ਸਵੇਰੇ ਮੋਟਰਸਾਈਕਲ ਅਤੇ ਸਕੂਲ ਵੈਨ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਦਿਆਰਥੀ ਦੀ ਮੌਤ ਅਤੇ ਦੋ ਵਿਦਿਆਰਥੀ ਗੰਭੀਰ ਜਖਮੀ ਹੋ ਗਏ ਹਨ ਜਾਣਕਾਰੀ ਅਨੁਸਾਰ ਤਿੰਨੇ ਵਿਦਿਆਰਥੀ ਜੋ ਕਲਗੀਧਰ ਅਕੈਡਮੀ ਦੇ ਵਿਦਿਆਰਥੀ ਹਨ । ਜਿਨਾ ਵਿੱਚੋਂ ਗੁਰਸਾਜਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਡੱਲ ਜੋ ਦਸਵੀ ਜਮਾਤ ਦਾ ਵਿਦਿਆਰਥੀ ਸੀ ਦੀ ਮੌਤ ਹੋ ਗਈ ਜਦਕਿ ਸੁਖਦੀਪ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਡੱਲ ਜੋ ਅਠਵੀਂ ਜਮਾਤ ਦਾ ਵਿਦਿਆਰਥੀ ਅਤੇ ਅਰਸ਼ਦੀਪ ਸਿੰਘ ਵਾਸੀ ਡੱਲ ਜੋ ਛੇਵੀ ਦਾ ਵਿਦਿਆਰਥੀ ਹੈ ਗੰਭੀਰ ਜਖਮੀ ਹੋ ਗਿਆ ਜਿਨਾ ਨੂੰ ਇਲਾਜ ਲਈ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ । ਮੌਕੇ ਤੇ ਪੁੱਜੀ ਪੁਲਿਸ ਵੱਲੋਂ ਬਣਦੀ ਕਾਰਵਾਈ ਦਾ ਕਿਹਾ ਗਿਆ। ਰਿਪੋਟ ਜਗਜੀਤ ਸਿੰਘ ਡੱਲ, ਤਰਨ ਤਾਰਨ ਪਿੰਡ ਮੀਆਂਵਿੰਡ ਵਿਖੇ ਟਰੱਕ ਅਤੇ ਸਕੂਲ ਵੈਨ ਦੀ ਟੱਕਰ ਵਿਚ ਸਾਹਿਲ ਸਿੰਘ ਉਮਰ 13 ਸਾਲ ਪੁੱਤਰ ਸਿਕੰਦਰ ਸਿੰਘ ਵਾਸੀ ਜਵੰਦਪੁਰ ਦੀ ਮੌਤ ਹੋ ਗਈ ਵੈਨ ਡਰਾਈਵਰ ਸਤਨਾਮ ਸਿੰਘ ਦੀਆਂ ਵੀ ਟੂੱਟੀਆਂ ਦੋਵੇਂ ਲੱਤਾਂ ਟਰੱਕ ਡਰਾਇਵਰ ਮੌਕੇ ਤੋਂ ਫਰਾਰ ਥਾਣਾ ਵੈਰੋਵਾਲ ਪੁਲਿਸ ਵਲੋਂ ਜਾਂਚ ਕੀਤੀ ਸ਼ੁਰੂ