ਹਰਿਆਣਵੀ ਗਾਣਾ ਕਢਣ ਤੋਂ ਬਾਅਦ ਰਾਮ ਰਹੀਮ ਫਿੱਟਨੈੱਸ ਵਲ ਵਧਿਆ

24/02/2023 | Public Times Bureau | Punjab

ਪੈਰੋਲ ਤੇ ਬਾਹਰ ਆਏ ਰਾਮ ਰਹੀਮ ਡੇਰਾ ਪ੍ਰੇਮੀਆਂ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਦਿੰਦਾ ਨਜ਼ਰ ਆ ਰਿਹਾ ਹੈ। ਹੁਣ ਰਾਮ ਰਹੀਮ ਫਿਟਨੈੱਸ ਗੁਰੂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਡੇਰਾ ਮੁਖੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਚਰਬੀ ਘੱਟ ਕਰਨ ਲਈ ਦੌੜਨ ਦੀ ਵੀਡੀਓ ਅਪਲੋਡ ਕੀਤੀ ਹੈ। ਨਾਲ ਹੀ ਪ੍ਰੇਮੀਆਂ ਦੇ ਮਨੋਰੰਜਨ ਲਈ ਇੱਕ ਹੋਰ ਵੀਡੀਓ ਵਿੱਚ ਖਿਡਾਰੀਆਂ ਨਾਲ ਗੇਮ ਖੇਡ ਰਿਹਾ ਹੈ, ਜਿਸ ਵਿੱਚ ਰਾਮ ਰਹੀਮ ਬਾਲ ਲੈ ਕੇ ਇਕੱਲੇ ਹੀ ਗੋਲ ਤੇ ਗੋਲ ਪਾਉਂਦਾ ਹੈ। ਬਾਹਰ ਖੜ੍ਹੇ ਪ੍ਰੇਮੀ ਤਾੜੀਆਂ ਮਾਰਦੇ ਹਨ।b ਰਾਮ ਰਹੀਮ ਨੇ ਪਹਿਲੀ ਵੀਡੀਓ ਚ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਪੁੱਛਿਆ ਕਿ ਫੈਟ ਬਰਨ ਕਰਨ ਦਾ ਕਿਹੜਾ ਤਰੀਕਾ ਹੈ। ਜੌਗਿੰਗ ਵਿੱਚ ਸਪੀਡ ਨੂੰ ਥੋੜਾ ਵਧਾਓ, ਛੋਟੇ ਕਦਮ ਚੁੱਕੋ ਅਤੇ ਛਾਲ ਮਾਰ ਕੇ ਅੱਗੇ ਵਧੋ। ਜਦੋਂ ਤੁਸੀਂ ਛਾਲ ਮਾਰਦੇ ਹੋਏ ਤੁਰਦੇ ਹੋ, ਤਾਂ ਇਹ ਜਲਦੀ ਫੈਟ ਬਰਨ ਕਰਦਾ ਹੈ। ਰਾਮ ਰਹੀਮ ਇਸ ਤਰ੍ਹਾਂ ਅੱਧਾ ਕਿਲੋਮੀਟਰ ਪੈਦਲ ਚੱਲ ਕੇ ਅਤੇ ਅੱਧਾ ਕਿਲੋਮੀਟਰ ਤੇਜ਼ ਦੌੜ ਕੇ ਫੈਟ ਬਰਨ ਕਰਨ ਦੇ ਟਿਪਸ ਦਿੰਦਾ ਹੈ। ਖਿਡਾਰੀਆਂ ਨਾਲ ਖੇਡਦੇ ਹੋਏ ਰਾਮ ਰਹੀਮ ਨੇ ਪ੍ਰੇਮੀਆਂ ਦਾ ਖੂਬ ਮਨੋਰੰਜਨ ਕੀਤਾ। 32 ਮੈਚ ਖੇਡ ਚੁੱਕਾ ਰਾਮ ਰਹੀਮ ਜਦੋਂ ਵੀ ਗੇਂਦ ਫੜਦਾ ਹੈ ਤਾਂ ਗੋਲ ਦੇ ਬਾਅਦ ਗੋਲ ਕਰਦਾ ਹੈ। ਰਾਮ ਰਹੀਮ ਨੇ ਇਸ ਚ ਆਪਣੀ ਫਿਟਨੈੱਸ ਦਿਖਾਈ ਹੈ। ਰਾਮ ਰਹੀਮ ਦੇ ਹਰ ਗੋਲ ਤੇ ਪ੍ਰੇਮੀਆਂ ਨੇ ਖੂਬ ਤਾੜੀਆਂ ਮਾਰੀਆਂ। ਦੱਸ ਦੇਈਏ ਕਿ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖਤਮ ਹੋਣ ਚ ਹੁਣ ਸਿਰਫ 7 ਦਿਨ ਬਚੇ ਹਨ। ਸੁਨਾਰੀਆ ਜੇਲ੍ਹ ਜਾਣ ਤੋਂ ਪਹਿਲਾਂ ਰਾਮ ਰਹੀਮ ਨਵਾਂ ਗੀਤ ਲਾਂਚ ਕਰ ਸਕਦਾ ਹੈ। ਇਸ ਵਾਰ ਉਸ ਨੇ ਪੈਰੋਲ ਤੇ ਦੋ ਨਵੇਂ ਗੀਤ ਲਾਂਚ ਕੀਤੇ ਹਨ। ਜੇਲ੍ਹ ਜਾਣ ਤੋਂ ਬਾਅਦ ਉਹ ਹੁਣ ਤੱਕ ਪੰਜ ਗੀਤ ਲਾਂਚ ਕਰ ਚੁੱਕਾ ਹੈ।

After Singing The Haryanvi Song Ram Rahim Moved Towards Fitness


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App