ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ! ਆਸਟ੍ਰੇਲੀਆਈ ਸਰਕਾਰ ਨੇ ਦੁੱਗਣੀ ਕੀਤੀ ਵੀਜ਼ਾ ਫੀਸ

02/07/2024 | Public Times Bureau | Australia

ਆਸਟ੍ਰੇਲੀਆ ’ਚ ਪੜ੍ਹਾਈ ਲਈ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਵੱਧ ਪੈਸੇ ਖ਼ਰਚ ਕਰਨੇ ਪੈਣਗੇ। ਆਸਟ੍ਰੇਲੀਆ ਨੇ ਸੋਮਵਾਰ ਤੋਂ ਕੌਮਾਂਤਰੀ ਸਟੂਡੈਂਟ ਵੀਜ਼ੇ ਦੀ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਹੁਣੇ ਜਿਹੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਰਿਕਾਰਡ ਵਾਧੇ ਕਾਰਨ ਹਾਊਸਿੰਗ ਮਾਰਕੀਟ ’ਤੇ ਵਧੇ ਦਬਾਅ ਕਾਰਨ ਚੁੱਕਿਆ ਹੈ। ਆਸਟ੍ਰੇਲੀਆ ਨੇ ਇਕ ਜੁਲਾਈ ਤੋਂ ਕੌਮਾਂਤਰੀ ਵਿਦਿਆਰਥੀ ਵੀਜ਼ਾ ਫ਼ੀਸ 710 ਆਸਟ੍ਰੇਲੀਆਈ ਡਾਲਰ (ਕਰੀਬ 39,527 ਰੁਪਏ) ਤੋਂ ਵਧਾ ਕੇ 1600 ਆਸਟ੍ਰੇਲੀਆਈ ਡਾਲਰ (ਕਰੀਬ 89,059 ਰੁਪਏ) ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਜ਼ੀਟਰ ਤੇ ਆਰਜ਼ੀ ਗ੍ਰੈਜੂਏਸ਼ਨ ਵੀਜ਼ਾ ਧਾਰਕ ਹੁਣ ਵਿਦਿਆਰਥੀ ਵੀਜ਼ੇ ਲਈ ਅਪਲਾਈ ਨਹੀਂ ਕਰ ਸਕਣਗੇ। ਸਰਕਾਰ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ ਹੈ।

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ ਨੀਲ ਨੇ ਕਿਹਾ ਹੈ ਕਿ ਕੌਮਾਂਤਰੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਕਾਇਮ ਰੱਖਣ ਤੇ ਬਿਹਤਰ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ ’ਚ ਇਹ ਬਦਲਾਅ ਸਹਾਇਕ ਹੋਣਗੇ। ਬੀਤੇ ਮਾਰਚ ’ਚ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ 30 ਸਤੰਬਰ, 2023 ਤੱਕ ਇਮੀਗ੍ਰੇਸ਼ਨ 60 ਫ਼ੀਸਦੀ ਵਧ ਕੇ 5,48,800 ਹੋ ਗਈ ਹੈ।ਇਸ ਵਾਧੇ ਨਾਲ ਆਸਟ੍ਰੇਲੀਆ ਦੇ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਨਾ ਅਮਰੀਕਾ ਤੇ ਕੈਨੇਡਾ ਤੋਂ ਮਹਿੰਗਾ ਹੋ ਗਿਆ ਹੈ। ਅਮਰੀਕਾ ’ਚ ਇਸ ਦੀ ਫੀਸ 185 ਡਾਲਰ ਤੇ ਕੈਨੇਡਾ ’ਚ 150 ਕੈਨੇਡੀਅਨ ਡਾਰਲ ਹੈ।

ਆਸਟ੍ਰੇਲੀਆ ਸਰਕਾਰ ਨੇ ਕਿਹਾ ਕਿ ਇਨ੍ਹਾਂ ਬਦਲਾਵਾਂ ਨਾਲ ਵੀਜ਼ਾ ਨਿਯਮਾਂ ’ਚ ਖਾਮੀਆਂ ਦੂਰ ਕਰਨ ’ਚ ਮਦਦ ਮਿਲੇਗੀ, ਜਿਹੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ’ਚ ਰਹਿਣ ਲਈ ਇਸ ਨੂੰ ਲਗਾਤਾਰ ਵਧਾਉਣ ਦੀ ਇਜਾਜ਼ਤ ਦਿੰਦੇ ਹਨ। 2022-23 ’ਚ ਵਿਦਿਆਰਥੀ ਵੀਜ਼ੇ ਨਾਲ ਵਿਦਿਆਰਥੀਆਂ ਦੀ ਗਿਣਤੀ 30 ਫ਼ੀਸਦੀ ਵਧ ਕੇ 1,50,000 ਤੋਂ ਵੱਧ ਹੋ ਗਈ ਹੈ। ਸਰਕਾਰ ਨੇ ਕਿਹਾ ਕਿ ਤਾਜ਼ਾ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਕੋਵਿਡ ਕਾਲ ’ਚ ਵਿਦਿਆਰਥੀ ਵੀਜ਼ੇ ’ਤੇ ਲੱਗੀ ਪਾਬੰਦੀ 2022 ’ਚ ਹਟਾਉਣ ਤੋਂ ਬਾਅਦ ਸਾਲਾਨਾ ਇਮੀਗ੍ਰੇਸ਼ਨ ਰਿਕਾਰਡ ਪੱਧਰ ’ਤੇ ਪੁੱਜ ਗਿਆ।


Big Shock To Indian Students The Australian Government Has Doubled The Visa Fee


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App