ਸੁਪਰਸਟਾਰ ਰਜਨੀਕਾਂਤ ਦੀ ਮੋਸਟ ਅਵੇਟੇਡ ਫ਼ਿਲਮ ‘ਜੇਲਰ 2’ ਸਿਨੇਮਾਘਰਾਂ ਵਿੱਚ ਰਿਲੀਜ਼ ਤੋਂ ਪਹਿਲਾਂ ਹੀ ਵੱਡੀ ਡੀਲ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਨਿਰਦੇਸ਼ਕ ਨੇਲਸਨ ਦਿਲੀਪਕੁਮਾਰ ਦੀ ਇਸ ਫ਼ਿਲਮ ਦੇ OTT ਅਧਿਕਾਰ ਕਥਿਤ ਤੌਰ ’ਤੇ ₹160 ਕਰੋੜ ਵਿੱਚ ਵੇਚੇ ਗਏ ਹਨ।
‘ਬਾਲੀਵੁੱਡ ਹੰਗਾਮਾ’ ਦੀ ਰਿਪੋਰਟ ਮੁਤਾਬਕ ਇਹ ਇਸ ਸਾਲ ਦੀਆਂ ਸਭ ਤੋਂ ਵੱਡੀਆਂ OTT ਡੀਲਾਂ ਵਿੱਚੋਂ ਇੱਕ ਹੈ ਅਤੇ ਇਸ ਨੇ ਥਲਪਤੀ ਵਿਜੇ ਦੀ ‘ਲਿਓ’ ਨਾਲ ਜੁੜੇ ਪਿਛਲੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ, ਅਜੇ ਤੱਕ ਉਸ OTT ਪਲੇਟਫਾਰਮ ਦਾ ਨਾਂ ਸਾਹਮਣੇ ਨਹੀਂ ਆਇਆ ਜਿਸ ਨੇ ਫ਼ਿਲਮ ਦੇ ਡਿਜੀਟਲ ਅਧਿਕਾਰ ਖਰੀਦੇ ਹਨ।
‘ਜੇਲਰ 2’ ਸਾਲ 2023 ਵਿੱਚ ਰਿਲੀਜ਼ ਹੋਈ ਰਜਨੀਕਾਂਤ ਦੀ ਬਲਾਕਬਸਟਰ ਫ਼ਿਲਮ ‘ਜੇਲਰ’ ਦਾ ਸੀਕਵਲ ਹੈ। ਪਹਿਲੇ ਭਾਗ ਨੇ ਦੁਨੀਆ ਭਰ ਵਿੱਚ ₹600 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ ਅਤੇ ਇਹ ਰਜਨੀਕਾਂਤ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਵਿੱਚ ਸ਼ਾਮਲ ਹੈ। ਮੇਕਰਸ ਵੱਲੋਂ ‘ਜੇਲਰ 2’ ਦੀ ਰਿਲੀਜ਼ ਡੇਟ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਫ਼ਿਲਮ 15 ਅਕਤੂਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
jailer 2 Secures 160 Crore Ott Deal Sets A Major Record Before Release
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)