ਵਿਦੇਸ਼ ਵਿੱਚ ਪੜ੍ਹਾਈ ਲਈ ਜਾ ਰਹੇ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਪੜੋ ਖ਼ਾਲਸਾ ਏਡ ਵਾਲੇ ਰਵੀ ਸਿੰਘ ਦੀ ਅਪੀਲ

06/02/2023 | Public Times Bureau | England

ਯੂ.ਕੇ ਪੜ੍ਹਨ ਆਏ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਪੰਜਾਬ ਬੈਠੇ ਮਾਪਿਆਂ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਪੰਜਾਬ ਵਿੱਚ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿਚ ਭੇਜਣ ਦਾ ਰਿਵਾਜ਼ ਬੜੇ ਜੋਰਾਂ ਤੇ ਚੱਲ ਰਿਹਾ ਹੈ। ਅਸੀਂ ਬੱਚਿਆਂ ਦੇ ਮਾਪਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਬੱਚੇ ਜਹਾਜ ਚਾੜ੍ਹਨ ਤੋਂ ਪਹਿਲਾਂ ਇਕ ਵਾਰ ਉਸ ਮੁਲਕ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਜਰੂਰ ਲਉ, ਜਿੱਥੇ ਬੱਚੇ ਨੂੰ ਭੇਜ ਰਹੇ ਹੋ। ਜਿਵੇਂ ਕਿ ; - ਬੱਚੇ ਦੀ ਇੰਗਲੈਂਡ ਵਿਚ ਰਿਹਾਇਸ਼ ਲਈ ਘੱਟ ਤੋਂ ਘੱਟ 6 ਮਹੀਨੇ ਦਾ ਕੰਟਰੈਕਟ ਪੰਜਾਬ ਤੋਂ ਹੀ ਯਕੀਨੀ ਬਣਾਇਆ ਜਾਵੇ। - ਘੱਟ ਤੋਂ ਘੱਟ 1 ਮਹੀਨੇ ਲਈ ਖਾਣ-ਪੀਣ ਲਈ ਪੈਸੇ ਦਾ ਪ੍ਰਬੰਧ ਲਾਜ਼ਮੀ ਕੀਤਾ ਜਾਵੇ। - ਪੜ੍ਹਾਈ ਦੇ ਵੀਜ਼ੇ ਬਾਰੇ ਏਜੰਟ ਤੋਂ ਪੁਖਤਾ ਜਾਣਕਾਰੀ ਲਈ ਜਾਵੇ ਕਿ ਕਿਹੜੀ ਪੜ੍ਹਾਈ ਹੈ- ਕਿੰਨੇ ਸਮੇਂ ਦੀ ਹੈ- ਕਲਾਸਾਂ ਕਿੰਨੇ ਦਿਨ ਹਨ- ਮੁੱਖ ਸ਼ਹਿਰ ਤੋਂ ਯੂਨੀਵਰਸਿਟੀ ਕਿੰਨੀ ਦੂਰ ਹੈ- ਇਸਦੇ ਨਾਲ ਹੀ ਅਸੀਂ ਪੰਜਾਬ ਦੇ ਏਜੰਟਾਂ ਨੂੰ ਵੀ ਤਾਕੀਦ ਕਰਦੇ ਹਾਂ ਕਿ ਉਹ ਚੰਦ ਪੈਸਿਆਂ ਲਈ ਆਸਵੰਦ ਲੋਕਾਂ ਦੇ ਭਰੋਸੇ ਨਾਲ ਖਿਲਵਾੜ ਨਾ ਕਰਨ। ਬੱਚਿਆਂ ਨੂੰ ਸਹੀ ਵੀਜ਼ੇ ਰਾਹੀਂ ਬਾਹਰਲੇ ਮੁਲਕ ਭੇਜਿਆ ਜਾਵੇ। ਅਸੀਂ ਰੋਜ਼ਾਨਾ ਦੇਖ ਰਹੇ ਹਾਂ ਕਿ ਪੜ੍ਹਾਈ ਦੇ ਵੀਜੇ ਨੂੰ ਸਿਰਫ ਇੰਗਲੈਂਡ ਆਉਣ ਦਾ ਜ਼ਰੀਆ ਦੱਸ ਕੇ ਏਜੰਟ ਭੋਲੇ ਲੋਕਾਂ ਨੂੰ ਠੱਗ ਰਹੇ ਨੇ। ਅਸੀਂ ਇਕ ਵਾਰ ਫਿਰ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਖੁਦ ਚੁੱਕਣ। ਕਿਉਂਕਿ ਇਨ੍ਹਾਂ ਮੁਲਕਾਂ ਵਿੱਚ ਜਦੋਂ ਬੱਚਾ ਅੱਧੀ ਰਾਤ ਨੂੰ ਇਕੱਲਾ ਸੜਕ ਉੱਤੇ ਘੁੰਮਦਾ ਹੈ ਤਾਂ ਉਸਦੀ ਬਾਂਹ ਫੜਨ ਵਾਲਾ ਕੋਈ ਨੀ ਹੁੰਦਾ। ਇਹੀ ਕਾਰਨ ਹੈ ਕਿ ਬੱਚੇ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਨੇ।

Ravi Singh s Appeal To Students Who Are Going To Study Abroad And Their Parents To Read Khalsa Aid


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App