ਸੰਧੂ ਨਾਂਅ ਦੇ ਮਕਾਨ ਮਾਲਕ ਦਾ ਕਿਰਾਏਦਾਰਾਂ ਨੇ ਭੰਨਿਆ ਘਰ-ਟ੍ਰਿਬਿਊਨਲ ਰਾਹੀਂ ਕਰਵਾਇਆ ਸੀ ਖਾਲੀ

25/04/2023 | Public Times Bureau | New Zealand

ਕਿਰਾਏਦਾਰਾਂ ਵੱਲੋਂ ਕਿਰਾਇਆ ਨਾ ਦੇਣ ਕਾਰਨ ਅਤੇ ਹੋਰ ਬਿਲ ਨਾ ਤਾਰਨ ਕਰਕੇ ਸੰਧੂ ਨਾਂਅ ਦੇ ਇਕ ਵਿਅਕਤੀ ਵੱਲੋਂ ਆਪਣਾ ਮਕਾਨ ਟੀਨੈਂਸੀ ਟ੍ਰਿਬਿਊਨਲ ਦੇ ਦਖਲਾ ਬਾਅਦ ਖਾਲੀ ਕਰਵਾਇਆ ਜਾ ਰਿਹਾ ਸੀ। ਪਰ ਜ਼ੁਲਮੀ ਕਿਰਾਏਦਾਰਾਂ ਨੇ ਸ਼ਾਇਦ ਜ਼ਿੱਦ ਦੀ ਵਜ਼੍ਹਾ ਕਰਕੇ ਇਸ ਘਰ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਕੇ ਅਜਿਹਾ ਕਰ ਦਿੱਤਾ ਕਿ ਉਸਨੂੰ ਮੁੜ ਸੰਵਾਰਨਾ ਵੀ ਨਾਮੁਮਕਿਨ ਹੋ ਗਿਆ ਹੈ। ਕੰਧਾਂ ਵਿਚ ਲੱਤਾਂ ਮਾਰ ਕੇ ਵੱਡੇ-ਵੱਡੇ ਮੋਰੇ ਕਰ ਦਿੱਤੇ ਗਅ, ਖਿੜਕੀਆਂ ਤੋੜ ਦਿੱਤੀਆਂ, ਵਾਰਡਰੋਬ ਤੋੜ ਦਿਤੇ ਟੂਟੀਆਂ ਚਲਾ ਕੇ ਪਾਣੀ ਘਰ ਵਿਚ ਛੱਡ ਦਿੱਤਾ ਗਿਆ। ਘਰ ਦੇ ਵਿਚ ਮੱਛੀਆਂ ਤੱਕ ਛੱਡ ਦਿਤੀਆਂ ਤਾਂ ਕਿ ਘਰ ਗੰਧ ਨਾਲ ਭਰ ਜਾਵੇ। 17 ਅਪ੍ਰੈਲ ਨੂੰ ਘਰ ਖਾਲੀ ਕਰਨ ਬਾਅਦ ਇਹ 22 ਵਿਅਕਤੀਆਂ ਦਾ ਗਰੁੱਪ ਰਾਤ ਨੂੰ ਆਇਆ ਅਤੇ ਇਹ ਕਾਰਾ ਕਰ ਗਿਆ। ਪੁਲਿਸ ਨੂੰ ਬੁਲਾਇਆ ਗਿਆ ਸੀ, ਪਰ ਪੁਲਿਸ ਨਹੀਂ ਆਈ। ਪੁਲਿਸ ਨੂੰ ਇਸ ਸਬੰਧੀ 21 ਅਪ੍ਰੈਲ ਨੂੰ ਰਿਪੋਰਟ ਕੀਤੀ ਗਈ ਹੈ। ਇਹ ਜ਼ੁਲਮੀ ਕਿਰਾਏਦਾਰ ਦੋ ਦਿਨ ਬਾਅਦ ਫਿਰ ਆ ਕੇ ਜੋ ਬਾਕੀ ਕੁਝ ਬਚਿਆ ਸੀ, ਉਹ ਵੀ ਭੰਨ ਗਏ। ਇਹ ਤਿੰਨ ਬੈਡ ਰੂਮ ਘਰ ਸੀ। ਮਾਲਕ ਕਿਰਾਏ ਦੇ ਵਿਚੋਂ ਹੀ ਘਰ ਦੀ ਕਿਸ਼ਤ ਕੱਢ ਰਿਹਾ ਸੀ ਅਤੇ ਊਬਰ ਆਦਿ ਚਲਾ ਕੇ ਬਾਕੀ ਖਰਚੇ ਕੱਢ ਰਿਹਾ ਸੀ। ਕਿਰਾਏਦਾਰ ਪ੍ਰਾਪਰਟੀ ਮੈਨੇਜਰ ਨੂੰ ਘਰ ਦੀ ਰੈਗੂਲਰ ਇੰਸਪੈਕਸ਼ਨ ਵੀ ਨਹੀਂ ਸਨ ਕਰਨ ਦਿੰਦੇ।

The Landlord Named Sandhu Was Evicted By The Tenants Through The House tribunal


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App