ਪਪੀਤੇ ਨੂੰ ਸਿਹਤ ਦਾ ਖ਼ਜ਼ਾਨਾ ਕਿਹਾ ਜਾਂਦਾ ਹੈ। ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਸਿਹਤ ਮਾਹਿਰ ਵੀ ਰੋਜ਼ਾਨਾ ਖਾਲੀ ਪੇਟ ਪੱਕੇ ਹੋਏ ਪਪੀਤੇ ਨੂੰ ਖਾਣ ਦੀ ਸਲਾਹ ਦਿੰਦੇ ਹਨ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਬਵਾਸੀਰ ਦੇ ਰੋਗੀਆਂ ਲਈ ਇਸ ਨੂੰ ਰਾਮਬਾਣ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ, ਕੱਚਾ ਪਪੀਤਾ ਖਾਣ ਦੇ ਵੀ ਕਈ ਫਾਇਦੇ ਹਨ। ਤੁਸੀਂ ਚਾਹੋ ਤਾਂ ਕੱਚੇ ਪਪੀਤੇ ਨੂੰ ਉਬਾਲ ਕੇ ਖਾ ਸਕਦੇ ਹੋ ਜਾਂ ਸਲਾਦ 'ਚ ਵੀ ਸ਼ਾਮਲ ਕਰ ਸਕਦੇ ਹੋ। ਤੁਸੀਂ ਕੱਚੇ ਪਪੀਤੇ ਦੀ ਵਰਤੋਂ ਕਰ ਕੇ ਵੀ ਸੁਆਦੀ ਸਬਜ਼ੀ ਬਣਾ ਸਕਦੇ ਹੋ। ਆਓ ਬਿਨਾਂ ਕਿਸੇ ਦੇਰੀ ਦੇ ਜਾਣਦੇ ਹਾਂ ਕੱਚਾ ਪਪੀਤਾ ਖਾਣ ਦੇ ਅਣਗਿਣਤ ਫਾਇਦੇ।
ਅੱਜ-ਕੱਲ੍ਹ ਲੋਕ ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਬਦਲਦੀ ਜੀਵਨ ਸ਼ੈਲੀ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹਨ। ਪਾਚਨ ਕਿਰਿਆ ਨੂੰ ਦਰੁਸਤ ਰੱਖਣ ਲਈ ਭੋਜਨ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕੱਚਾ ਪਪੀਤਾ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ 'ਚ ਫਾਈਬਰ ਦੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਕੱਚੇ ਪਪੀਤੇ ਦਾ ਸੇਵਨ ਐਸੀਡਿਟੀ, ਬਲੋਟਿੰਗ ਤੇ ਕਬਜ਼ ਵਰਗੀਆਂ ਪਾਚਨ ਸਮੱਸਿਆਵਾਂ ਨੂੰ ਘਟਾਉਣ 'ਚ ਮਦਦ ਕਰਦਾ ਹੈ।
ਜੇਕਰ ਤੁਸੀਂ ਭਾਰ ਘਟਾਉਣ ਵਾਲੀ ਖੁਰਾਕ ਦਾ ਪਾਲਣ ਕਰਦੇ ਹੋ ਤਾਂ ਕੱਚਾ ਪਪੀਤਾ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਇਸ ਵਿਚ ਕੈਲੋਰੀ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਆਸਾਨੀ ਨਾਲ ਆਪਣੀ ਡਾਈਟ 'ਚ ਖਾ ਸਕਦੇ ਹੋ। ਕੱਚਾ ਪਪੀਤਾ ਖਾਣ ਨਾਲ ਅੰਤੜੀ ਦੀ ਪ੍ਰਕਿਰਿਆ ਆਸਾਨ ਹੋ ਜਾਂਦੀ ਹੈ। ਤੁਸੀਂ ਇਸ ਨੂੰ ਉਬਾਲ ਕੇ ਖਾ ਸਕਦੇ ਹੋ ਜਾਂ ਤੁਸੀਂ ਚਾਹੋ ਤਾਂ ਸਲਾਦ ਦੇ ਰੂਪ 'ਚ ਵੀ ਖਾ ਸਕਦੇ ਹੋ। ਕੱਚਾ ਪਪੀਤਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ 'ਚ ਕਾਫੀ ਮਾਤਰਾ 'ਚ ਕੈਰੋਟੀਨੋਇਡ ਹੁੰਦਾ ਹੈ, ਜੋ ਸਰੀਰ 'ਚ ਵਿਟਾਮਿਨ ਏ ਦਾ ਨਿਰਮਾਣ ਕਰਦਾ ਹੈ ਜਿਸ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ। ਇਹ ਸਰੀਰ ਲਈ ਕੁਦਰਤੀ ਡੀਟੌਕਸੀਫਾਇਰ ਦਾ ਕੰਮ ਕਰਦਾ ਹੈ। ਇਸ ਦੇ ਲਈ ਤੁਸੀਂ ਰੋਜ਼ਾਨਾ ਕੱਚਾ ਪਪੀਤਾ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਡੇ ਸਰੀਰ ਤੋਂ ਫਾਲਤੂ ਪਦਾਰਥ ਬਾਹਰ ਨਿਕਲਦੇ ਹਨ, ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।





