ਸਿੱਖ ਸਿਧਾਂਤਾਂ ਖਿਲਾਫ਼ ਬਣੀ ਵਿਵਾਦਤ ਫਿਲਮ ਦਾਸਤਾਨ-ਏ- ਸਰਹੰਦ ਨੂੰ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਨਾ ਹੀ ਸਿੱਖ ਜਥੇਬੰਦੀਆਂ ਨੇ ਪ੍ਰਵਾਨਗੀ ਦਿੱਤੀ ਹੈ, ਇਸ ਲਈ ਪੰਜਾਬ ਭਰ ਦੇ ਸਿਨੇਮਾ ਹਾਲਾਂ ਵਿੱਚ ਲੱਗਣ ਜਾ ਰਹੀ ਇਸ ਫਿਲਮ ਦਾ ਸਿੱਖ ਜਥੇਬੰਦੀਆਂ ਵੱਲੋਂ ਪੂਰਜੋਰ ਵਿਰੋਧ ਕੀਤਾ ਜਾਵੇਗਾ। ਇਹ ਵਿਚਾਰ ਗੁਰਨਾਮ ਸਿੰਘ ਸਿੰਗੜੀਵਾਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਸ਼ਿਆਰਪੁਰ ਦੇ ਸਵਰਨ ਸਿਨੇਮਾ ਦੇ ਬਾਹਰ ਪ੍ਰਦਰਸ਼ਨ ਕਰਨ ਮੌਕੇ ਪ੍ਰੈੱਸ ਵਾਰਤਾ ਦੌਰਾਨ ਪ੍ਰਗਟ ਕਰਦਿਆਂ ਕਿਹਾ ਕਿ ਇਸ ਫਿਲਮ ਨੂੰ ਕਿਸੇ ਵੀ ਹਾਲਤ ਵਿੱਚ ਚੱਲਣ ਨਹੀਂ ਦਿਆਂਗੇ। ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਸਿਨੇਮਾ ਹਾਲਾਂ ਮਿਰਾਜ਼, ਟਾਈਮ ਸਕਿੳਰ , ਸ਼ਿਰਾਜ ਤੇ ਸਵਰਨ 'ਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਵਿਰੋਧ ਕੀਤਾ ਤੇ ਸਿਨੇਮਾ ਹਾਲ ਦੇ ਪ੍ਰਬੰਧਕਾਂ ਨੂੰ ਇਹ ਫਿਲਮ ਨਾ ਚਲਾਉਣ ਦੀ ਬੇਨਤੀ ਕੀਤੀ ਜਿਸ ਨੂੰ ਸਿਨੇਮਾਹਾਲ ਦੇ ਪ੍ਰਬੰਧਕਾਂ ਨੇ ਪ੍ਰਵਾਨ ਕਰ ਲਿਆ।
ਜਦੋਂ ਆਗੂਆਂ ਨੇ ਟਾਇਮ ਸਕਿੳਰ ਸਿਨੇਮਾਂ 'ਚ ਚੱਲ ਰਹੀ ਫਿਲਮ ਨੂੰ ਮੌਕੇ 'ਤੇ ਪਹੁੰਚ ਕੇ ਬੰਦ ਕਰਵਾਇਆ ਤਾਂ ਸਿਨੇਮਾ ਅੰਦਰ ਫਿਲਮ ਦੇਖ ਰਹੇ ਲੋਕਾਂ ਨੂੰ ਇਹ ਫਿਲਮ ਨਾ ਦੇਖਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਪੂਰਨ ਸਹਿਯੋਗ ਦਿੱਤਾ।ਇਸ ਸਮੇਂ ਮੌਕੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਇੰਸਪੈਕਟਰ ਕਰਨੈਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਜ ਕੇ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਇੱਕ ਸੁਰ ਵਿੱਚ ਆਵਾਜ਼ ਬੁਲੰਦ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਗੁਰਨਾਮ ਸਿੰਘ ਸਿੰਗੜੀਵਾਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕਰਨੈਲ ਸਿੰਘ ਲਵਲੀ ਸਿੱਖ ਨੌਜਵਾਨ ਫਰੰਟ, ਇੰਜੀਨੀਅਰ ਜਗਜੀਤ ਸਿੰਘ ਯੰਗ ਖਾਲਸਾ ਗਰੁੱਪ, ਹਰਦੀਪ ਸਿੰਘ ਫਤਿਹ ਯੂਥ ਕਲੱਬ ਤੇ ਦਲ ਖਾਲਸਾ ਨੇ ਸਾਂਝੇ ਤੌਰ ਤੇ ਕਿਹਾ ਕਿ ਉਹ ਇਹ ਫਿਲਮ ਕਿਸੇ ਵੀ ਹਾਲਤ ਵਿੱਚ ਚੱਲਣ ਨਹੀਂ ਦੇਣਗੇ ਅਤੇ ਸਖਤੀ ਨਾਲ ਵਿਰੋਧ ਕਰਨਗੇ।ਇਸ ਮੌਕੇ ਹਰਦੀਪ ਸਿੰਘ,ਬਲਜਿੰਦਰ ਸਿੰਘ,ਸਿਮਰਨਜੀਤ ਸਿੰਘ,ਸੁਖਦੇਵ ਸਿੰਘ ਕਾਹਰੀ,ਸੋਢੀ ਸਿੰਘ,ਪ੍ਰਭਜੋਤ ਸਿੰਘ,ਅਮਰੀਕ ਸਿੰਘ,ਮੁਕੇਸ਼, ਆਦਿ ਹਾਜ਼ਰ ਸਨ।
Controversial Film Dastan e sarhand Protests In Punjab Theater Closed In Hoshiarpur
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)