ਇੰਡੀਆ ਤੋਂ ਨਿਊਜ਼ੀਲੈਂਡ ਆਉਣ ਲਈ ਬੋਰਡਿੰਗ ਵੇਲੇ ਕਈਆਂ ਨੂੰ ਹੋ ਚੁੱਕੀ ਹੈ ਪ੍ਰੇਸ਼ਾਨੀ

26/05/2023 | Public Times Bureau | New Zealand

ਗਲਤੀ ਕਿਸੇ ਕੋਲੋਂ ਵੀ ਸਕਦੀ ਹੈ ਅਤੇ ਗਲਤੀ ਉਤੇ ਗੁੱਸਾ ਆਉਣਾ ਵੀ ਸੁਭਾਵਿਕ ਹੈ। ਸੋ ਸਿਆਣੇ ਕਹਿੰਦੇ ਨੇ ਗੁੱਸਾ ਕਰਨ ਵਾਲਾ ਗੁੱਸੇ ਦਾ ਪਹਿਲਾ ਪੀੜ੍ਹਤ ਹੁੰਦਾ ਹੈ ਜਾਂ ਫਿਰ ਕਿਹਾ ਜਾਂਦਾ ਹੈ ਕਿ ਗਲਤੀਆਂ ਨੂੰ ਭੁੱਲ ਜਾਓ ਪਰ ਸਬਕ ਯਾਦ ਰੱਖੋ। ਕਈ ਵਾਰ ਲੋਕਾਂ ਵੱਲੋਂ ਟ੍ਰੈਵਲ ਇੰਸ਼ੋਰੈਂਸ ਲੈਣ ਵੇਲੇ ਮੇਰੇ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਵੀਜ਼ੇ ਸਬੰਧੀ ਗੱਲਾਂ ਹੁੰਦੀਆਂ ਹਨ ਜਾਂ ਫਿਰ ਨਾਂਅ, ਜਨਮ ਤਰੀਕ ਆਦਿ ਬਾਰੇ ਗੱਲ ਹੁੰਦੀ ਹੈ ਤਾਂ ਕਈ ਚੀਜ਼ਾਂ ਧਿਆਨ ਵਿਚ ਆਉਂਦੀਆਂ ਹਨ ਕਿ ਇਹ ਤਾਂ ਇਮੀਗ੍ਰੇਸ਼ਨ ਨੇ ਵੀਜ਼ੇ ਉਤੇ ਗਲਤ ਲਿਖ ਦਿੱਤਾ ਜਾਂ ਗਲਤੀ ਨਾਲ ਟਾਈਪ ਹੋ ਗਿਆ। ਹੋ ਸਕਦਾ ਹੈ ਗਲਤੀ ਅਰਜ਼ੀਦਾਤਾ ਦੀ ਵੀ ਹੋਵੇ। ਇਸ ਗਲਤੀ ਦੀ ਕੋਈ ਵੀ ਵਜ੍ਹਾ ਹੋਵੇ, ਕਈ ਲੋਕਾਂ ਨੂੰ ਇੰਡੀਆ ਤੋਂ ਜਹਾਜ਼ ਚੜ੍ਹਨ ਵੇਲੇ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਕਿ ਈ-ਵੀਜ਼ੇ ਉਤੇ ਪਾਸਪੋਰਟ ਨੰਬਰ ਗਲਤ ਸੀ। ਹਮਿਲਟਨ ਪੁੱਜਣ ਵਾਲੇ ਇਕ ਸਤਿਕਾਰਯੋਗ ਮਾਤਾ ਜੀ ਬਹੁਤ ਪ੍ਰੇਸ਼ਾਨ ਹੋਏ ਅਤੇ ਉਨ੍ਹਾਂ ਦੇ ਪੁੱਤਰ ਨੇ ਇਮੀਗ੍ਰੇਸ਼ਨ ਦੇ ਨਾਲ ਮੱਥਾ-ਪੱਚੀ ਕਰਕੇ ਮਸਾਂ ਗਲਤੀ ਦਰੁੱਸਤ ਕਰਵਾਈ। ਉਹ ਇਕ ਦਿਨ ਸ਼ਾਇਦ ਲੇਟ ਵੀ ਹੋਏ। ਬੀਤੀ ਰਾਤ ਵੀ ਇਕ ਅਜਿਹਾ ਹੋਰ ਕੇਸ ਆਇਆ ਤਾਂ ਪਤਾ ਲੱਗਾ ਕਿ ਈ-ਵੀਜ਼ੇ ਉਤੇ ਜਨਮ ਤਰੀਕ ਹੀ ਗਲਤ ਪਾ ਦਿੱਤੀ ਗਈ ਸੀ। ਸੰਨ ਲਿਖਣ ਦੀ ਗਲਤੀ ਸੀ। ਵੀਕਐਂਡ (ਸ਼ਨੀਵਾਰ-ਐਤਵਾਰ) ਆ ਜਾਵੇ ਤਾਂ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ। ਸੋ ਸੂਚਨਾ ਮਾਤਰ ਦੱਸਿਆ ਜਾਂਦਾ ਹੈ ਕਿ ਆਪਣੇ ਈ-ਵੀਜ਼ੇ ਉਤੇ ਦਿੱਤੀ ਜਾਣਕਾਰੀ ਅਸਲ ਦਸਤਾਵੇਜਾਂ ਦੇ ਨਾਲ ਮਿਲਾ ਲਓ ਤਾਂ ਕਿ ਬੋਰਡਿੰਗ (ਜਹਾਜ਼ ਚੜ੍ਹਨ ਵੇਲੇ) ਕੋਈ ਪ੍ਰੇਸ਼ਾਨੀ ਨਾ ਆਵੇ।

Many People Have Had Trouble During Boarding To Come To New Zealand From India


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App