ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਮਲੋਟ ਰੋਡ ਤੇ ਸਥਿਤ ਚਾਰ ਆਈਲੈਟਸ ਸੈਂਟਰਾਂ ਬੈਟਰ ਚੁਆਇਸ ਇੰਸਟੀਚਿਊਟ, ਕੈਮਬਰਿਜ਼ ਇੰਡੀਆ, ਬ੍ਰਿਟਿਸ਼ ਨੈਵੀਗੇਟਰ ਅਤੇ ਨਿਉ ਗਰੇਅ ਮੈਟਰ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪ੍ਰੈਸ ਦੇ ਮਾਧਿਅਮ ਰਾਹੀਂ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚੋਂ ਬੈਟਰ ਚੁਆਇਸ ਅਤੇ ਬ੍ਰਿਟਿਸ਼ ਨੈਵੀਗੇਟਰ ਦੀ ਮਿਆਦ 13 ਨਵੰਬਰ 2022 ਨੂੰ ਖਤਮ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਆਈਲੈਟਸ, ਕੰਸਲਟੈਂਸੀ ਅਤੇ ਟਿਕਟਿੰਗ ਦਾ ਕੰਮ ਕਰਨ ਵਾਲੇ ਏਜੰਟਾਂ ਨੂੰ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਲਾਇਸੰਸ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਮਿਆਦ ਪੰਜ ਸਾਲ ਹੁੰਦੀ ਹੈ। ਜਦਕਿ ਕੈਮਬਰਿਜ਼ ਇੰਡੀਆ ਦੀ ਮਿਆਦ 13 ਦਸੰਬਰ 2022 ਅਤੇ ਨਿਉ ਗਰੇਅ ਮੈਟਰ ਦੀ ਮਿਆਦ 16 ਜਨਵਰੀ 2023 ਨੂੰ ਖਤਮ ਹੋ ਚੁੱਕੀ ਹੈ। ਪ੍ਰੰਤੂ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਇਨ੍ਹਾਂ ਲਾਇਸੰਸ ਧਾਰਕਾਂ ਨੇ ਨਾਂ ਤਾਂ ਲਾਇਸੰਸ ਨਵੀਨਕਰਨ ਦੀ ਦਰਖਾਸਤ ਦਿੱਤੀ ਅਤੇ ਨਾ ਹੀ ਆਪਣਾ ਲਾਇਸੰਸ ਸਮਰਪਣ ਕੀਤਾ।