮਸ਼ਾਨਘਾਟ ਅੰਦਰ ਹੋਏ ਵਿਆਹ ਦੀਆਂ ਤਸਵੀਰਾਂ ਦੇਖ ਕੇ ਮਜ਼ਾਕ ਉਡਾ ਰਹੇ ਹਨ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਬੰਦੇ ਦਾ ਆਖਰੀ ਘਰ ਸ਼ਮਸ਼ਾਨ ਘਾਟ ਹੀ ਹੁੰਦਾ ਹੈ ਬੋਲਦੇ ਹੋਏ ਇਲਾਕਾ ਵਾਸੀਆਂ ਕਿਹਾ ਕਿ ਕਈ ਲੋਕ ਸ਼ਮਸ਼ਾਨਘਾਟ ਦੇ ਆਗੂ ਉਲੰਘਣਾ ਵੀ ਸਹੀ ਨਹੀਂ ਸਮਝਦੇ ਲੇਕਿਨ ਉਹ ਖੁਦ ਕਈ ਸਾਲਾਂ ਤੋਂ ਸ਼ਮਸ਼ਾਨਘਾਟ ਦੇ ਨਜ਼ਦੀਕ ਰਹੇ ਹਨ ਅਤੇ ਇੱਕ ਵਧੀਆ ਜ਼ਿੰਦਗੀ ਜੀ ਰਹੇ ਹਨ ਉਨ੍ਹਾਂ ਕਿਹਾ ਕਿ ਅੱਜ ਉਹਨਾਂ ਨੇ ਸ਼ਮਸ਼ਾਨਘਾਟ ਦੇ ਅੰਦਰ ਇੱਕ ਲੜਕੀ ਦਾ ਵਿਆਹ ਕਰਕੇ ਸਮਾਜ ਵਿਚ ਵੱਖਰੀ ਮਿਸਾਲ ਪੈਦਾ ਕੀਤੀ ਹੈ




