ਹਮਬੋਲਟ ਹਾਦਸੇ ’ਚ ਦੋਸ਼ੀ ਸਾਬਤ ਹੋਏ ਜਸਕੀਰਤ ਸਿੱਧੂ ਨੂੰ ਭੇਜਿਆ ਜਾਵੇਗਾ ਭਾਰਤ ਵਾਪਸ

25/05/2024 | Public Times Bureau | Canada

ਫੈਡਰਲ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ ਹਮਬੋਲਟ ਹਾਦਸੇ ’ਚ ਸ਼ਾਮਲ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਜਸਕੀਰਤ ਸਿੰਘ ਸਿੱਧੂ ਹਮਬੋਲਟ ਹਾਦਸੇ ਤੋਂ ਇਕ ਮਹੀਨਾ ਪਹਿਲਾਂ ਹੀ ਕੈਨੇਡਾ ਦਾ ਪਰਮਾਨੈਂਟ ਰੈਜ਼ੀਡੈਂਟ ਬਣਿਆ ਸੀ। ਹਮਬੋਲਟ ਹਾਦਸਾ ਜੋ 2018 ’ਚ ਕੈਨੇਡਾ ਦੇ ਸਸਕੈਚਵਨ ਸੂਬੇ ’ਚ ਵਾਪਰਿਆ ਸੀ, ’ਚ 16 ਵਿਅਕਤੀ ਮਾਰੇ ਗਏ ਸਨ ਤੇ 13 ਜ਼ਖ਼ਮੀ ਹੋਏ ਸਨ। ਇਸ ਗੰਭੀਰ ਹਾਦਸੇ ’ਚ ਜਸਕੀਰਤ ਸਿੰਘ ਸਿੱਧੂ ਦੋਸ਼ੀ ਸਾਬਿਤ ਹੋ ਗਿਆ ਸੀ। ਇਹ ਹਾਦਸਾ ਉਦੋਂ ਵਾਪਰਿਆ ਸੀ ਜਦੋਂ ਰੈੱਡ ਸਟਾਪ ਸਾਈਨ ’ਤੇ ਜਸਕੀਰਤ ਨੇ ਆਪਣਾ ਟਰੱਕ ਨਹੀਂ ਸੀ ਰੋਕਿਆ ਜਿਸ ਕਾਰਨ ਉਸ ਦਾ ਟਰੱਕ, ਜੋ ਕੈਲਗਰੀ ਦੀ ਕੰਪਨੀ ਦਾ ਸੀ, ਨੌਜਵਾਨ ਖਿਡਾਰੀਆਂ ਨਾਲ ਭਰੀ ਬੱਸ ਨਾਲ ਜਾ ਟਕਰਾਇਆ ਸੀ। ਸਿੱਧੂ ਇਸ ਗੰਭੀਰ ਅਪਰਾਧ ਲਈ ਦੋਸ਼ੀ ਸਾਬਿਤ ਹੋ ਗਿਆ ਸੀ। ਉਹ ਕੈਨੇਡੀਅਨ ਨਾਗਰਿਕ ਨਹੀਂ ਬਲਕਿ ਪੀਆਰ ਸੀ। ਇਸ ਲਈ ਕਾਨੂੰਨ ਮੁਤਾਬਕ ਉਸ ਦੀ ਵਤਨ ਵਾਪਸੀ ਦੇ ਹੁਕਮ ਜਾਰੀ ਕੀਤੇ ਗਏ ਸਨ।

Powered by Froala Editor

Jaskirat Sidhu Who Was Found Guilty In The Humboldt Accident Will Be Sent Back To India


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App