ਪਿਛਲੇ 5 ਸਾਲਾਂ ਦੌਰਾਨ ਨਿਊਜ਼ੀਲੈਂਡ ਦੀ ਜਨਸੰਖਿਆ ’ਚ 294,168 ਦਾ ਵਾਧਾ

30/05/2024 | Public Times Bureau | New Zealand

ਨਿਊਜ਼ੀਲੈਂਡ ਦੇ ਵਿਚ ਹਰ ਪੰਜ ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਅਤੇ ਪਿਛਲੇ ਸਾਲ ਇਹ 7 ਮਾਰਚ ਨੂੰ 35ਵੀਂ ਮਰਦਮਸ਼ੁਮਾਰੀ ਦੇ ਰੂਪ ਵਿਚ ਕਰਵਾਈ ਗਈ ਸੀ। ਇਸ ਮਰਦਮਸ਼ੁਮਾਰੀ ਦੇ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਅੰਕੜਿਆਂ ਮੁਤਾਬਿਕ ਹੁਣ ਨਿਊਜ਼ੀਲੈਂਡ ਦੀ ਕੁੱਲ ਜਨਸੰਖਿਆ 49 ਲੱਖ 93 ਹਜ਼ਾਰ ਅਤੇ 923 ਹੈ ਜੋ ਕਿ 2018 ਦੇ ਮੁਕਾਬਲੇ 2,94,168 (6.3%) ਵਧੀ ਹੈ। 2018 ਦੇ ਵਿਚ ਇਹ ਜਨ ਸੰਖਿਆ 46 ਲੱਖ 99 ਹਜ਼ਾਰ 755 ਸੀ। ਇਸ ਵਾਰ ਦਾ ਇਹ 6.3% ਦਾ ਵਾਧਾ ਸਾਲ 2013-2018 ਦੀ ਮਰਦਮਸ਼ੁਮਾਰੀ ਤੋਂ ਘੱਟ ਰਿਹਾ ਕਿਉਂਕਿ ਉਸ ਵੇਲੇ ਇਹ ਵਾਧਾ 10.8% ਸੀ। ਰਿਹਾਇਸ਼ੀ ਥਾਵਾਂ ਦੇ ਵਿਚ 170,061 ਦਾ ਵਾਧਾ ਹੋਇਆ ਹੈ ਜੋ ਕਿ 9.0% ਹੈ। 2018 ਦੇ ਵਿਚ ਕੁਲ ਰਿਹਾਇਸ਼ੀ ਥਾਵਾਂ 1,886,517 ਸਨ ਅਤੇ ਹੁਣ ਇਹ 2,056,578 ਹੋ ਗਈਆਂ ਹਨ। ਕਿਸ ਦਾ ਕਿੰਨਾ ਵਾਧਾ: ਇਸ ਮਰਦਮਸ਼ੁਮਾਰੀ ਅਨੁਸਾਰ ਨਿਊਜ਼ੀਲੈਂਡ ਦੇ ਵਿਚ ਯੂਰਪੀਅਨ ਲੋਕਾਂ ਦੀ ਗਿਣਤੀ ਵਿਚ 85,878 (2.6%) ਦਾ ਵਾਧਾ, ਮਾਓਰੀ ਲੋਕਾਂ ਵਿਚ 111,657 (14.4%) ਦਾ ਵਾਧਾ, ਪੈਸੇਫਿਕ ਲੋਕਾਂ ਵਿਚ 60,990 (16.0%) ਦਾ ਵਾਧਾ, ਏਸ਼ੀਅਨ ਲੋਕਾਂ ਵਿਚ 153,978 (21.8%) ਦਾ ਵਾਧਾ ਅਤੇ ਮਿਡਲ ਈਸਟਰਨ/ਲੈਟਿਨ ਅਮਰੀਕਨ-ਅਫਰੀਕਨ ਲੋਕਾਂ ਦਾ 22,428 (31.9%) ਦਾ ਵਾਧਾ ਦਰਜ ਕੀਤਾ ਗਿਆ ਹੈ। ਬਹੁਕੌਮੀ ਮੁਲਕ ਨਿਊਜ਼ੀਲੈਂਡ ਦੇ ਗੁਲਦਸਤੇ ਵਿਚ ਹੁਣ ਯੂਰਪੀਅਨ ਲੋਕਾਂ ਦੀ ਗਿਣਤੀ 3,383,742 (67.8%), ਮਾਓਰੀ ਲੋਕਾਂ ਦੀ ਕੁੱਲ ਗਿਣਤੀ 887,493 (17.8%) ਏਸ਼ੀਅਨ ਲੋਕਾਂ ਦੀ ਗਿਣਤੀ 861,576 (17.3%), ਪੈਸੇਫਿਕ ਲੋਕਾਂ ਦੀ ਗਿਣਤੀ 442,632 (8.9%) ਅਤੇ ਹੋਰ ਮਿਡਲ ਈਸਟਰਨ/ਲੈਟਿਨ ਅਮਰੀਕਨ-ਅਫਰੀਕਨ ਲੋਕਾਂ ਦੀ ਗਿਣਤੀ 92,760 (1.95%) ਗਿਣੀ ਗਈ ਹੈ। ਮਾਓਰੀ ਅਤੇ ਏਸ਼ੀਅਨ ਲੋਕਾਂ ਦੀ ਗਿਣਤੀ ਦੇ ਵਿਚ ਜ਼ਿਆਦਾ ਵਾਧਾ ਨੋਟ ਕੀਤਾ ਗਿਆ ਹੈ। ਨਾਰਥ ਆਈਲੈਂਡ (ਉਤਰੀ ਟਾਪੂ) ਦੇ ਵਿਚ ਜਨਸੰਖਿਆ ਜ਼ਿਆਦਾ ਹੈ। 4 ਲੋਕਾਂ ਦੇ ਵਿਚੋਂ ਤਿੰਨ ਉਤਰੀ ਟਾਪੂ ਦੇ ਵਿਚ ਰਹਿ ਰਹੇ ਹਨ। ਇਸ ਟਾਪੂ ਦੇ ਵਿਚ ਪਿਛਲੇ 5 ਸਾਲਾਂ ਵਿਚ 213,453 ਲੋਕਾਂ ਦਾ ਵਾਧਾ ਹੋਇਆ ਹੈ, ਜਦ ਕਿ ਦੱਖਣੀ ਟਾਪੂ ਦੇ ਵਿਚ ਸਿਰਫ 80,745 ਲੋਕ ਵਧੇ ਹਨ। ਔਕਲੈਂਡ ਖੇਤਰ ਦੇ ਵਿਚ 16 ਲੱਖ 66 ਹਜ਼ਾਰ ਦੇ ਕਰੀਬ ਲੋਕ ਰਹਿੰਦੇ ਹਨ। ਵਾਇਕਾਟੋ ਖੇਤਰ ਦੀ ਵਸੋਂ ਦੇ ਵਿਚ 8.9% ਦਾ ਵਾਧਾ ਹੋਇਆ ਹੈ। ਇਥੇ ਦੀ ਆਬਾਦੀ 498,771 ਹੋ ਗਈ ਹੈ। ਨਾਰਥਲੈਂਡ ਦੀ ਆਬਾਦੀ 8.3% ਵਧੀ ਹੈ। ਸਾਊਥਲੈਂਡ ਦੇ ਵਿਚ ਸਿਰਫ 2.7% ਦਾ ਵਾਧਾ ਹੋਇਆ ਅਤੇ ਵਲਿੰਗਟਨ ਵਿਖੇ 2.8% ਦਾ ਵਾਧਾ ਹੋਇਆ। ਭਾਰਤੀ ਲੋਕਾਂ ਦਾ ਕਿੰਨਾ ਵਾਧਾ ਹੋਇਆ ਅਤੇ ਕਿਸ ਧਰਮ ਦੇ ਲੋਕਾਂ ਦੀ ਕਿੰਨੀ ਕਿੰਨੀ ਗਿਣਤੀ ਹੈ ਆਉਣ ਵਾਲੇ ਦਿਨਾਂ ਵਿਚ ਪਤਾ ਲੱਗ ਜਾਵੇਗਾ।

An increase of 294 168 in the population of new zealand during the last 5 years


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App