Hyundai Motor India Limited ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਭਾਰਤ ਵਿੱਚ ਆਪਣੀ Ioniq 5 ਦੀ 1,100ਵੀਂ ਯੂਨਿਟ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਸੌਂਪ ਦਿੱਤੀ ਹੈ। ਸ਼ਾਹਰੁਖ ਖਾਨ ਦੇਸ਼ ਵਿੱਚ ਹੁੰਡਈ ਦੇ ਬ੍ਰਾਂਡ ਅੰਬੈਸਡਰ ਹਨ ਤੇ ਦੋ ਦਹਾਕੇ ਪਹਿਲਾਂ ਸੈਂਟਰੋ ਦਿਨਾਂ ਤੋਂ ਦੱਖਣੀ ਕੋਰੀਆਈ ਬ੍ਰਾਂਡ ਨਾਲ ਜੁੜੇ ਹੋਏ ਹਨ। ਬਾਲੀਵੁੱਡ ਸਿਤਾਰੇ ਪਿਛਲੇ 25 ਸਾਲਾਂ ਤੋਂ ਕੰਪਨੀ ਨਾਲ ਜੁੜੇ ਹੋਏ ਹਨ।
ਸ਼ਾਹਰੁਖ ਖਾਨ ਕੋਲ ਦੁਨੀਆ ਦੀਆਂ ਕੁਝ ਸਭ ਤੋਂ ਮਹਿੰਗੀਆਂ ਅਤੇ ਸਭ ਤੋਂ ਲਗਜ਼ਰੀ ਕਾਰਾਂ ਦਾ ਭੰਡਾਰ ਹੈ ਅਤੇ ਹੁਣ ਹੁੰਡਈ ਆਇਓਨਿਕ 5 ਨੇ ਉਨ੍ਹਾਂ ਦੇ ਗੈਰੇਜ ਵਿੱਚ ਜਗ੍ਹਾ ਬਣਾ ਲਈ ਹੈ। ਇਹ ਉਨ੍ਹਾਂ ਦੀ ਪਹਿਲੀ ਇਲੈਕਟ੍ਰਿਕ ਕਾਰ ਬਣ ਗਈ ਹੈ। ਇਸ ਮੌਕੇ 'ਤੇ ਸ਼ਾਹਰੁਖ ਖਾਨ ਨੇ ਕਿਹਾ ਕਿ ਮੈਂ ਆਲ-ਇਲੈਕਟ੍ਰਿਕ SUV Hyundai IONIQ 5 ਪ੍ਰਾਪਤ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਮੇਰੀ ਹੁਣ ਤਕ ਦੀ ਪਹਿਲੀ EV ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਹ Hyundai ਤੋਂ ਹੈ।
ਭਾਰਤ ਵਿੱਚ ਉਪਲਬਧ Hyundai Ioniq 5 ਇੱਕ 72.6 kWh ਬੈਟਰੀ ਪੈਕ ਦੇ ਨਾਲ ਆਉਂਦਾ ਹੈ ਤੇ ਇਸਦੀ ਰੇਂਜ ਲਗਪਗ 630 ਕਿਲੋਮੀਟਰ ਦਾ ਦਾਅਵਾ ਕੀਤਾ ਗਿਆ ਹੈ। ਇਸ ਨੂੰ 350 kW DC ਚਾਰਜਰ ਦੀ ਵਰਤੋਂ ਕਰਕੇ ਸਿਰਫ਼ 18 ਮਿੰਟਾਂ ਵਿੱਚ 10 ਤੋਂ 80 ਫ਼ੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। Ioniq 5 EV 214 bhp ਅਤੇ 350 Nm ਦਾ ਪੀਕ ਟਾਰਕ ਆਊਟਪੁੱਟ ਪ੍ਰਦਾਨ ਕਰਦਾ ਹੈ। Hyundai Ioniq 5 ਦੀ ਕੀਮਤ 46 ਲੱਖ ਰੁਪਏ (ਐਕਸ-ਸ਼ੋਰੂਮ) ਹੈ।
ਸ਼ਾਹਰੁਖ ਖਾਨ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ ਵਿੱਚ ਆਉਂਦੇ ਹਨ। ਆਪਣੀ ਕਾਰ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਉਸ Bentley Continental GT, Rolls Royce Phantom and Mercedes-Benz S-Class,Audi A6 और Range Rover Vogue ਹਨ। ਤੁਹਾਨੂੰ ਦੱਸ ਦੇਈਏ ਕਿ ਉਸ ਕੋਲ ਹੁੰਡਈ ਕ੍ਰੇਟਾ ਵੀ ਹੈ।
Hyundai Delivers 1100th Unit Of Ioniq 5 To Shah Rukh Khan Know The Features Of This Ev
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)