ਅਬੋਹਰ ਚ ਚਲਦੇ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ, ਡ੍ਰਾਈਵਰ ਸਹੀ ਸਲਾਮਤ

04/03/2023 | Public Times Bureau | Abohar

ਪੰਜਾਬ ਦੇ ਅਬੋਹਰ ਚ ਵੀਰਵਾਰ ਦੇਰ ਰਾਤ ਬਿਸ਼ਨਪੁਰਾ ਅਤੇ ਸੀਤੋ ਰੋਡ ਤੇ ਇਕ ਚੱਲਦੀ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਟਰੱਕ ਲੱਕੜ ਦੇ ਚਿੱਠੇ ਅਤੇ ਬਰਾ ਨਾਲ ਲੱਦਿਆ ਹੋਇਆ ਸੀ। ਅੱਗ ਲੱਗਣ ਕਾਰਣ ਟਰੱਕ ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਗ਼ਨੀਮਤ ਰਹੀ ਕਿ ਇਸ ਹਾਦਸੇ ਚ ਟਰੱਕ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਮੌਕੇ ਤੇ ਪਹੁੰਚ ਕੇ ਮਲੋਟ ਅਤੇ ਅਬੋਹਰ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ ਹੈ। ਸੂਚਨਾ ਮੁਤਾਬਕ ਇਹ ਟਰੱਕ ਮਤਲੀ ਤੋਂ ਹਿਮਾਚਲ ਜਾ ਰਿਹਾ ਸੀ। ਜਿਵੇਂ ਹੀ ਇਹ ਟਰੱਕ ਸੀਤੋ ਰੋਡ ਤੇ ਪਹੁੰਚਿਆ ਤਾਂ ਉਸ ਵਿੱਚੋਂ ਅਚਾਨਕ ਧੂੰਆਂ ਉੱਠਦਾ ਦੇਖਿਆ ਗਿਆ। ਜਦੋਂ ਡਰਾਈਵਰ ਨੇ ਟਰੱਕ ਨੂੰ ਰੋਕਿਆ ਤਾਂ ਉਸ ਦੇ ਪਿਛਲੇ ਹਿੱਸੇ ਨੂੰ ਅੱਗ ਲੱਗੀ ਹੋਈ ਸੀ। ਟਰੱਕ ਡਰਾਈਵਰ ਤੁਰੰਤ ਗੱਡੀ ਤੋਂ ਹੇਠਾਂ ਉਤਰ ਗਿਆ। ਡਰਾਈਵਰ ਨੇ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਹਾਦਸੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਘਟਨਾ ਸਬੰਧੀ ਸੂਚਨਾ ਮਿਲਣ ਤੇ ਅਬੋਹਰ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਸਹਿਜਦੀਪ, ਸੰਧੂ ਮਿਸ਼ਨ ਅਤੇ ਲਵਪ੍ਰੀਤ 3 ਗੱਡੀਆਂ ਨਾਲ ਮੌਕੇ ਤੇ ਪਹੁੰਚੇ। ਇਸ ਦੇ ਨਾਲ ਹੀ ਮਲੋਟ ਤੋਂ ਵੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਗਈ। ਜਦੋਂ ਤੱਕ ਵਾਹਨਾਂ ਨੇ ਟਰੱਕ ਵਿੱਚ ਲੱਗੀ ਅੱਗ ਨੂੰ ਬੁਝਾਇਆ, ਉਦੋਂ ਤੱਕ ਟਰੱਕ ਬੁਰੀ ਤਰ੍ਹਾਂ ਸੜ ਚੁੱਕਾ ਸੀ। ਜਿਸ ਕਰਕੇ ਕਾਫੀ ਨੁਕਸਾਨ ਹੋਣ ਦੀ ਸੂਚਨਾ ਹੈ। ਹਾਲਾਂਕਿ ਇਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

A moving truck caught fire in abohar the fire brigade brought it under control the driver is safe


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App