CID fame Dinesh Fadnis Passes Away: ਟੀਵੀ ਐਕਟਰ ਦਿਨੇਸ਼ ਫੜਨੀਸ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਅਦਾਕਾਰ ਇਸ ਦੁਨੀਆਂ ਨੂੰ ਸਦਾ ਲਈ ਛੱਡ ਗਏ। 1 ਦਸੰਬਰ ਨੂੰ ਅਦਾਕਾਰ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪਿਛਲੇ ਚਾਰ ਦਿਨਾਂ ਤੋਂ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ ਜੋ ਉਹ ਹਾਰ ਗਏ।
ਅਦਾਕਾਰ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਸਹਿ-ਕਲਾਕਾਰ ਦਯਾਨੰਦ ਸ਼ੈੱਟੀ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤ ਨੇ ਰਾਤ 12.08 ਵਜੇ ਆਖਰੀ ਸਾਹ ਲਿਆ। ਇਹ ਅਦਾਕਾਰ ਸਿਰਫ਼ 57 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਜਾਣ ਦੀ ਖਬਰ ਨਾਲ ਟੀਵੀ ਇੰਡਸਟਰੀ 'ਚ ਸੋਗ ਦੀ ਲਹਿਰ ਹੈ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਸਵੇਰੇ ਖਬਰ ਸਾਹਮਣੇ ਆਈ ਸੀ ਕਿ ਦਿਨੇਸ਼ ਫੜਨੀਸ ਨੂੰ ਦਿਲ ਦਾ ਦੌਰਾ ਪਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਤੁੰਗਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸ਼ਾਮ ਨੂੰ ਉਨ੍ਹਾਂ ਦੀ ਸਿਹਤ ਸਬੰਧੀ ਅਪਡੇਟ ਵੀ ਸਾਹਮਣੇ ਆਈ। ਦਯਾਨੰਦ ਸ਼ੈੱਟੀ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਨਹੀਂ ਪਿਆ, ਪਰ ਉਨ੍ਹਾਂ ਦਾ ਲਿਵਰ ਖਰਾਬ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ।
ਦਿਨੇਸ਼ ਫੜਨੀਸ ਨੇ 'ਸੀਆਈਡੀ' 'ਚ ਕਈ ਸਾਲ ਕੰਮ ਕੀਤਾ ਸੀ। ਉਨ੍ਹਾਂਨੇ 1998 ਤੋਂ 2018 ਤਕ ਫਰੈਡਰਿਕਸ ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਹ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਵੀ ਕੈਮਿਓ ਰੋਲ 'ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਹ ਆਮਿਰ ਖਾਨ ਦੀ ਫਿਲਮ 'ਸਰਫਰੋਸ਼' ਤੇ ਰਿਤਿਕ ਰੋਸ਼ਨ ਦੀ ਫਿਲਮ 'ਸੁਪਰ 30' 'ਚ ਵੀ ਨਜ਼ਰ ਆਏ ਸੀ।
Cid s freddy Is No More Dinesh Fadnis Was Struggling With Liver Disease
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)