ਉੱਤਰੀ ਚੀਨ ’ਚ ਯਾਤਰੀ ਬੱਸ ਸੁਰੰਗ ਦੀ ਕੰਧ ਨਾਲ ਟਕਰਾਈ, ਹਾਦਸੇ ’ਚ 14 ਲੋਕਾਂ ਦੀ ਮੌਤ ਤੇ 37 ਜ਼ਖਮੀ

20/03/2024 | Public Times Bureau | China

ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਵਿੱਚ ਮੰਗਲਵਾਰ ਨੂੰ ਇੱਕ ਯਾਤਰੀ ਬੱਸ ਇੱਕ ਸੁਰੰਗ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਹੁਬੇਈ ਐਕਸਪ੍ਰੈਸਵੇਅ 'ਤੇ ਦੁਪਹਿਰ 2:37 ਵਜੇ (0637 GMT) 'ਤੇ ਵਾਪਰਿਆ। ਘਟਨਾ ਬਾਰੇ ਰਾਜ ਪ੍ਰਸਾਰਕ ਸੀਸੀਟੀਵੀ ਨਿਊਜ਼ ਨੇ ਕਿਹਾ ਕਿ ਕਈ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸਿਨਹੂਆ ਨਿਊਜ਼ ਦੀ ਰਿਪੋਰਟ ਮੁਤਾਬਕ ਸਥਾਨਕ ਜਨਤਕ ਸੁਰੱਖਿਆ ਬਿਊਰੋ ਨੇ ਦੱਸਿਆ ਕਿ ਮੰਗਲਵਾਰ ਨੂੰ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦੇ ਤਾਈਝੋਊ ਦੇ ਇੱਕ ਵੋਕੇਸ਼ਨਲ ਸਕੂਲ ਵਿੱਚ ਇੱਕ ਕਾਰ ਭੀੜ ਵਿੱਚ ਵੜ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਤੇ 16 ਹੋਰ ਜ਼ਖਮੀ ਹੋ ਗਏ।

ਇਹ ਘਟਨਾ ਤਾਈਜ਼ੋ ਵੋਕੇਸ਼ਨਲ ਐਂਡ ਟੈਕਨੀਕਲ ਕਾਲਜ ਵਿਖੇ ਸਵੇਰੇ 11:20 ਵਜੇ (0320 GMT) 'ਤੇ ਵਾਪਰੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜ਼ਖਮੀਆਂ ਦੀ ਹਾਲਤ ਸਥਿਰ ਹੈ। ਚੀਨ ਦੇ ਇੱਕ ਸਕੂਲ ਵਿੱਚ ਇਹ ਨਵਾਂ ਘਾਤਕ ਕਾਰ ਹਾਦਸਾ ਸੀ। ਸਰਕਾਰੀ ਮੀਡੀਆ ਨੇ ਦੱਸਿਆ,1 ਮਾਰਚ ਨੂੰ, ਪੂਰਬੀ ਚੀਨ ਦੇ ਸ਼ਾਨਡੋਂਗ ਸੂਬੇ ਦੇ ਡੇਝਾਓ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਕਾਰ ਨੇ ਲੋਕਾਂ ਦੇ ਇੱਕ ਸਮੂਹ ’ਤੇ ਚੜ੍ਹ ਗਈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਬੱਚੇ ਜ਼ਖਮੀ ਹੋ ਗਏ।

Passenger Bus Collides With Tunnel Wall In North China 14 People Killed And 37 Injured In The Accident


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App