ਐਤਵਾਰ 07 ਅਪ੍ਰੈਲ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਪਿੱਛੇ ਹੋ ਜਾਣਗੀਆਂ

06/04/2024 | Public Times Bureau | New Zealand

ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮਾਂ ਤਹਿਤ ਸਮਾਂ ਦੱਸਣ ਵਾਲੀਆਂ ਘੜੀਆਂ ਦਾ ਸਮਾਂ ਕੱਲ੍ਹ ਐਤਵਾਰ 07 ਅਪ੍ਰੈਲ 2024 ਨੂੰ ਤੜਕੇ ਸਵੇਰੇ 3 ਵਜੇ ਇਕ ਘੰਟਾ ਪਿੱਛੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪਿਛਲੇ 196 ਦਿਨਾਂ (6 ਮਹੀਨੇ 14 ਦਿਨ) ਦੀ ਚੱਲ ਰਹੀ ਡੇਅ ਲਾਈਟ ਸੇਵਿੰਗ (ਦਿਨ ਦੀ ਰੋਸ਼ਨੀ ਦੀ ਬੱਚਤ) ਖਤਮ ਹੋ ਜਾਵੇਗੀ। ਇਹ ਸਮਾਂ ਇਸੀ ਤਰ੍ਹਾਂ 29 ਸਤੰਬਰ 2024 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਦੁਬਾਰਾ ਸ਼ੁਰੂ ਹੋਵੇਗੀ।

ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ ਕੱਲ ਸ਼ਨੀਵਾਰ (6 ਅਪ੍ਰੈਲ) ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਪਿੱਛੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। 7 ਅਪ੍ਰੈਲ ਨੂੰ ਸੂਰਜ ਸਵੇਰੇ 7.38 ਵਜੇ ਦੀ ਥਾਂ 6.39 ਉਤੇ ਚੜ੍ਹੇਗਾ ਅਤੇ ਸ਼ਾਮ 6.05 ਮਿੰਟ ਉਤੇ ਮਿਟੇਗਾ। 7 ਅਪ੍ਰੈਲ ਨੂੰ ਲੋਕਾਂ ਨੂੰ ਇਕ ਘੰਟਾ ਪਹਿਲਾਂ ਸੂਰਜ ਚੜਿ੍ਹਆ ਹੋਇਆ ਪ੍ਰਤੀਤ ਹੋਵੇਗਾ ਤੇ ਇਕ ਘੰਟਾ ਪਹਿਲਾਂ ਸੂਰਜ ਮਿਟ ਜਾਵੇਗਾ। ਦਿਨ ਦੀ ਲੰਬਾਈ ਰਹੇਗੀ 11 ਘੰਟੇ 26 ਮਿੰਟ ਅਤੇ 23 ਸੈਕਿੰਡ। ਜੂਨ, ਜੁਲਾਈ ਅਤੇ ਅਗਸਤ ਮਹੀਨਾ ਨਿਊਜ਼ੀਲੈਂਡ ਦੇ ਵਿਚ ਸਿਆਲ ਦੇ ਮਹੀਨੇ ਮੰਨੇ ਜਾਂਦੇ ਹਨ।

ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 6.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ਸਵੇਰ ਦੇ 5.30 ਹੋਇਆ ਕਰਨਗੇ। ਮੌਸਮ ਪਤਝੜ ਦਾ: ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਪਤਝੜ (ਓਟਮ) ਦਾ ਮੌਸਮ ਚੱਲ ਰਿਹਾ ਹੈ ਜੋ ਕਿ ਮਈ ਤੱਕ ਜਾਰੀ ਰਹੇਗਾ। ਇਸ ਨੂੰ ਗਰਮੀ ਤੋਂ ਸਰਦੀ ਦਾ ਸਫਰ ਵੀ ਕਿਹਾ ਜਾਂਦਾ ਹੈ। ਆਸਟਰੇਲੀਆਾ: ਆਸਟਰੇਲੀਆ (ਸਿਡਨੀ) ਦੇ ਵਿਚ ਵੀ 07 ਅਪ੍ਰੈਲ ਨੂੰ ਘੜੀਆਂ ਇਕ ਘੰਟਾ ਪਿਛੇ ਹੋ ਜਾਣਗੀਆਂ ਅਤੇ 06 ਅਕਤੂਬਰ ਨੂੰ ਦੁਬਾਰਾ ਇਕ ਘੰਟਾ ਅੱਗੇ ਹੋਣਗੀਆਂ।

New Zealand s Clocks Will Go Back One Hour From Sunday 07 April


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App