ਕੰਨੜ ਫਿਲਮ ਨਿਰਦੇਸ਼ਕ ਗੁਰੂ ਪ੍ਰਸਾਦ (director guru prasad) ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਉਹ 52 ਸਾਲਾਂ ਦੇ ਸਨ। ਉਹ ਬੈਂਗਲੁਰੂ ਉੱਤਰੀ ਦੇ ਮਦਨਾਯਕਨਹੱਲੀ ਵਿੱਚ ਸਥਿਤ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਸੀ। ਗੁਆਂਢ ‘ਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਘਰ ‘ਚੋਂ ਬਦਬੂ ਆਈ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ 10 ਦਿਨ ਪਹਿਲਾਂ ਹੋਈ ਸੀ। ਉਨ੍ਹਾਂ ਨੇ ਕਥਿਤ ਤੌਰ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਉਤੇ ਕਾਫੀ ਕਰਜ਼ਾ ਸੀ।ਗੁਰੂ ਪ੍ਰਸਾਦ ਪਿਛਲੇ 8 ਮਹੀਨਿਆਂ ਤੋਂ ਇਸ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਗੁਰੂ ਪ੍ਰਸਾਦ ਨੇ ਹਾਲ ਹੀ ਵਿੱਚ ਦੁਬਾਰਾ ਵਿਆਹ ਕਰਵਾਇਆ ਸੀ। ਗੁਰੂ ਪ੍ਰਸਾਦ ਨੇ ਸਾਲ 2006 ਵਿੱਚ ਕੰਨੜ ਫਿਲਮ ‘ਮਾਤਾ’ ਨਾਲ ਨਿਰਦੇਸ਼ਕ ਅਤੇ ਅਭਿਨੇਤਾ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਅਡੇਲੂ ਮੰਜੂਨਾਥ’, ‘ਇਰਾਅਡੇਨ ਸਾਲਾ’ ਅਤੇ ‘ਰੰਗਨਾਇਕ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ। ਗੁਰੂ ਪ੍ਰਸਾਦ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ।
Famous Film Director And Actor Guru Prasad Died Under Suspicious Circumstances Body Found In The House
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)