ਅੱਖਾਂ ਦੇ ਤਾਲਮੇਲ ਕਾਰਨ ਹੀ ਦੋਵੇਂ ਇਕੱਠੇ ਇਕ ਚੀਜ਼ 'ਤੇ ਫੋਕਸ ਕੇਂਦਰਿਤ ਕਰਨ ਦੇ ਯੋਗ ਹੁੰਦੇ ਹਨ, ਪਰ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਦੀਆਂ ਅੱਖਾਂ ਨੂੰ ਦੇਖ ਕੇ ਪਤਾ ਹੀ ਚੱਲਦਾ ਕਿ ਉਹ ਕਿੱਥੇ ਦੇਖ ਰਹੇ ਹਨ ਤੇ ਕਿਸ ਨਾਲ ਗੱਲ ਕਰ ਰਹੇ ਹਨ। ਅੱਖਾਂ ਦੇ ਇਸ ਕਮਜ਼ੋਰ ਤਾਲਮੇਲ ਨੂੰ ਭੈਂਗਾਪਣ ਕਿਹਾ ਜਾਂਦਾ ਹੈ। ਇਸ ਸਥਿਤੀ 'ਚ ਅੱਖਾਂ ਇੱਕੋ ਸਮੇਂ ਵੱਖ-ਵੱਖ ਦਿਸ਼ਾਵਾਂ 'ਚ ਦੇਖਦੀਆਂ ਹਨ। ਇਸ ਸਮੱਸਿਆ ਵਿਚ ਇਕ ਜਾਂ ਦੋਵੇਂ ਅੱਖਾਂ ਪ੍ਰਭਾਵਿਤ ਹੋ ਸਕਦੀਆਂ ਹਨ।ਇਹ ਸਮੱਸਿਆ ਅੱਖਾਂ ਦੇ ਅੰਦਰਲੇ ਹਿੱਸੇ ਦੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਦਿਮਾਗ ਅਤੇ ਅੱਖਾਂ ਦੇ ਵਿਚਕਾਰ ਕੁਨੈਕਸ਼ਨ 'ਚ ਸਮੱਸਿਆ ਕਾਰਨ ਪੈਦਾ ਹੋ ਸਕਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸਮੱਸਿਆ ਜ਼ਿਆਦਾਤਰ ਬਚਪਨ 'ਚ ਹੁੰਦੀ ਹੈ ਪਰ ਇਹ ਕਿਸੇ ਵੀ ਸਮੇਂ ਹੋ ਸਕਦੀ ਹੈ। ਭੈਂਗਾਪਣ ਦੁਰਘਟਨਾ, ਅੱਖ ਦੀ ਸੱਟ ਜਾਂ ਕਿਸੇ ਹੋਰ ਸਿਹਤ ਸਮੱਸਿਆ ਕਾਰਨ ਵੀ ਹੋ ਸਕਦਾ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਦੇਖਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।
ਭੈਂਗਾਪਣ ਨੂੰ ਸਟ੍ਰਾਬਿਸਮਸ ਜਾਂ ਕ੍ਰਾਸਡ ਆਈਜ਼ ਵੀ ਕਿਹਾ ਜਾਂਦਾ ਹੈ। ਇਹ ਅੱਖਾਂ ਨਾਲ ਜੁੜੀ ਅਜਿਹੀ ਸਮੱਸਿਆ ਹੈ। ਜਿਸ ਵਿੱਚ ਦੋਵੇਂ ਅੱਖਾਂ ਸਿੱਧੀ ਰੇਖਾ 'ਚ ਨਹੀਂ ਹੁੰਦੀਆਂ ਭਾਵ, ਇਕ ਅੱਖ ਅੰਦਰ ਵੱਲ, ਬਾਹਰ, ਉੱਪਰ ਜਾਂ ਹੇਠਾਂ ਵੱਲ ਜਾਂਦੀ ਹੈ, ਜਦੋਂਕਿ ਦੂਜੀ ਅੱਖ ਸਿੱਧੀ ਰਹਿੰਦੀ ਹੈ ਜਿਸ ਕਾਰਨ ਦੋਵੇਂ ਅੱਖਾਂ ਇੱਕੋ ਥਾਂ 'ਤੇ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੀਆਂ। ਵੱਖ-ਵੱਖ ਦਿਸ਼ਾਵਾਂ ਵਿਚ ਦੇਖਦੀਆਂ ਹਨ।
ਮਾਸਪੇਸ਼ੀਆਂ ਦਾ ਅਸੰਤੁਲਨ: ਸਾਡੀਆਂ ਅੱਖਾਂ ਦੀ ਮੂਵਮੈਂਟ ਛੇ ਮਾਸਪੇਸ਼ੀਆਂ ਕਾਰਨ ਹੁੰਦੀ ਹੈ। ਜੇਕਰ ਇਹ ਮਾਸਪੇਸ਼ੀਆਂ ਕਮਜ਼ੋਰ ਜਾਂ ਅਸੰਤੁਲਿਤ ਹੋ ਜਾਂਦੀਆਂ ਹਨ ਤਾਂ ਇਕ ਅੱਖ ਦੂਜੀ ਦਿਸ਼ਾ ਵਿਚ ਮੁੜ ਸਕਦੀ ਹੈ, ਜਿਸ ਨਾਲ ਭੈਂਗਾਪਣ ਹੋ ਸਕਦਾ ਹੈ।
ਸਿਹਤ ਸਬੰਧੀ ਸਥਿਤੀਆਂ: ਸੇਰੇਬ੍ਰਲ ਪਾਲਸੀ (Cerebral Palsy), ਡਾਊਨ ਸਿੰਡਰੋਮ (Down Syndrom) ਜਾਂ ਸਿਰ ਦੀ ਸੱਟ ਵਰਗੀਆਂ ਕੁਝ ਬਿਮਾਰੀਆਂ ਕਾਰਨ ਵੀ ਭੈਂਗਾਪਣ ਹੋ ਸਕਦਾ ਹੈ।
ਨਸਾਂ ਦਾ ਨੁਕਸਾਨ: ਅੱਖਾਂ ਨੂੰ ਹਿਲਾਉਣ-ਡੁਲਾਉਣ ਵਾਲੀਆਂ ਨਸਾਂ ਨੂੰ ਨੁਕਸਾਨ ਪਹੁੰਚਣ ਨਾਲ ਵੀ ਭੈਂਗਾਪਣ ਹੋ ਸਕਦਾ ਹੈ।
ਨਜ਼ਰ ਸਬੰਧੀ ਸਮੱਸਿਆਵਾਂ: ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਅੱਖਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਦੂਰਦ੍ਰਿਸ਼ਟੀ (ਦੂਰ ਦੀਆਂ ਵਸਤੂਆਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ) ਜਾਂ ਨਿਕਟ ਦ੍ਰਿਸ਼ਟੀ (ਨੇੜਲੀਆਂ ਵਸਤੂਆਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ) ਤਾਂ ਇਸ ਨਾਲ ਵੀ ਭੈਂਗਾਪਣ ਹੋ ਸਕਦਾ ਹੈ।
ਜੈਨੇਟਿਕ ਕਾਰਨ: ਜੇਕਰ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਭੈਂਗਾਪਣ ਹੈ ਤਾਂ ਵੀ ਇਸ ਦਾ ਖ਼ਤਰਾ ਵਧ ਜਾਂਦਾ ਹੈ।





