ਜੈਸਮੀਨ ਭਸੀਨ ਆਪਣੇ ਲੈਨਜ਼ 'ਚ ਸਮੱਸਿਆ ਤੋਂ ਬਾਅਦ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੁਸ਼ਕਲ ਸਮੇਂ 'ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਨੇ ਦੱਸਿਆ, ''ਮੈਂ 17 ਜੁਲਾਈ ਨੂੰ ਇਕ ਇਵੈਂਟ ਲਈ ਦਿੱਲੀ 'ਚ ਸੀ ਜਿਸ ਲਈ ਮੈਂ ਤਿਆਰੀ ਕਰ ਰਹੀ ਸੀ। ਮੈਨੂੰ ਨਹੀਂ ਪਤਾ ਕਿ ਮੇਰੇ ਲੈਨਜ਼ 'ਚ ਕੀ ਖਰਾਬੀ ਸੀ, ਪਰ ਉਸ ਨੂੰ ਪਾਉਣ ਤੋਂ ਬਾਅਦ ਮੇਰੀਆਂ ਅੱਖਾਂ 'ਚ ਦਰਦ ਸ਼ੁਰੂ ਹੋ ਗਿਆ ਜੋ ਹੌਲੀ-ਹੌਲੀ ਵਧਦਾ ਗਿਆ। ਮੈਂ ਤੁਰੰਤ ਡਾਕਟਰ ਕੋਲ ਜਾਣਾ ਚਾਹੁੰਦੀ ਸੀ ਪਰ ਕਿਉਂਕਿ ਕੰਮ ਦੀ ਵਚਨਬੱਧਤਾ ਸੀ, ਇਸਲਈ ਮੈਂ ਸਮਾਗਮ 'ਚ ਸ਼ਾਮਲ ਹੋਣ ਤੇ ਫਿਰ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ। ਈ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਜੈਸਮੀਨ ਭਸੀਨ ਨੇ ਇਹ ਖੁਲਾਸਾ ਕੀਤਾ।
ਉਨ੍ਹਾਂ ਦੱਸਿਆ ਕਿ ਈਵੈਂਟ 'ਚ ਉਨ੍ਹਾਂ ਨੂੰ ਸਨ-ਗਲਾਸਿਸ ਪਾਉਣੇ ਪਏ। ਟੀਮ ਨੇ ਉਨ੍ਹਾਂ ਦੀ ਮਦਦ ਕੀਤੀ ਪਰ ਇਕ ਟਾਈਮ ਤੋਂ ਬਾਅਦ ਕੁਝ ਵੀ ਦੇਖਣ 'ਚ ਅਸਮਰੱਥ ਮਹਿਸੂਸ ਕੀਤਾ। ਫਿਰ ਦੇਰ ਰਾਤ ਡਾਕਟਰ ਕੋਲ ਗਏ ਤਾਂ ਉਨ੍ਹਾਂ ਦੱਸਿਆ ਕਿ ਮੇਰੀ ਅੱਖ ਦਾ ਕਾਰਨੀਆ ਡੈਮੇਜ ਹੋ ਗਿਆ ਹੈ, ਉਨ੍ਹਾਂ ਪੱਟੀ ਬੰਨ੍ਹੀ ਤੇ ਤੁਰੰਤ ਮੁੰਬਈ ਆ ਗਈ। ਇੱਥੇ ਆ ਕੇ ਆਪਣਾ ਇਲਾਜ ਸ਼ੁਰੂ ਕਰਵਾਇਆ।
ਆਪਣੀ ਮੌਜੂਦ ਕੰਡੀਸ਼ਨ ਬਾਰੇ ਦੱਸਦਿਆ ਜੈਸਮੀਨ ਨੇ ਕਿਹਾ ਕਿ ਮੈਨੂੰ ਕਾਫੀ ਦਰਦ ਮਹਿਸੂਸ ਹੋ ਰਿਹਾ ਹੈ। ਡਾਕਟਰ ਨੇ ਕਿਹਾ ਹੈ ਕਿ ਮੈਂ ਅਗਲੇ 4-5 ਦਿਨਾਂ ਤਕ ਠੀਕ ਹੋ ਜਾਵਾਂਗੀ ਪਰ ਉਦੋਂ ਤਕ ਆਪਣੀ ਖ਼ਿਆਲ ਰੱਖਣਾ ਹੋਵੇਗਾ। ਇਹ ਮੇਰੇ ਲਈ ਆਸਾਨ ਨਹੀਂ ਹੈ ਕਿਉਂਕਿ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਦਰਦ ਕਾਰਨ ਮੈਨੂੰ ਸੌਣ ਵਿਚ ਵੀ ਦਿੱਕਤ ਆ ਰਹੀ ਹੈ। ਮੈਨੂੰ ਉਮੀਦ ਹੈ ਕਿ ਜਲਦੀ ਠੀਕ ਹੋ ਕੇ ਵਾਪਸ ਪਰਤਾਂਗੀ।
suddenly The Vision Stopped The Eyes Began To Burn The Famous Actress Said In Pain As Soon As She Put On The Lenses
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)