ਪੰਜਾਬ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਸਾਰੇ ਪੁਰਾਣੇ ਰਿਕਾਰਡ ਤੇ ਮਾਤ ਪਾ ਦਿੱਤੀ ਹੈ। ਪੰਜਾਬ ਦੇ ਸਰਾਫ਼ਾ ਬਾਜ਼ਾਰਾਂ ਵਿੱਚ ਅੱਜ 24 ਕੈਰੇਟ ਸੋਨੇ ਦੀ ਕੀਮਤ ₹1,55,000 ਤੋਂ ਵੱਧ ਕੇ ₹1,58,000 ਪ੍ਰਤੀ 10 ਗ੍ਰਾਮ ਦੇਕੋਲ ਪਹੁੰਚ ਗਈ ਹੈ।
ਗੱਲ ਕੀਤੀ ਜਾਵੇ ਚਾਂਦੀ ਦੀ ਕੀਮਤਾਂ ਦੀ ਤਾ ਉਸ 'ਚ ਵੀ ਤੇਜ਼ੀ ਨਾਲ ਉਛਾਲ ਆਇਆ ਹੈ, ₹3,10,000 ਪ੍ਰਤੀ ਕਿਲੋਗ੍ਰਾਮ ਤੋਂ ਚਾਂਦੀ ਦੀ ਰਕਮ ਪਾਰ ਕਰ ਗਈ ਹੈ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅੰਤਰਰਾਸ਼ਟਰੀ ਹਾਲਾਤ ਅਜਿਹੇ ਹੀ ਰਹੇ, ਤਾਂ ਸੋਨਾ ਜਲਦ ਹੀ ₹1.70 ਲੱਖ ਦੇ ਅੰਕੜੇ ਨੂੰ ਛੂਹ ਸਕਦਾ ਹੈ। ਇਸ ਤੇਜ਼ੀ ਦੇ ਪਿੱਛੇ ਕਈ ਗਲੋਬਲ ਅਤੇ ਸਥਾਨਕ ਕਾਰਨ ਜ਼ਿੰਮੇਵਾਰ ਮੰਨੇ ਜਾ ਰਹੇ ਹਨ|
ਸਰਾਫ਼ਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸੋਨਾ ਹਮੇਸ਼ਾ ਮੁਸੀਬਤ ਦਾ ਸਾਥੀ ਰਿਹਾ ਹੈ। ਭਾਵੇਂ ਕੀਮਤਾਂ ਜ਼ਿਆਦਾ ਹਨ, ਪਰ ਲੰਬੇ ਸਮੇਂ ਦੇ ਨਿਵੇਸ਼ ਲਈ ਇਹ ਅਜੇ ਵੀ ਸੁਰੱਖਿਅਤ ਹੈ।
ਖਰੀਦਦਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਰਫ਼ 'ਹਾਲਮਾਰਕ' ਗਹਿਣੇ ਹੀ ਖਰੀਦਣ ਤਾਂ ਜੋ ਭਵਿੱਖ ਵਿੱਚ ਵੇਚਣ ਸਮੇਂ ਪੂਰੀ ਕੀਮਤ ਮਿਲ ਸਕੇ।





