ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਬੜੀ ਸਖਤੀ ਨਾਲ ਚੱਲ ਰਹੀ ਹੈ ਉੱਥੇ ਸਰਕਾਰ ਦੇ ਪਹਿਲੇ ਦਿਨੋਂ ਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਬ੍ਰੇਕਾਂ ਅਜੇ ਤੱਕ ਨਹੀਂ ਲੱਗੀਆਂ ! ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਫਰੀਦਕੋਟ ਚ ਤੈਨਾਤ ਡੀਐਸਪੀ ਰਾਜਨਪਾਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਉਸ ਨੇ ਆਪਣੇ ਖਿਲਾਫ ਚੱਲ ਰਹੀ ਭਰਿਸ਼ਟਾਚਾਰ ਦੀ ਸ਼ਿਕਾਇਤ ਨੂੰ ਫਾਇਲ ਕਰਨ ਲਈ ਐਸਐਸਪੀ ਫਰੀਦਕੋਟ ਦੇ ਦਫਤਰ ਦੇ ਇੱਕ ਅਧਿਕਾਰੀ ਨੂੰ ਇਕ ਲੱਖ ਰੁਪ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ । ਜਿਸ ਤੋਂ ਬਾਅਦ ਇਹ ਵੱਡੇ ਪੁਲਿਸ ਅਧਿਕਾਰੀਆਂ ਨੂੰ ਸਖਤ ਐਕਸ਼ਨ ਲੈਣਾ ਪਿਆ ।
ਫਰੀਦਕੋਟ ਚ ਤਾਇਨਾਤ ਡੀਐਸਪੀ ਰਾਜਨਪਾਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਚ ਕੀਤਾ ਗਿਰਫਤਾਰ





