ਪੰਜਾਬ ਵਿੱਚ ‘ਚਿੱਟਾ’ ਦਾ ਨਸ਼ਾ ਕਿਸ ਹੱਦ ਤੱਕ ਘਰਾਂ ਨੂੰ ਬਰਬਾਦ ਕਰ ਰਿਹਾ ਹੈ ਕਿ ਚਿੱਟੇ ਲਈ ਮਾਂ ਪਿਓ ਨੇ ਆਪਣੇ ਬੱਚੇ ਤਕ ਦਾ ਸੌਦਾ ਕਰ ਦਿੱਤਾ । ਦਿਲ ਦਹਿਲਾ ਦੇਣ ਵਾਲਾ ਅਤੇ ਸ਼ਰਮਨਾਕ ਮਾਮਲਾ ਮਾਨਸਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਨਸ਼ੇ ਦੀ ਲਤ ਅਤੇ ਪੈਸਿਆਂ ਦੀ ਤੰਗੀ ਨੇ ਇੱਕ ਮਾਂ-ਬਾਪ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਉਨ੍ਹਾਂ ਨੇ ‘ਚਿੱਟੇ’ ਲਈ ਆਪਣੇ ਇੱਕ 6 ਮਹੀਨੇ ਦੇ ਬੱਚੇ ਨੂੰ ਹੀ ਵੇਚ ਦਿੱਤਾ। ਦੋਸ਼ੀ ਗੁਰਮਨ ਕੌਰ ਅਤੇ ਸੰਦੀਪ ਸਿੰਘ ਨਾਮਕ ਪਤੀ-ਪਤਨੀ ਦੋਵੇਂ ਕਈ ਸਾਲਾਂ ਤੋਂ ‘ਚਿੱਟੇ’ ਦੇ ਆਦੀ ਹਨ।

ਇਸ ਨਾਲ ਇਹ ਦਸ ਦਈਏ ਕਿ ਦੋਸ਼ੀ ਮਾਂ, ਗੁਰਮਨ ਕੌਰ, ਕਦੇ ਸਟੇਟ ਲੈਵਲ ਦੀ ਖਿਡਾਰਨ ਰਹਿ ਚੁੱਕੀ ਹੈ।ਜਾਣਕਾਰੀ ਮੁਤਾਬਕ, ਦੋਵਾਂ (ਗੁਰਮਨ ਅਤੇ ਸੰਦੀਪ) ਦੀ ਮੁਲਾਕਾਤ Instagram ‘ਤੇ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ, ਦੋਵਾਂ ਨੇ ਇਕੱਠੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਏ।

ਦੋਵਾਂ ਨੇ ਆਪਣੇ 6 ਮਹੀਨੇ ਦੇ ਬੱਚੇ ਨੂੰ ਬੁਢਲਾਡਾ ( ਦੇ ਇੱਕ ਪਰਿਵਾਰ ਨੂੰ ₹1,80,000 (ਇੱਕ ਲੱਖ ਅੱਸੀ ਹਜ਼ਾਰ) ਵਿੱਚ ਵੇਚ ਦਿੱਤਾ। ਇਸ ਪੂਰੇ ਸੌਦੇ ਨੂੰ ਛੁਪਾਉਣ ਲਈ, ਇਸਨੂੰ ਇੱਕ ਕਾਨੂੰਨੀ ‘ਗੋਦਨਾਮਾ’ ਦਾ ਰੂਪ ਦਿੱਤਾ ਗਿਆ। ਇਸ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।