ਪੇਂਡੂ ਪਿਛੋਕੜ ’ਤੇ ਇਕ ਵੱਡਾ ਸੰਦੇਸ਼ ਦੇਣ ਵਾਲੀ ਭਾਰਤ ਦੀ ਅਧਿਕਾਰਤ ਐਂਟਰੀ ‘ਮਿਸਿੰਗ ਲੇਡੀਜ਼’ ਨੂੰ ਹੁਣ 97ਵੇਂ ਆਸਕਰ ਪੁਰਸਕਾਰ ਤੋਂ ਬਾਹਰ ਕਰ ਦਿੱਤਾ ਗਿਆ ਹੈ। ਆਮਿਰ ਖਾਨ ਦੇ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਲਗਾਨ ਤੋਂ ਬਾਅਦ ਇਹ ਦੂਜੀ ਨਾਮਜ਼ਦ ਫਿਲਮ ਹੈ, ਜਿਸ ਨੂੰ ਅਕੈਡਮੀ ਐਵਾਰਡਜ਼ ’ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਪਰ ਸੰਧਿਆ ਸੂਰੀ ਦੀ ਹਿੰਦੀ ਫਿਲਮ ‘ਸੰਤੋਸ਼’ ਨੂੰ ਅਗਲੇ ਪੜਾਅ ’ਚ ਸ਼ਾਮਲ ਕੀਤਾ ਗਿਆ ਸੀ। ਸੰਧਿਆ ਸੂਰੀ ਦੁਆਰਾ ਲਿਖੀ ਅਤੇ ਨਿਰਦੇਸ਼ਤ ਇਸ ਫਿਲਮ ਨੂੰ ‘ਵਿਦੇਸ਼ੀ ਫੀਚਰ ਫਿਲਮ’ ਦੀ ਸ਼ੇ੍ਣੀ ਵਿੱਚ ਭੇਜਿਆ ਗਿਆ ਸੀ।ਕਿਰਨ ਰਾਓ ਦੇ ਨਿਰਦੇਸ਼ਨ ’ਚ ਬਣੀ ‘ਮਿਸਿੰਗ ਲੇਡੀਜ਼’ ਚੋਟੀ ਦੀਆਂ ਪੰਜ ਫਿਲਮਾਂ ’ਚ ਚੁਣੀਆਂ ਜਾਣ ਵਾਲੀਆਂ ਆਖਰੀ 15 ਫਿਲਮਾਂ ’ਚ ਸ਼ਾਮਲ ਹੋਣ ਤੋਂ ਖੁੰਝ ਗਈ। ਆਮਿਰ ਖਾਨ ਪ੍ਰੋਡਕਸ਼ਨ, ਜਿਓ ਸਟੂਡੀਓਜ਼ ਅਤੇ ਕਿੰਡਲਿੰਗ ਪ੍ਰੋਡਕਸ਼ਨ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ‘ਮਿਸਿੰਗ ਲੇਡੀਜ਼’ ਇਸ ਸਾਲ ਆਸਕਰ ’ਚ ਜਗ੍ਹਾ ਨਹੀਂ ਬਣਾ ਸਕੀ ਪਰ ਉਹ ਹੁਣ ਤੱਕ ਦੇ ਸਫਰ ’ਚ ਮਿਲੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦੀ ਹਨ। ਆਸਕਰ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਵੇਗਾ।
ਉੱਥੇ ਹੀ ਹਿੰਦੀ ਭਾਸ਼ਾ ਦੀ ਕ੍ਰਾਈਮ ਡਰਾਮਾ ‘ਸੰਤੋਸ਼’ ਬ੍ਰਿਟਿਸ਼-ਭਾਰਤੀ ਫਿਲਮ ਨਿਰਮਾਤਾ ਅਤੇ ਲੇਖਕ ਸੰਧਿਆ ਸੂਰੀ ਨੇ ਬਣਾਈ ਹੈ। ਇਸ ਵਿੱਚ ਸ਼ਹਾਨਾ ਗੋਸਵਾਮੀ ਅਤੇ ਸੁਨੀਤਾ ਰਾਜਵਾਰ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਨੇ ਚੁਣੀਆਂ ਗਈਆਂ 15 ਫਿਲਮਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਸੰਧਿਆ ਸੂਰੀ ਦੇ ਪਿਤਾ ਭਾਰਤ ਤੋਂ ਬ੍ਰਿਟੇਨ ਚਲੇ ਗਏ ਸਨ ਅਤੇ ਸੰਧਿਆ ਦਾ ਜਨਮ ਉਥੇ ਹੋਇਆ ਸੀ। ਉੱਤਰੀ ਭਾਰਤ ’ਤੇ ਆਧਾਰਿਤ ਇਹ ਫਿਲਮ ਇਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਥਾਂ ਪੁਲਿਸ ਦੀ ਨੌਕਰੀ ਕਰਦੀ ਹੈ। ਫਿਲਮ ਦੀ ਸ਼ੂਟਿੰਗ ਲਖਨਊ ’ਚ ਕੀਤੀ ਗਈ ਹੈ। ਇਸੇ ਤਰ੍ਹਾਂ ਦਿੱਲੀ ’ਚ ਸੈੱਟ ਕੀਤੀ ਗਈ ਲਘੂ ਫਿਲਮ ‘ਅਨੁਜਾ’ ਵੀ ਭਾਰਤ ਦੇ ਅਗਲੇ ਪੜਾਅ ’ਚ ਜਾ ਰਹੀ ਹੈ। 15 ਸ਼ਾਰਟਲਿਸਟ ਕੀਤੀਆਂ ਗਈਆਂ ਫਿਲਮਾਂ ਦੀ ਸੂਚੀ ਵਿੱਚ ‘ਐਮੇਲੀਆ ਪੇਰੇਜ਼’ (ਫਰਾਂਸ), ‘ਆਈ ਐਮ ਸਟਿਲ ਹੀਅਰ’ (ਬ੍ਰਾਜ਼ੀਲ), ‘ਯੂਨੀਵਰਸਲ ਲੈਂਗੂਏਜ’ (ਕੈਨੇਡਾ), ‘ਵੇਵਜ਼" (ਚੈੱਕ ਗਣਰਾਜ), "ਦਿ ਗਰਲ ਵਿਦ ਦ ਦ ਨੀਡਲ" (ਡੈਨਮਾਰਕ) ਅਤੇ "ਦ ਸੀਡ ਆਫ ਦ ਸੈਕਰਡ ਫਿਜੀਰ" (ਜਰਮਨੀ) ਵੀ ਸ਼ਾਮਲ ਹਨ। ਹੋਰ ਭਾਗੀਦਾਰਾਂ ਵਿੱਚ ਟੱਚ (ਆਈਸਲੈਂਡ), ਨੀਕੈਪ (ਆਇਰਲੈਂਡ), ਫਰੋਮ ਗਰਾਊਂਡ ਜ਼ੀਰੋ (ਫਿਲਸਤੀਨ) ਆਦਿ ਸ਼ਾਮਲ ਹਨ।
lapata Ladies Out Of Oscars santosh Gets Lead Kiran Rao And Aamir s Film Misses Last 15 Films
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)