ਮਸ਼ਹੂਰ ਰੈਪਰ Raftaar ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਨ੍ਹੀਂ ਦਿਨੀਂ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਲਈ ਚਰਚਾ ਵਿਚ ਹੈ। ਰਫਤਾਰ ਦਾ ਪਹਿਲਾ ਵਿਆਹ ਕੋਮਲ ਵੋਹਰਾ ਨਾਲ ਹੋਇਆ ਸੀ ਪਰ ਦੋਵੇਂ 5 ਸਾਲ ਪਹਿਲਾਂ ਵੱਖ ਹੋ ਗਏ ਸਨ। ਰੈਪਰ ਨੇ ਇਕ ਵਾਰ ਫਿਰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਹੈ। ਹਾਂ, ਉਸ ਨੇ ਦੂਜੀ ਵਾਰ ਵਿਆਹ ਕੀਤਾ ਹੈ ਤੇ ਉਸ ਦੇ ਵਿਆਹ ਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ।ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਫਤਾਰ ਨੇ ਅੱਜ ਯਾਨੀ 31 ਜਨਵਰੀ ਨੂੰ ਨਜ਼ਦੀਕੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ਵਿਚ ਦੂਜਾ ਵਿਆਹ ਕਰਵਾਇਆ ਹੈ। Raftaar ਦੀ ਦੁਲਹਨ ਫੈਸ਼ਨ ਸਟਾਈਲਿਸਟ ਅਤੇ ਅਦਾਕਾਰਾ ਮਨਰਾਜ ਜਵੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਰਿਸ਼ਤੇ ਬਾਰੇ ਬਹੁਤ ਚਰਚਾ ਹੋ ਰਹੀ ਸੀ। ਆਖ਼ਰਕਾਰ ਉਨ੍ਹਾਂ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ।

ਰਫਤਾਰ ਤੇ Manraj Jawanda ਦੇ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਹਮਣੇ ਆਈ ਹੈ। ਜੋੜੇ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ, ਤਸਵੀਰ ਵਿਚ ਦੋਵਾਂ ਦੇ ਪਰਿਵਾਰਕ ਮੈਂਬਰ ਵੀ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀਆਂ ਫੋਟੋਆਂ 'ਤੇ ਪਿਆਰ ਭਰੇ ਸ਼ਬਦ ਬੋਲਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਵਿਆਹ ਦੱਖਣੀ ਭਾਰਤੀ ਰਵਾਇਤਾਂ ਰਸਮਾਂ ਅਨੁਸਾਰ ਹੋਇਆ। ਰਫਤਾਰ ਅਤੇ ਮਨਰਾਜ ਜਵੰਦਾ ਦੇ ਪ੍ਰੀ-ਵੈਡਿੰਗ ਫੰਕਸ਼ਨ ਨਾਲ ਸਬੰਧਿਤ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ। ਜਿਨ੍ਹਾਂ ਵਿੱਚੋਂ ਇੱਕ ਉਨ੍ਹਾਂ ਦੇ ਹਲਦੀ ਸਮਾਰੋਹ ਦੀ ਤਸਵੀਰ ਵੀ ਹੈ। ਇਹ ਜੋੜੀ ਪੀਲੇ ਅਤੇ ਚਿੱਟੇ ਰੰਗ ਦੇ ਪਹਿਰਾਵੇ ਵਿਚ ਬਹੁਤ ਸੁੰਦਰ ਲੱਗ ਰਹੀ ਹੈ। ਪੂਰਾ ਪਰਿਵਾਰ ਹਲਦੀ ਦੀ ਰਸਮ ਵਿਚ ਖ਼ੁਸ਼ੀ ਨਾਲ ਜਸ਼ਨ ਮਨਾਉਂਦਾ ਦਿਖਾਈ ਦੇ ਰਿਹਾ ਹੈ।